Loading Now

1 ਫਰਵਰੀ ਨੂੰ ਜਲੰਧਰ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

1 ਫਰਵਰੀ ਨੂੰ ਜਲੰਧਰ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 27 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਬਜਟ ਸੈਸ਼ਨ ਦੌਰਾਨ ਪਹਿਲੀ ਫਰਵਰੀ ਨੂੰ ਰਵਿਦਾਸ ਜੈਅੰਤੀ ਮੌਕੇ ’ਤੇ ਜਲੰਧਰ ਦੇ ਡੇਰਾ ਬੱਲਾਂ ’ਚ ਨਤਮਸਤਕ ਹੋਣਗੇ। ਦੱਸਣਯੋਗ ਹੈ ਕਿ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੇ ਪਿਛਲੇ ਦਿਨਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦੋ ਦਿਨ ਪਹਿਲਾਂ ਹੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਐਵਾਰਡ ਦੇਣ ਦਾ ਵੀ ਐਲਾਨ ਹੋਇਆ ਹੈ।

ਡੇਰਾ ਬੱਲਾਂ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ ਅਤੇ ਦੁਆਬੇ ਵਿੱਚ ਵੱਡਾ ਆਧਾਰ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਸਿਆਸੀ ਮਾਅਨੇ ਵੀ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਬਹੁਤਾ ਦੂਰ ਨਹੀਂ ਹਨ। ਪੰਜਾਬ ’ਚ 34 ਫ਼ੀਸਦੀ ਆਬਾਦੀ ਅਨੁਸੂਚਿਤ ਜਾਤੀਆਂ ਦੀ ਹੈ। ਭਾਜਪਾ ਪੰਜਾਬ ’ਚ ਐਤਕੀਂ ਇਕੱਲੇ ਤੌਰ ’ਤੇ ਚੋਣਾਂ ਲੜਨ ਦੇ ਰੌਂਅ ਵਿੱਚ ਹੈ। ਸਿਆਸੀ ਹਲਕੇ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਆਗਾਮੀ ਚੋਣਾਂ ਦੀ ਤਿਆਰੀ ਵਜੋਂ ਦੇਖ ਰਹੇ ਹਨ।

Share this content:

Post Comment