19 ਅਪ੍ਰੈਲ ਨੂੰ ਹੋਵੇਗੀ ਇਨ ਸਰਵਿਸ ਅਧਿਆਪਕਾਂ ਲਈ ਪੀਐਸਟੀਈਟੀ ਪ੍ਰੀਖਿਆ
ਮੋਹਾਲੀ, 25 ਮਾਰਚ- ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ ਸੀ ਈ ਆਰ ਟੀ) ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਸਨ ਸਰਵਿਸ ਅਧਿਆਪਕਾਂ ਲਈ ਪੀ ਐੱਸ ਟੈੱਟ-1 ਅਤੇ ਪੀ ਐੱਸ ਟੈੱਟ-2 ਦੀ ਪ੍ਰੀਖਿਆ ਦੀ ਮਿਤੀ ਤੈਅ ਕਰ ਦਿੱਤੀ ਹੈ। ਇਹ ਪ੍ਰੀਖਿਆ 19 ਅਪਰੈਲ 2026 ਨੂੰ ਲਈ ਜਾਵੇਗੀ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਕ, ਇਹ ਪ੍ਰੀਖਿਆ ਸਿਰਫ਼ ਉਨ੍ਹਾਂ ਅਧਿਆਪਕਾਂ ਲਈ ਹੈ ਜੋ ਇਸ ਸਮੇਂ ਸਰਕਾਰੀ ਸੇਵਾ ਵਿੱਚ ਹਨ। ਇਸ ਤੋਂ ਇਲਾਵਾ ਯੋਗਤਾ ਦੇ ਨਿਯਮ, ਫੀਸ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਮੁਕੰਮਲ ਜਾਣਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। ਸਿੱਖਿਆ ਵਿਭਾਗ ਨੇ ਜਾਰੀ ਕੀਤੇ ਪੱਤਰ ਵਿੱਚ ਲਿਖਿਆ ਹੈ ਕਿ ਉਮੀਦਵਾਰ ਵਧੇਰੇ ਜਾਣਕਾਰੀ ਅਤੇ ਤਾਜ਼ਾ ਜਾਣਕਾਰੀ ਲਈ ਪ੍ਰੀਸ਼ਦ ਦੀ ਵੈੱਬਸਾਈਟ ਵੇਖ ਸਕਦੇ ਹਨ।
Share this content:



Post Comment