Loading Now

3 ਮਹੀਨੇ ਦੀ ਬੱਚੀ ਅਤੇ ਮਾਂ ਦੀ ਹਾਦਸੇ ਵਿਚ ਮੌਤ

3 ਮਹੀਨੇ ਦੀ ਬੱਚੀ ਅਤੇ ਮਾਂ ਦੀ ਹਾਦਸੇ ਵਿਚ ਮੌਤ

ਨਾਭਾ, 22 ਜਨਵਰੀ – ਸੰਗਰੂਰ ਅਤੇ ਨਾਭਾ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ ਮਾਂ-ਧੀ ਸਮੇਤ ਤਿੰਨ ਮੌਤਾਂ ਹੋ ਗਈਆਂ, ਜਦਕਿ ਨੌਂ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫੌਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹੈ। ਨਾਭਾ ਵਿੱਚ ਨਜ਼ਦੀਕ ਨੌਂ ਗਜਾ ਪੀਰ ਦੀ ਸਮਾਧ ਕੋਲ ਅੱਜ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਮਾਂ-ਧੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਦੇ ਮੱਦੇਨਜ਼ਰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਮੂਲਾ ਬੱਧਾ ਨਿਵਾਸੀ ਅੰਮ੍ਰਿਤ ਸਿੰਘ ਆਪਣੇ ਪਰਿਵਾਰ ਨਾਲ ਕਾਰ ਵਿੱਚ ਜਾ ਰਿਹਾ ਸੀ ਕਿ ਸਾਹਮਣਿਓਂ ਆਉਂਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ। ਅੰਮ੍ਰਿਤ ਸਿੰਘ ਦੀ ਪਤਨੀ ਅਮਰਪ੍ਰੀਤ ਕੌਰ (30) ਤੇ ਉਸਦੀ ਧੀ ਅਰਜ਼ੋਈ ਕੌਰ (ਤਿੰਨ ਮਹੀਨੇ) ਦੀ ਮੌਤ ਹੋ ਗਈ।

ਦੂਸਰੀ ਕਾਰ ਵਿੱਚ ਦਸ ਸਾਲਾ ਬੱਚੀ ਸਮੇਤ ਤਿੰਨ ਜਣੇ ਸਵਾਰ ਸਨ। ਉਹ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ। ਬੱਚੀ ਤੇ ਉਸਦੀ ਮਾਤਾ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਜ਼ਖਮੀ ਵੀ ਮੂਲਾ ਬੱਧਾ ਪਿੰਡ ਦੇ ਹੀ ਵਸਨੀਕ ਹਨ ਤੇ ਉਨ੍ਹਾਂ ਦੀ ਪਛਾਣ ਸੁਰਪਾਲ ਸਿੰਘ, ਉਸ ਦੀ ਪਤਨੀ ਰਮਨਜੀਤ ਕੌਰ ਤੇ ਧੀ ਰਵਨੀਤ ਕੌਰ ਵਜੋਂ ਹੋਈ। ਨਾਭਾ ਸਦਰ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਦੌਰਾਨ ਸੰਗਰੂਰ ਨੇੜੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਔਰਤ ਦੀ ਮੌਤ ਹੋ ਗਈ, ਜਦੋਂਕਿ ਛੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫੌਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿਚ ਵਪਾਰ ਮੰਡਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਵੀ ਸ਼ਾਮਲ ਹਨ। ਥਾਣਾ ਸਦਰ ਪੁਲੀਸ ਸੰਗਰੂਰ ਵਲੋਂ ਦੋਵੇਂ ਸੜਕ ਹਾਦਸਿਆਂ ਦੇ ਸਬੰਧ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share this content:

Post Comment