2026 ‘ਚ ਆਵੇਗਾ ਰਿਲਾਇੰਸ ਜੀਓ ਦਾ IPO
ਨਵੀਂ ਦਿੱਲੀ, 29 ਅਗਸਤ – ਰਿਲਾਇੰਸ ਇੰਡਸਟ੍ਰੀਜ਼ ਦੀ 48ਵੀਂ ਸਾਲਾਨਾ ਜਨਰਲ ਮੀਟਿੰਗ ‘ਚ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕੁਝ ਮਹੱਤਵਪੂਰਨ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਰਿਲਾਇੰਸ ਜੀਓ ਦਾ ਆਈਪੀਓ 2026 ਦੀ ਪਹਿਲੀ ਛਮਾਹੀ ‘ਚ ਆਵੇਗਾ। ਮੁਕੇਸ਼ ਅੰਬਾਨੀ ਨੇ ਸ਼ੇਅਰਹੋਲਡਰਜ਼ ਨੂੰ ਯਕੀਨ ਦਿਵਾਇਆ ਕਿ ਜੀਓ ਦੇ ਸ਼ੇਅਰਾਂ ਦੀ ਲਿਸਟਿੰਗ ਇਸ ਸਮੇਂ ਦੌਰਾਨ ਹੋ ਜਾਵੇਗੀ। ਇਸ ਵੇਲੇ, ਜੀਓ ਫੈਮਲੀ ਕੋਲ 500 ਮਿਲੀਅਨ ਗਾਹਕ ਹਨ।
ਦੂਜੇ ਪਾਸੇ, ਰਿਲਾਇੰਸ ਜੀਓ ਦੀ ਕਮਾਨ ਸੰਭਾਲ ਰਹੇ ਆਕਾਸ਼ ਅੰਬਾਨੀ ਨੇ ਕਿਹਾ ਕਿ ਜੀਓ ਦਾ ਸਿਸਟਮ ਲਗਾਤਾਰ ਬਿਹਤਰ ਤੇ ਮਜ਼ਬੂਤ ਹੋ ਰਿਹਾ ਹੈ। ਜੀਓ ਭਾਰਤ ਦੀਆਂ ਬਿਹਤਰ ਤਕਨੀਕਾਂ ਨੂੰ ਯਕੀਨੀ ਬਣਾਏਗਾ, ਕਿਉਂਕਿ ਦੁਨੀਆ ਵਿਚ ਕੁਝ ਹੀ ਕੰਪਨੀਆਂ ਕੋਲ 50 ਕਰੋੜ ਗਾਹਕ ਹਨ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਡਸਟ੍ਰੀਜ਼ ਦਾ FY25 ‘ਚ ਕੰਪਨੀ ਦਾ ਕਨਸੋਲਿਡੇਟਡ ਰੈਵੇਨਿਊ 10.71 ਲੱਖ ਕਰੋੜ ਹੋ ਗਿਆ ਜਦਕਿ ਕਨਸੋਲਿਡੇਟਡ ਮੁਨਾਫਾ 80,000 ਕਰੋੜ ਤੋਂ ਵੱਧ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਮੂਹ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ 6 ਲੱਖ 80 ਹਜ਼ਾਰ ਹੋ ਗਈ ਹੈ।
ਰਿਲਾਇੰਸ ਇੰਡਸਟਰੀਜ਼ ਦਾ ਬਿਹਤਰ ਵਿੱਤੀ ਪ੍ਰਦਰਸ਼ਨ
ਮੁਕੇਸ਼ ਅੰਬਾਨੀ ਨੇ ਕਿਹਾ, “ਮੈਂ ਤੁਹਾਡੇ ਨਾਲ ਰਿਲਾਇੰਸ ਇੰਡਸਟਰੀਜ਼ ਦੇ ਕਾਰੋਬਾਰ ਅਤੇ ਵਿੱਤੀ ਪ੍ਰਦਰਸ਼ਨ ਦੇ ਇਕ ਹੋਰ ਸ਼ਾਨਦਾਰ ਸਾਲ ਦਾ ਵੇਰਵਾ ਸਾਂਝਾ ਕਰ ਕੇ ਖੁਸ਼ ਹਾਂ, ਜੋ ਕਈ ਚੁਣੌਤੀਆਂ ਦੇ ਬਾਵਜੂਦ ਪ੍ਰਾਪਤ ਕੀਤਾ ਗਿਆ। ਵਿੱਤੀ ਸਾਲ 25 ‘ਚ ਰਿਲਾਇੰਸ ਨੇ ₹10,71,174 ਕਰੋੜ ($125.3 ਬਿਲੀਅਨ) ਦਾ ਰਿਕਾਰਡ ਕਨਸੋਲਿਡੇਟਡ ਰੈਵੇਨਿਊ ਪ੍ਰਾਪਤ ਕੀਤਾ ਤੇ 125 ਬਿਲੀਅਨ ਡਾਲਰ ਦਾ ਸਾਲਾਨਾ ਰੈਵੇਨਿਊ ਪਾਰ ਕਰਨ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ। ਇਸ ਦੇ ਨਾਲ ਹੀ ਰਿਲਾਇੰਸ ਦਾ EBITDA ₹1,83,422 ਕਰੋੜ ਰਿਹਾ ਅਤੇ ਸ਼ੁੱਧ ਮੁਨਾਫਾ ਵਧ ਕੇ ₹81,309 ਕਰੋੜ ਹੋ ਗਿਆ। ਰਿਲਾਇੰਸ ਦੀ ਬਰਾਮਦ ₹2,83,719 ਕਰੋੜ ਸੀ, ਜੋ ਭਾਰਤ ਦੀ ਕੁੱਲ ਵਪਾਰਕ ਬਰਾਮਦ ਦਾ 7.6% ਸੀ। ਵਿੱਤੀ ਸਾਲ 2025 ਵਿੱਚ, ਪਿਛਲੇ ਛੇ ਸਾਲਾਂ ‘ਚ ਕੌਮੀ ਖਜ਼ਾਨੇ ‘ਚ ਰਿਲਾਇੰਸ ਦਾ ਯੋਗਦਾਨ ₹10 ਲੱਖ ਕਰੋੜ ($117.0 ਬਿਲੀਅਨ) ਨੂੰ ਪਾਰ ਕਰ ਗਿਆ ਹੈ।
AI ਤੇ ਕਲੀਨ ਐਨਰਜੀ ‘ਤੇ ਰਿਲਾਇੰਸ ਇੰਡਸਟਰੀਜ਼ ਦਾ ਫੋਕਸ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਦਾ ਫੋਕਸ AI ਤੇ ਕਲੀਨ ਐਨਰਜੀ ‘ਤੇ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ, “ਭੂ-ਸਿਆਸੀ ਬੇਨਿਯਮੀਆਂ ਦੇ ਬਾਵਜੂਦ, ਇਕ ਗੱਲ ਸਪਸ਼ਟ ਹੈ ਕਿ ਭਾਰਤ ਤਰੱਕੀ ਕਰ ਰਿਹਾ ਹੈ ਤੇ ਇਸਨੂੰ ਰੋਕਿਆ ਨਹੀਂ ਜਾ ਸਕਦਾ। ਭਾਰਤ ਪਹਿਲਾਂ ਹੀ ਸਿਖਰ ਦੇ 4 ਅਰਥਵਿਵਸਥਾਵਾਂ ‘ਚ ਸ਼ਾਮਲ ਹੈ।
Share this content:

Post Comment