15 ਅਗਸਤ ਤੋਂ ਸ਼ੁਰੂ ਹੋਵੇਗਾ FASTag ਸਾਲਾਨਾ ਪਾਸ
ਨਵੀਂ ਦਿੱਲੀ, 4 ਜੁਲਾਈ -ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਫਾਸਟੈਗ ਸਾਲਾਨਾ ਪਾਸ (FASTag Annual Pass) 15 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਇਹ ਨਵਾਂ ਪਾਸ ਨਿੱਜੀ ਵਾਹਨਾਂ ਲਈ ਲਿਆਂਦਾ ਗਿਆ ਹੈ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜੋ ਅਕਸਰ ਟੋਲ ਪਲਾਜ਼ਾ ਤੋਂ ਗੁਜ਼ਰਦੇ ਹਨ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਟੋਲ ਪਲਾਜ਼ਾ ‘ਤੇ ਲੱਗਣ ਵਾਲਾ ਸਮਾਂ ਵੀ ਬਚੇਗਾ। ਇਹ ਨੈਸ਼ਨਲ ਹਾਈਵੇ (NH) ਤੇ ਨੈਸ਼ਨਲ ਐਕਸਪ੍ਰੈਸਵੇ (NE) ਦੇ ਚੋਣਵੇਂ ਫੀ ਪਲਾਜ਼ਾ ‘ਤੇ ਇਕ ਸਾਲ ਜਾਂ 200 ਟ੍ਰਿਪ ਲਈ ਵੈਲਿਡ ਹੋਵੇਗਾ। ਇਸ ਵਿਚ ਪ੍ਰਤੀ-ਟ੍ਰਿਪ ਕੋਈ ਫੀਸ ਨਹੀਂ ਲੱਗੇਗੀ। ਸਰਕਾਰ ਵੱਲੋਂ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ, ਫਿਰ ਵੀ ਕਈ ਲੋਕਾਂ ਨੂੰ ਇਸਨੂੰ ਸਮਝਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਇੱਥੇ ਤੁਹਾਨੂੰ FASTag ਸਾਲਾਨਾ ਪਾਸ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਦੇ ਰਹੇ ਹਾਂ। ਆਓ, ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਵਿਸਥਾਰ ਵਿਚ ਦੇਖੀਏ।
FASTag Annual Pass ਨਾਲ ਜੁੜੇ ਜ਼ਰੂਰੀ ਸਵਾਲਾਂ ਦੇ ਜਵਾਬ
ਸਵਾਲ: FASTag ਸਾਲਾਨਾ ਪਾਸ ਕਿੱਥੋਂ ਐਕਟਿਵ ਕੀਤਾ ਜਾ ਸਕਦਾ ਹੈ?
ਜਵਾਬ: ਸਾਲਾਨਾ ਪਾਸ ਨੂੰ ਸਿਰਫ ਰਾਜਮਾਰਗ ਯਾਤਰਾ ਮੋਬਾਈਲ ਐਪਲੀਕੇਸ਼ਨ ਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦੀ ਵੈਬਸਾਈਟ ‘ਤੇ ਜਾ ਕੇ ਐਕਟਿਵ ਕੀਤਾ ਜਾ ਸਕਦਾ ਹੈ।
ਸਵਾਲ: FASTag ਸਾਲਾਨਾ ਪਾਸ ਨੂੰ ਕਿਵੇਂ ਐਕਟਿਵ ਕੀਤਾ ਜਾ ਸਕਦਾ ਹੈ?
ਜਵਾਬ: ਸਾਲਾਨਾ ਪਾਸ ਨੂੰ ਵਾਹਨ ਅਤੇ ਸੰਬੰਧਿਤ FASTag ਦੀ ਯੋਗਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਐਕਟਿਵ ਕੀਤਾ ਜਾਵੇਗਾ। ਵੈਰੀਫਿਕੇਸ਼ਨ ਤੋਂ ਬਾਅਦ ਯੂਜ਼ਰਜ਼ ਨੂੰ ਸਾਲ 2025-26 ਲਈ 3,000 ਰੁਪਏ ਦਾ ਭੁਗਤਾਨ ਰਾਜਮਾਰਗ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ NHAI ਵੈਬਸਾਈਟ ਰਾਹੀਂ ਕਰਨਾ ਹੋਵੇਗਾ। ਭੁਗਤਾਨ ਕਰਨ ਤੋਂ ਬਾਅਦ ਇਹ ਪਾਸ ਰਜਿਸਟਰਡ FASTag ‘ਤੇ ਦੋ ਘੰਟਿਆਂ ਦੇ ਅੰਦਰ ਐਕਟਿਵ ਹੋ ਜਾਵੇਗਾ।
ਸਵਾਲ: ਮੇਰੇ ਕੋਲ ਪਹਿਲਾਂ ਤੋਂ ਹੀ FASTag ਹੈ ਤਾਂ ਕੀ ਮੈਨੂੰ ਸਾਲਾਨਾ ਪਾਸ ਲਈ ਨਵਾਂ ਖਰੀਦਣਾ ਪਵੇਗਾ?
ਜਵਾਬ: ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ FASTag ਹੈ ਤਾਂ ਤੁਹਾਨੂੰ ਨਵਾਂ ਸਾਲਾਨਾ ਪਾਸ ਖਰੀਦਣ ਦੀ ਲੋੜ ਨਹੀਂ ਹੈ। ਇਸਨੂੰ ਤੁਹਾਡੇ ਮੌਜੂਦਾ FASTag ‘ਤੇ ਹੀ ਐਕਟਿਵ ਕੀਤਾ ਜਾ ਸਕਦਾ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡਾ FASTag ਵਾਹਨ ਦੀ ਵਿੰਡਸ਼ੀਲਡ ‘ਤੇ ਸਹੀ ਤਰੀਕੇ ਨਾਲ ਲੱਗਿਆ ਹੋਇਆ ਹੋਵੇ ਤੇ ਇਹ ਵੈਲਿਡ ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਨਾਲ ਜੁੜਿਆ ਹੋਵੇ ਅਤੇ ਬਲੈਕਲਿਸਟਡ ਨਾ ਹੋਵੇ।
Share this content:


Post Comment