21.31 ਲੱਖ ਰੁਪਏ ‘ਚ ਵਿਕਿਆ 0001 ਨੰਬਰ ! ਚੰਡੀਗੜ੍ਹ ‘ਚ ਫੈਂਸੀ ਨੰਬਰ ਦੀ ਲੱਗੀ ਬੋਲੀ
ਚੰਡੀਗੜ੍ਹ, 13 ਅਕਤੂਬਰ – ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਵਿੱਚ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਵੀ ਆਈ ਪੀ ਨੰਬਰ ਰੱਖਣ ਦਾ ਸ਼ੌਂਕ ਬਣਿਆ ਹੋਇਆ ਹੈ। ਚੰਡੀਗੜ੍ਹੀਆਂ ਵੱਲੋਂ ਆਪਣੀਆਂ ਮਹਿੰਗੀਆਂ ਗੱਡੀਆਂ ’ਤੇ ਵੀ ਆਈ ਪੀ ਨੰਬਰ ਲਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਅੱਜ ਇੱਥੇ ਹੋਈ ਵੀਆਈਪੀ ਨੰਬਰਾਂ ਦੀ ਨਿਲਾਮੀ ਦੌਰਾਨ ਸੀਐਚ01 ਡੀਜੀ 0001 ਨੰਬਰ 21.31 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਜਦੋਂ ਕਿ 0007 ਨੰਬਰ 11.71 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੇ ਕੁੱਲ 2.97 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਯੂਟੀ ਪ੍ਰਸ਼ਾਸਨ ਦੇ ਰਜਿਸਟਰੇਸ਼ਨ ਤੇ ਲਾਈਸੈਂਸਿੰਗ ਅਥਾਰਟੀ (ਆਰ.ਐੱਲ.ਏ) ਵੱਲੋਂ 10 ਤੋਂ 12 ਅਕਤੂਬਰ ਤੱਕ ਨਵੀਂ ਸੀਰੀਜ਼ ਸੀ.ਐੱਚ-01-ਡੀਜੀ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ। ਨਿਲਾਮੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਪ੍ਰਸ਼ਾਸਨ ਨੇ ਨਿਲਾਮੀ ਦੌਰਾਨ 527 ਨੰਬਰ ਨਿਲਾਮ ਕੀਤੇ ਹਨ। ਇਸ ਨਿਲਾਮੀ ਦੌਰਾਨ 0001 ਨੰਬਰ ਸਭ ਤੋਂ ਮਹਿੰਗਾ 21.31 ਲੱਖ ਰੁਪਏ ਵਿੱਚ ਵਿਕਿਆ ਹੈ। ਜਦੋਂ ਕਿ 0007 ਨੰਬਰ 11.71 ਲੱਖ ਰੁਪਏ, 0009 ਨੰਬਰ 10.90 ਲੱਖ ਰੁਪਏ, 0003 ਨੰਬਰ 8.70 ਲੱਖ ਰੁਪਏ, 0002 ਨੰਬਰ 8.27 ਲੱਖ ਰੁਪਏ, 0005 ਨੰਬਰ 7.39 ਲੱਖ ਰੁਪਏ, 0008 ਨੰਬਰ 6.01 ਲੱਖ ਰੁਪਏ, 0004 ਨੰਬਰ 5.25 ਲੱਖ ਰੁਪਏ ਅਤੇ 0010 ਨੰਬਰ 5.21 ਲੱਖ ਰੁਪਏ ਅਤੇ 0011 ਨੰਬਰ 5.16 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੀ ਵਾਰ ਸੀਐਚ01 ਡੀਐੱਫ ਸੀਰੀਜ਼ ਦਾ ਇਹ ਨੰਬਰ 27.23 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਇਸ ਤੋਂ ਪਹਿਲਾਂ ਸੀ ਐਚ 01 ਡੀ ਈ ਸੀਰੀਜ਼ ਦਾ 0001 ਨੰਬਰ 23.55 ਲੱਖ ਰੁਪਏ, ਸੀਐਚ 01 ਡੀਡੀ ਸੀਰੀਜ਼ ਦਾ 0001 ਨੰਬਰ 53.88 ਲੱਖ ਰੁਪਏ, ਸੀਐਚ01 ਡੀਸੀ 0001 ਨੰਬਰ 31.35 ਲੱਖ ਰੁਪਏ ਅਤੇ ਸੀਐਚ01 ਡੀ ਬੀ ਸੀਰੀਜ਼ ਦਾ 0001 ਨੰਬਰ 22.58 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।
Share this content:



Post Comment