13 ਸਾਲਾਂ ਬਾਅਦ ਮਾਨ ਸਰਕਾਰ ਨੇ ਗ਼ੈਰ ਹੁਨਰਮੰਦ ਮਜ਼ਦੂਰਾਂ ਦੀ ਆਮਦਨ ‘ਚ ਕੀਤਾ 15 ਫੀਸਦੀ ਵਾਧਾ
ਚੰਡੀਗੜ੍ਹ, 4 ਮਈ – ਪੰਜਾਬ ਦੇ ਮਜ਼ਦੂਰਾਂ ਨੂੂੰ 13 ਸਾਲ ਦੇ ਲੰਬੇ ਅਰਸੇ ਬਾਅਦ ਘੱਟੋ ਘੱਟ ਉਜਰਤਾਂ ਵਿਚ ਵਾਧਾ ਨਸੀਬ ਹੋਇਆ ਹੈ। ਪੰਜਾਬ ਵਿਧਾਨ ਸਭਾ ਵਿਚ ਪਾਸ 15 ਫ਼ੀ ਸਦੀ ਵਾਧੇ ਦੇਣ ਮਤੇ ਤੋਂ ਬਾਅਦ ਭਗਵੰਤ ਮਾਨ ਸਰਕਾਰ ਵਲੋਂ ਪਹਿਲੀ ਮਈ ਤੋਂ ਇਹ ਵਾਧਾ ਲਾਗੂ ਕਰਨ ਲਈ ਜਾਰੀ ਹੁਕਮਾਂ ਵਿਚ ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਆਈ ਹੈ। ਲਾਗੂ ਕੀਤੇ ਗਏ ਵਾਧੇ ਬਾਅਦ ਹੁਣ ਗ਼ੈਰ ਹੁਨਰਮੰਦ ਮਜ਼ਦੂਰ ਦੀ ਪ੍ਰਤੀ ਮਹੀਨਾ ਘੱਟੋ ਘੱਟ ਉਜਰਤ 13486 ਰੁਪਏ, ਪ੍ਰਤੀ ਦਿਨ ਦਿਹਾੜੀ 518.69 ਰੁਪਏ ਅਤੇ ਪ੍ਰਤੀ ਘੰਟਾ ਮਜ਼ਦੂਰੀ 64.83 ਪੈਸੇ ਹੋਵੇਗੀ। ਇਸੇ ਤਰ੍ਹਾਂ ਗ਼ੈਰ ਹੁਨਰਮੰਦ ਲਈ ਕ੍ਰਮਵਾਰ 14383, 553.19 ਅਤੇ 69.14 ਰੁਪਏ, ਹੁਨਰਮੰਦ ਲਈ 15414, 592.84, 74.10 ਰੁਪਏ ਅਤੇ ਉਚ ਹੁਨਰਮੰਦ ਮਜ਼ਦੂਰ ਲਈ 16601, 638.50 ਅਤੇ 79.81 ਰੁਪਏ ਹੋਵੇਗੀ।
ਇਸੇ ਤਰ੍ਹਾਂ ਕੈਟਾਗਰੀਵਾਈਜ਼ ਏ ਸ਼ੇ੍ਰਣੀ ਲਈ 19431, 747.34, 93.41, ਬੀ ਸ਼ੇ੍ਰਣੀ ਲਈ 17510, 673.46, 84.18 ਰੁਪਏ, ਸੀ ਸ਼ੇ੍ਰਣੀ ਲਈ 15786, 607.15 ਅਤੇ ਡੀ ਸ਼ੇ੍ਰਣੀ ਲਈ 14406, 554.07 ਅਤੇ 69.25 ਰੁਪਏ ਹੋਵੇਗੀ। ਏ ਸ਼ੇ੍ਰਣੀ ਵਿਚ ਪੋਸਟ ਗੈਰਜੂਏਟ, ਐਮ.ਬੀ.ਏ. ਮਾਰਕੀਟਿੰਗ ਵਿੱਤੀ ਤੇ ਮਨੁੱਖੀ ਸਰੋਤ ਦੀ ਡਿਗਰੀ ਪ੍ਰਾਪਤ ਬੀ ਸ਼ੇ੍ਰਣੀ ਵਿਚ ਗਰੈਜੂਏਟ, ਦਸਵੀਂ ਤੋਂ ਉਪਰ ਅੰਡਰ ਗਰੈਜੂਏਟ ਸਟੈਨੋਗ੍ਰਾਫ਼ੀ, ਕੰਪਿਊਟਰ ਡਿਪਲੋਮਾ ਪ੍ਰਾਪਤ ਤੇ ਸੁਪਰਵਾਈਜ਼ਰ, ਸੀ ਸ਼ੇ੍ਰਣੀ ਵਚ ਮੈ੍ਰਟਿਕ ਅਤੇ ਹੋਰ ਕੋਰਸ ਸਰਟੀਫ਼ੀਕੇਟ ਪ੍ਰਾਪਤ ਅਤੇ ਦਰਜਾਚਾਰ ਸ਼ੇ੍ਰਣੀ ਵਿਚ ਕੈਜੂਅਲ ਅਤੇ ਕੰਟਰੈਕਟਰ ਆਦਿ ਵਾਲੇ ਕਾਮੇ ਸ਼ਾਮਲ ਹਨ। ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਦਾ ਹੁਕਮ ਵੱਖਰਾ ਜਾਰੀ ਹੋਵੇਗਾ। ਇਸ ਤੋਂ ਪਹਿਲਾਂ ਗ਼ੈਰ ਹੁਨਰਮੰਕਦ ਮਜ਼ਦੂਰਾਂ ਦੀ ਉਜਰਤ 11,726 ਰੁਪਏ ਪ੍ਰਤੀ ਮਹੀਨਾ ਸੀ ਅਤੇ ਹੁਣ 1759 ਰੁਪਏ ਦਾ ਵਾਧਾ ਹੋਇਆ ਹੈ।
Share this content:



Post Comment