Loading Now

12 ਸਾਲ ਦੇ ਬੱਚੇ ਨੇ ਲਿਖ ਦਿੱਤੀਆਂ 8 ਕਿਤਾਬਾਂ

12 ਸਾਲ ਦੇ ਬੱਚੇ ਨੇ ਲਿਖ ਦਿੱਤੀਆਂ 8 ਕਿਤਾਬਾਂ

ਨਵੀਂ ਦਿੱਲੀ, 12 ਅਕਤੂਬਰ – ਦੁਨੀਆ ਭਰ ’ਚ ਜਦੋਂ 12 ਸਾਲ ਦੇ ਬੱਚੇ ਛੇਵੀਂ ਜਾਂ ਸੱਤਵੀਂ ਜਮਾਤ ’ਚ ਪੜ੍ਹ ਰਹੇ ਹੁੰਦੇ ਹਨ, ਉਸ ਉਮਰ ’ਚ ਇੱਕ ਭਾਰਤੀ ਬੱਚੇ ਨੇ 8 ਕਿਤਾਬਾਂ ਲਿਖ ਦਿੱਤੀਆਂ ਤੇ ਕਈ ਐਪ ਵੀ ਬਣਾਏ ਹਨ। ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਅਸਾਧਾਰਨ ਬੱਚਾ ਕੌਣ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਨਾਮ ਰਿਸ਼ੀ ਸ਼ਿਵ ਪ੍ਰਸੰਨਾ ਹੈ।

12 ਸਾਲ ਦੀ ਉਮਰ ’ਚ ਲਿਖੀਆਂ 8 ਕਿਤਾਬਾਂ

ਰਿਸ਼ੀ ਸ਼ਿਵ ਪ੍ਰਸੰਨਾ ਨੇ ਸਿਰਫ਼ 12 ਸਾਲ ਦੀ ਉਮਰ ’ਚ 8 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਮੁੱਖ ਉਦੇਸ਼ ਬੱਚਿਆਂ ਲਈ ਵਿਗਿਆਨ, ਕਲਪਨਾ ਤੇ ਗਿਆਨ ਨੂੰ ਦਿਲਚਸਪ ਬਣਾਉਣਾ ਹੈ। ਇਸੇ ਲਗਨ ਸਦਕਾ ਉਨ੍ਹਾਂ ਨੇ ਬਹੁਤ ਛੋਟੀ ਉਮਰ ’ਚ ਹੀ ਐਂਡਰਾਇਡ ਐਪ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਰਿਸ਼ੀ ਨੇ ਸਿਰਫ਼ 8 ਕਿਤਾਬਾਂ ਹੀ ਨਹੀਂ ਲਿਖੀਆਂ, ਸਗੋਂ ਇਸ ਉਮਰ ਤੱਕ 3 ਐਪ ਵੀ ਬਣਾਏ ਹਨ। ਉਨ੍ਹਾਂ ਨੇ ਲਗਪਗ 5 ਸਾਲ ਦੀ ਉਮਰ ’ਚ ਹੀ ਕੰਪਿਊਟਰ ਪ੍ਰੋਗਰਾਮਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਰਿਸ਼ੀ ਦੀ ਜਿਗਿਆਸਾ ਤੇ ਤਕਨਾਲੋਜੀ ਸਿੱਖਣ ਦੀ ਇੱਛਾ ਨੇ ਉਨ੍ਹਾਂ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਨਿਭਾਈ।

ਕੌਣ ਹਨ ਰਿਸ਼ੀ ਸ਼ਿਵ ਪ੍ਰਸੰਨਾ, ਜਿਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਤਾਰੀਫ਼?

ਰਿਸ਼ੀ ਸ਼ਿਵ ਪ੍ਰਸੰਨਾ 12 ਸਾਲ ਦੇ ਪ੍ਰਤਿਭਾਸ਼ਾਲੀ ਬੱਚੇ ਹਨ। ਉਹ ਗੂਗਲ-ਪ੍ਰਮਾਣਿਤ ਐਂਡਰਾਇਡ ਡਿਵੈਲਪਰ ਤੇ ਅੱਠ ਕਿਤਾਬਾਂ ਦੇ ਲੇਖਕ ਹਨ। ਉਨ੍ਹਾਂ ਨੂੰ ਨਵੀਨਤਾ ਦੇ ਖੇਤਰ ’ਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰ ਚੁੱਕੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰਤ ਐਕਸ ਹੈਂਡਲ ’ਤੇ ਉਪਲਬਧ ਜਾਣਕਾਰੀ ਅਨੁਸਾਰ, ਰਿਸ਼ੀ ਸ਼ਿਵ ਪ੍ਰਸੰਨਾ ਮੂਲ ਰੂਪ ’ਚ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਨੰਜਨਗੁਡ ਕਸਬੇ ਦੇ ਰਹਿਣ ਵਾਲੇ ਹਨ। ਉਹ ਆਪਣੇ ਮਾਤਾ-ਪਿਤਾ ਨਾਲ ਬੈਂਗਲੁਰੂ ਦੇ ਉੱਤਰਾਹੱਲੀ ਇਲਾਕੇ ’ਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਪ੍ਰਸੰਨਾ ਕੁਮਾਰ ਐੱਮ. ਇੱਕ ਇੰਜੀਨੀਅਰਿੰਗ ਕਾਲਜ ’ਚ ਪ੍ਰੋਫੈਸਰ ਹਨ, ਜਦਕਿ ਉਨ੍ਹਾਂ ਦੀ ਮਾਤਾ ਰਾਜੇਸ਼ਵਰੀ ਇੱਕ ਸਾਫਟਵੇਅਰ ਇੰਜੀਨੀਅਰ ਹਨ। ਰਿਸ਼ੀ ਦੀ ਅਸਾਧਾਰਨ ਪ੍ਰਤਿਭਾ ਦਾ ਪਤਾ ਉਨ੍ਹਾਂ ਦੇ ਸਕੂਲ ਦੇ ਸ਼ੁਰੂਆਤੀ ਦਿਨਾਂ ’ਚ ਹੀ ਲੱਗ ਗਿਆ ਸੀ। ਉਨ੍ਹਾਂ ਦੇ ਅਧਿਆਪਕਾਂ ਨੇ ਦੇਖਿਆ ਕਿ ਉਹ ਨਵੇਂ ਵਿਸ਼ਿਆਂ ਤੇ ਧਾਰਨਾਵਾਂ ਨੂੰ ਆਪਣੀ ਉਮਰ ਦੇ ਹੋਰ ਬੱਚਿਆਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਸਮਝ ਲੈਂਦੇ ਸਨ।

ਅਲਬਰਟ ਆਈਨਸਟਾਈਨ ਨਾਲ ਕੀਤੀ ਜਾਂਦੀ ਹੈ IQ ਦੀ ਤੁਲਨਾ

ਰਿਸ਼ੀ ਸ਼ਿਵ ਪ੍ਰਸੰਨਾ ਦਾ ਆਈਕਿਊ 180 ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਆਈਕਿਊ ਦੀ ਤੁਲਨਾ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਦੇ ਅਨੁਮਾਨਿਤ ਆਈਕਿਊ (160) ਨਾਲ ਕੀਤੀ ਜਾਂਦੀ ਹੈ।

Share this content:

Post Comment