2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ
ਨਵੀਂ ਦਿੱਲੀ, 30 ਮਾਰਚ – ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਮੇਨ) 2026 ਸੈਸ਼ਨ-2 ਦੀ ਪ੍ਰੀਖਿਆ 2 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਜਾਰੀ ਹੋਣ ਦੀ ਉਮੀਦ ਹੈ, ਜੋ ਜਲਦੀ ਹੀ ਉਪਲਬਧ ਕਰਵਾਏ ਜਾ ਸਕਦੇ ਹਨ। ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਪ੍ਰਵੇਸ਼ ਪ੍ਰੀਖਿਆ ਦੇ ਐਡਮਿਟ ਕਾਰਡ ਪ੍ਰੀਖਿਆ ਦੀ ਮਿਤੀ ਤੋਂ 3 ਜਾਂ 4 ਦਿਨ ਪਹਿਲਾਂ ਜਾਰੀ ਕੀਤੇ ਜਾਂਦੇ ਹਨ, ਇਸ ਲਈ ਉਮੀਦ ਹੈ ਕਿ NTA ਅੱਜ (30 ਮਾਰਚ) ਜਾਂ ਕੱਲ੍ਹ (31 ਮਾਰਚ) ਤੱਕ ਹਾਲ ਟਿਕਟਾਂ ਡਾਊਨਲੋਡ ਕਰਨ ਲਈ ਉਪਲਬਧ ਕਰਵਾ ਦੇਵੇਗਾ।
ਕਿਵੇਂ ਕਰ ਸਕੋਗੇ ਡਾਊਨਲੋਡ?
NTA ਵੱਲੋਂ ਜਾਰੀ ਹੁੰਦੇ ਹੀ ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾ ਕੇ ਆਨਲਾਈਨ ਮਾਧਿਅਮ ਰਾਹੀਂ ਆਪਣਾ ਪ੍ਰਵੇਸ਼ ਪੱਤਰ ਡਾਊਨਲੋਡ ਕਰ ਸਕਣਗੇ। ਐਡਮਿਟ ਕਾਰਡ ਡਾਊਨਲੋਡ ਕਰਨ ਦੇ ਪੜਾਅ ਹੇਠ ਲਿਖੇ ਅਨੁਸਾਰ ਹਨ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਓ। ਹੋਮ ਪੇਜ ‘ਤੇ ‘LATEST NEWS’ ਸੈਕਸ਼ਨ ਵਿੱਚ Admit Card for JEE(Main)-2026 [Session-II] is LIVE! ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵੇਂ ਪੇਜ ‘ਤੇ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਕੋਡ ਭਰ ਕੇ ਸਬਮਿਟ ਕਰੋ। ਹੁਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ, ਜਿਸ ਦਾ ਤੁਸੀਂ ਪ੍ਰਿੰਟਆਊਟ ਲੈ ਸਕਦੇ ਹੋ।
ਵਿਸ਼ੇ ਅਤੇ ਪੇਪਰ ਅਨੁਸਾਰ ਪ੍ਰੀਖਿਆ ਦੀਆਂ ਤਰੀਕਾਂ
NTA ਵੱਲੋਂ ਦੇਸ਼ ਭਰ ਦੇ ਨਿਰਧਾਰਤ ਪ੍ਰੀਖਿਆ ਕੇਂਦਰਾਂ ‘ਤੇ ਪ੍ਰੀਖਿਆ 2 ਤੋਂ 8 ਅਪ੍ਰੈਲ ਤੱਕ ਕੀਤਾ ਜਾਵੇਗਾ। ਸ਼ਡਿਊਲ ਅਨੁਸਾਰ:
Paper 1 (B.E./B. Tech): 2, 4, 5, 6 ਅਤੇ 8 ਅਪ੍ਰੈਲ 2026 ਨੂੰ ਹੋਵੇਗਾ। Paper 2A (B. Arch) ਅਤੇ Paper 2B (B. Planning): 7 ਅਪ੍ਰੈਲ 2026 ਨੂੰ ਕਰਵਾਇਆ ਜਾਵੇਗਾ।
ਪ੍ਰੀਖਿਆ ਕੇਂਦਰ ‘ਤੇ ਐਡਮਿਟ ਕਾਰਡ ਲਿਜਾਣਾ ਲਾਜ਼ਮੀ
ਸਾਰੇ ਵਿਦਿਆਰਥੀ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਕਿ ਪ੍ਰੀਖਿਆ ਕੇਂਦਰ ‘ਤੇ ਐਡਮਿਟ ਕਾਰਡ ਨਾਲ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਬਿਨਾਂ ਪ੍ਰਵੇਸ਼ ਪੱਤਰ ਦੇ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਪ੍ਰੀਖਿਆ ਕੇਂਦਰ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ ਅਤੇ ਤੁਸੀਂ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਹੋ।
ਸਮੱਸਿਆ ਆਉਣ ‘ਤੇ ਇੱਥੇ ਕਰੋ ਸੰਪਰਕ
ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ‘ਤੇ ਵਿਦਿਆਰਥੀ ਮਦਦ ਲਈ 011-40759000 ‘ਤੇ ਕਾਲ ਕਰ ਸਕਦੇ ਹਨ ਜਾਂ jeemain@nta.ac.in ‘ਤੇ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ।
Share this content:



Post Comment