Loading Now

10ਵੀਂ ਪਾਸ ਨੌਜਵਾਨਾਂ ਲਈ ਬੀਐੱਸਐੱਫ ਕਾਂਸਟੇਬਲ ਜੀਡੀ ਦੀਆਂ 390 ਪੋਸਟਾਂ ਲਈ ਰਜਿਸਟ੍ਰੇਸ਼ਨ ਸ਼ੁਰੂ

10ਵੀਂ ਪਾਸ ਨੌਜਵਾਨਾਂ ਲਈ ਬੀਐੱਸਐੱਫ ਕਾਂਸਟੇਬਲ ਜੀਡੀ ਦੀਆਂ 390 ਪੋਸਟਾਂ ਲਈ ਰਜਿਸਟ੍ਰੇਸ਼ਨ ਸ਼ੁਰੂ

ਨਵੀਂ ਦਿੱਲੀ, 24 ਅਕਤੂਬਰ – ਬਾਰਡਰ ਸਿਕਿਓਰਟੀ ਫੋਰਸ (BSF) ਵੱਲੋਂ ਕਾਂਸਟੇਬਲ (ਜਨਰਲ ਡਿਊਟੀ) ਦੀਆਂ ਪੋਸਟਾਂ ‘ਤੇ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਭਰਤੀ ਸਪੋਰਟਸ ਕੋਟੇ ਤਹਿਤ ਕੀਤੀ ਜਾ ਰਹੀ ਹੈ। ਜੋ ਉਮੀਦਵਾਰ ਕਾਂਸਟੇਬਲ (ਜਨਰਲ ਡਿਊਟੀ) ਦੀਆਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜਾਣਕਾਰੀ ਲਈ, ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 391 ਕਾਂਸਟੇਬਲ ਜੀਡੀ ਦੀਆਂ ਪੋਸਟਾਂ ‘ਤੇ ਭਰਤੀ ਕੀਤੀ ਜਾਵੇਗੀ। ਚਾਹਵਾਨ ਤੇ ਯੋਗ ਉਮੀਦਵਾਰ 04 ਨਵੰਬਰ, 2025 ਰਾਤ 11:59 ਵਜੇ ਤਕ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਹਨ।

ਕਿੰਨੀ ਮਿਲੇਗੀ ਤਨਖਾਹ

ਕਾਂਸਟੇਬਲ (ਜਨਰਲ ਡਿਊਟੀ) ਦੀਆਂ ਪੋਸਟਾਂ ‘ਤੇ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਮਹੀਨਾ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਕ ਦਿੱਤੇ ਜਾਣਗੇ।

ਉਮਰ ਹੱਦ

ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਨਿਰਧਾਰਤ ਕੀਤੀ ਗਈ ਹੈ। ਵਿਸ਼ੇਸ਼ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੂਟ ਵੀ ਦਿੱਤੀ ਜਾਵੇਗੀ। ਐਸਸੀ ਤੇ ਐਸਟੀ ਉਮੀਦਵਾਰਾਂ ਨੂੰ ਉਮਰ ਹੱਦ ਵਿਚ 5 ਸਾਲ ਦੀ ਛੂਟ ਤੇ ਓਬੀਸੀ ਉਮੀਦਵਾਰਾਂ ਨੂੰ 3 ਸਾਲ ਦੀ ਛੂਟ ਦਿੱਤੀ ਜਾਵੇਗੀ।

ਵਿਦਿਅਕ ਯੋਗਤਾ

ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਕਲਾਸ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਉਮੀਦਵਾਰਾਂ ਨੇ ਦੋ ਸਾਲਾਂ ਦੌਰਾਨ ਅੰਤਰਰਾਸ਼ਟਰੀ ਓਲੰਪਿਕ ਸੰਘ ਵੱਲੋਂ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਖੇਡਾਂ ਦੀ ਨੁਮਾਇੰਦਗੀ ਕੀਤੀ ਹੋਵੇ ਜਾਂ ਕੋਈ ਮੈਡਲ ਜਿੱਤਿਆ ਹੋਵੇ।

ਅਰਜ਼ੀ ਫੀਸ

ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਜਨਰਲ ਤੇ ਓਬੀਸੀ ਪੁਰਸ਼ ਉਮੀਦਵਾਰਾਂ ਲਈ ਅਰਜ਼ੀ ਫੀਸ 159 ਰੁਪਏ ਨਿਰਧਾਰਤ ਕੀਤੀ ਗਈ ਹੈ।

ਇਨ੍ਹਾਂ ਸਟੈੱਪਸ ਰਾਹੀਂ ਕਰੋ ਆਨਲਾਈਨ ਰਜਿਸਟ੍ਰੇਸ਼ਨ

1. ਇਨ੍ਹਾਂ ਪੋਸਟਾਂ ਵਾਸਤੇ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ rectt.bsf.gov.in ‘ਤੇ ਵਿਜ਼ਿਟ ਕਰੋ।

2. ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ ‘ਤੇ ਆਨਲਾਈਨ ਅਰਜ਼ੀ ਲਿੰਕ ‘ਤੇ ਕਲਿੱਕ ਕਰੋ।

3. ਅਰਜ਼ੀ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਮੰਗੀ ਗਈ ਜਾਣਕਾਰੀ ਦਰਜ ਕਰੋ।

4. ਹੁਣ ਵਿਦਿਅਕ ਯੋਗਤਾ ਦੀ ਜਾਣਕਾਰੀ ਦਰਜ ਕਰਕੇ ਨਿਰਧਾਰਤ ਅਰਜ਼ੀ ਫੀਸ ਦਾ ਭੁਗਤਾਨ ਕਰੋ।

5. ਅਖੀਰ ‘ਚ ਫਾਰਮ ਸਬਮਿਟ ਕਰਨ ਤੋਂ ਬਾਅਦ ਇਸ ਦਾ ਇਕ ਪ੍ਰਿੰਟਆਉਟ ਵੀ ਜ਼ਰੂਰ ਕੱਢ ਲਵੋ।

Share this content:

Previous post

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਹੜ੍ਹ ਮਾਰੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ

Next post

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ, ਹਦੀਆਬਾਦ ਵਿਖੇ “ਯੁੱਧ ਨਸ਼ਿਆਂ ਵਿਰੁੱਧ”  ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ

Post Comment