20 ਹਜ਼ਾਰ ਤੋਂ ਘੱਟ ਕੀਮਤ ‘ਚ ਲਾਂਚ ਹੋਇਆ Realme C85 5G ਸਮਾਰਟਫੋਨ
ਹੈਦਰਾਬਾਦ, 29 ਨਵੰਬਰ – Realme ਨੇ ਆਪਣੇ ਉਪਭੋਗਤਾਵਾਂ ਲਈ ਬਜਟ ਸੈਗਮੈਂਟ ਵਿੱਚ ਇੱਕ ਨਵਾਂ ਫੋਨ ਲਾਂਚ ਕੀਤਾ ਹੈ, ਜਿਸਦਾ ਨਾਮ Realme C85 5G ਹੈ। ਇਸ ਫੋਨ ਦਾ ਗ੍ਰਾਹਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਹੁਣ ਆਖਿਰਕਾਰ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਹੈ। ਇਸ ਵਿੱਚ 6.8-ਇੰਚ HD+ ਡਿਸਪਲੇ, ਇੱਕ MediaTek ਪ੍ਰੋਸੈਸਰ, 7000mAh ਦੀ ਬੈਟਰੀ, 50MP ਦਾ ਕੈਮਰਾ ਅਤੇ 12GB ਤੱਕ ਡਾਇਨਾਮਿਕ ਰੈਮ ਦਿੱਤੀ ਗਈ ਹੈ।
Realme C85 5G ਸਮਾਰਟਫੋਨ ਦੀ ਕੀਮਤ
ਕੰਪਨੀ ਨੇ Realme C85 5G ਸਮਾਰਟਫੋਨ ਨੂੰ ਦੋ ਵੇਰੀਐਂਟ ਵਿੱਚ ਪੇਸ਼ ਕੀਤਾ ਹੈ। ਪਹਿਲਾ ਮਾਡਲ 4GB RAM ਅਤੇ 128GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 16,499 ਹੈ ਜਦਕਿ ਦੂਜਾ ਮਾਡਲ 6GB ਰੈਮ ਅਤੇ 128GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 17,999 ਹੈ। ਹਾਲਾਂਕਿ, ਕੰਪਨੀ ਇਨ੍ਹਾਂ ਫੋਨਾਂ ‘ਤੇ ਲਾਂਚ ਆਫਰ ਵੀ ਦੇ ਰਹੀ ਹੈ, ਜਿਸ ਨਾਲ ਕੀਮਤ ਕ੍ਰਮਵਾਰ 14,999 ਅਤੇ 16,499 ਹੋ ਜਾਵੇਗੀ। ਇਸ ਫੋਨ ਦੀ ਸੇਲ 1 ਦਸੰਬਰ 2025 ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਅਤੇ ਰੀਅਲਮੀ ਸਟੋਰਾਂ ‘ਤੇ ਸ਼ੁਰੂ ਹੋਵੇਗੀ।
Realme C85 5G ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ, ਤਾਂ ਇਸ ਫੋਨ ਵਿੱਚ 6.8-ਇੰਚ ਦੀ HD+ LCD ਡਿਸਪਲੇ ਦਿੱਤੀ ਗਈ ਹੈ, ਜਿਸਦਾ ਰਿਫਰੈਸ਼ ਰੇਟ 144Hz ਅਤੇ ਪੀਕ ਬ੍ਰਾਈਟਨੈੱਸ 1200 nits ਹੈ। ਸਕ੍ਰੀਨ ਦਾ ਟੱਚ ਸੈਂਪਲਿੰਗ ਰੇਟ 180Hz ਹੈ ਅਤੇ ਪ੍ਰੋਟੈਕਸ਼ਨ ਲਈ ਇਹ ਡਿਸਪਲੇ ਕੌਰਨਿੰਗ ਗਲਾਸ ਨਾਲ ਆਉਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਰੀਅਰ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਮਿਲਦਾ ਹੈ। Realme C85 5G ਸਮਾਰਟਫੋਨ 7000mAh ਦੀ ਬੈਟਰੀ ਦੇ ਨਾਲ ਆਉਦਾ ਹੈ, ਜੋ ਕਿ 45W SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Share this content:


Post Comment