
ਨਵੀਂ ਦਿੱਲੀ, 13 ਮਈ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in ‘ਤੇ ਜਾ ਕੇ ਆਪਣੇ ਫਾਈਨਲ ਰਿਜਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।
ਲੜਕੀਆਂ ਦੇ ਨਤੀਜੇ ਮੁੰਡਿਆਂ ਨਾਲੋਂ ਬਿਹਤਰ
ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ਵਿੱਚ 0.41% ਦਾ ਵਾਧਾ ਹੋਇਆ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 91% ਤੋਂ ਵੱਧ ਹੈ ਜੋ ਮੁੰਡਿਆਂ ਨਾਲੋਂ 5.94% ਵੱਧ ਹੈ। ਇਸ ਵਾਰ ਵਿਜੇਵਾੜਾ ਖੇਤਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਹੈ। ਦੂਜੇ ਪਾਸੇ ਪ੍ਰਯਾਗਰਾਜ ਖੇਤਰ ਦਾ ਨਤੀਜਾ ਸਭ ਤੋਂ ਮਾੜਾ ਹੈ।