Loading Now

1 ਕਰੋੜ ਰੁਪਏ ਦਾ ਕਲਸ਼ ਚੋਰੀ ਕਰਨ ਵਾਲੇ ਵਿਅਕਤੀ ਨੂੰ ਹਾਪੁੜ ਤੋਂ ਗਿਆ ਗ੍ਰਿਫ਼ਤਾਰ ਕੀਤਾ

1 ਕਰੋੜ ਰੁਪਏ ਦਾ ਕਲਸ਼ ਚੋਰੀ ਕਰਨ ਵਾਲੇ ਵਿਅਕਤੀ ਨੂੰ ਹਾਪੁੜ ਤੋਂ ਗਿਆ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 8 ਸਤੰਬਰ – ਦਿੱਲੀ ਦੇ ਲਾਲ ਕਿਲ੍ਹਾ ਕੰਪਲੈਕਸ ਤੋਂ ਚੋਰੀ ਹੋਏ ਇੱਕ ਕਰੋੜ ਰੁਪਏ ਦੇ ਕਲਸ਼ ਮਾਮਲੇ ਵਿੱਚ ਅਪਰਾਧ ਸ਼ਾਖਾ ਨੇ ਮੁਲਜ਼ਮ ਨੂੰ ਕਲਸ਼ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਚੋਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇੱਕ ਨਹੀਂ ਸਗੋਂ ਤਿੰਨ ਕਲਸ਼ ਚੋਰੀ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਬਰਾਮਦ ਕਰ ਲਿਆ ਗਿਆ ਹੈ। ਹੋਰ ਮੁਲਜ਼ਮਾਂ ਅਤੇ 2 ਕਲਸ਼ ਬਰਾਮਦ ਕਰਨ ਲਈ ਛਾਪੇਮਾਰੀ ਜਾਰੀ ਹੈ।

ਦਰਅਸਲ ‘ਚ ਬੀਤੇ ਦਿਨੀਂ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹਾ ਕੰਪਲੈਕਸ ਦੇ 15 ਅਗਸਤ ਪਾਰਕ ਵਿੱਚ ਜੈਨ ਭਾਈਚਾਰੇ ਦਾ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਕੀਮਤੀ ਸੋਨੇ ਦਾ ਕਲਸ਼ ਚੋਰੀ ਹੋ ਗਿਆ, ਜਿਸਦੀ ਕੀਮਤ ਲਗਭਗ ਇੱਕ ਕਰੋੜ ਰੁਪਏ ਸੀ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦਿੱਤਾ ਕਿ ਧੋਤੀ ਪਹਿਨੇ ਇੱਕ ਵਿਅਕਤੀ ਚਲਾਕੀ ਨਾਲ ਪੂਜਾ ਸਥਾਨ ‘ਤੇ ਪਹੁੰਚ ਗਿਆ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕਲਸ਼ ਨੂੰ ਆਪਣੇ ਬੈਗ ਵਿੱਚ ਪਾ ਲਿਆ ਅਤੇ ਉੱਥੋਂ ਭੱਜ ਗਿਆ।

 ਹੀਰਿਆਂ ਅਤੇ ਰਤਨ ਨਾਲ ਜੜਿਆ ਹੋਇਆ ਸੀ ਕਲਸ਼ 

ਇਹ ਕਲਸ਼ ਸਿਰਫ਼ ਸੋਨੇ ਅਤੇ ਰਤਨ ਨਾਲ ਜੜਿਆ ਹੋਇਆ ਇੱਕ ਗਹਿਣਾ ਨਹੀਂ ਸੀ, ਸਗੋਂ ਜੈਨ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਵਿੱਚ ਰੋਜ਼ਾਨਾ ਪੂਜਾ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇਸ ਵਿੱਚ ਲਗਭਗ 760 ਗ੍ਰਾਮ ਸੋਨਾ ਅਤੇ ਲਗਭਗ 150 ਗ੍ਰਾਮ ਕੀਮਤੀ ਰਤਨ ਜਿਵੇਂ ਕਿ ਹੀਰਾ, ਪੰਨਾ ਅਤੇ ਰੂਬੀ ਸਨ। ਇਸ ਚੋਰੀ ਬਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਪੁਨੀਤ ਜੈਨ ਨੇ ਕਿਹਾ ਸੀ ਕਿ ਇਹ ਕਲਸ਼ ਲੰਬੇ ਸਮੇਂ ਤੋਂ ਵੱਖ-ਵੱਖ ਧਾਰਮਿਕ ਰਸਮਾਂ ਵਿੱਚ ਵਰਤਿਆ ਜਾ ਰਿਹਾ ਸੀ ਅਤੇ ਪੂਜਾ ਦੌਰਾਨ ਹਰ ਰੋਜ਼ ਇੱਕ ਵਿਸ਼ੇਸ਼ ਸਟੇਜ ‘ਤੇ ਸਥਾਪਿਤ ਕੀਤਾ ਜਾਂਦਾ ਸੀ।

Share this content:

Post Comment