Loading Now

13 ਤੇ15 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ ਪ੍ਰੀਖਿਆਵਾਂ ਮੁਲਤਵੀ

13 ਤੇ15 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ ਪ੍ਰੀਖਿਆਵਾਂ ਮੁਲਤਵੀ

 

ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਵੱਲੋਂ ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸੰਮਤੀ ਚੋਣਾਂ ਦੇ ਮੱਦੇਨਜ਼ਰ ਅਹਿਮ ਫੈਸਲਾ ਲਿਆ ਗਿਆ ਹੈ। ਯੂਨੀਵਰਸਿਟੀ ਦੇ ਕਾਰਜ ਸੰਚਾਲਨ ਸ਼ਾਖਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸਮੂਹ ਕਾਲਜਾਂ ਦੀਆਂ 13 ਤੇ15 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।ਨਵੇਂ ਆਦੇਸ਼ਾਂ ਅਨੁਸਾਰ 13 ਦਸੰਬਰ 2025 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 2 ਜਨਵਰੀ 2026 ਨੂੰ ਹੋਣਗੀਆਂ। ਇਸੇ ਤਰ੍ਹਾਂ 15 ਦਸੰਬਰ ਦੀਆਂ ਪ੍ਰੀਖਿਆਵਾਂ ਹੁਣ 3 ਜਨਵਰੀ 2026 ਨੂੰ ਲਈਆਂ ਜਾਣਗੀਆਂ।

Share this content:

Post Comment