Loading Now

ਹੁਣ iPhone ਦਾ ਦੌਰ ਖਤਮ! ਆ ਗਿਆ ਟਰੰਪ ਦੀ ਕੰਪਨੀ ਦਾ ‘ਮੇਡ ਇਨ ਅਮਰੀਕਾ’ ਸਮਾਰਟਫੋਨ

ਹੁਣ iPhone ਦਾ ਦੌਰ ਖਤਮ! ਆ ਗਿਆ ਟਰੰਪ ਦੀ ਕੰਪਨੀ ਦਾ ‘ਮੇਡ ਇਨ ਅਮਰੀਕਾ’ ਸਮਾਰਟਫੋਨ

ਅਮਰੀਕਾ, 18 ਜੂਨ – ਕੀ ਹੁਣ iPhone ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਇਹ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਵੱਲੋਂ ਸਮਾਰਟਫੋਨ ਬਾਜ਼ਾਰ ਵਿੱਚ ਇੱਕ ਵੱਡਾ ਕਦਮ ਚੁੱਕਣ ਮਗਰੋਂ ਛਿੜੀ ਹੈ। ਟਰੰਪ ਦੀ ਕੰਪਨੀ ਨੇ ਟਰੰਪ ਟੀ1 ਸਮਾਰਟਫੋਨ ਲਾਂਚ ਕੀਤਾ ਹੈ। ਅਮਰੀਕਾ ਵਿੱਚ ਬਣਿਆ ਇਹ ਪ੍ਰੀਮੀਅਮ ਫੋਨ ਆਈਫੋਨ, ਗੂਗਲ ਪਿਕਸਲ ਤੇ ਸੈਮਸੰਗ ਵਰਗੇ ਬ੍ਰਾਂਡਾਂ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦੇਵੇਗਾ। ਅਹਿਮ ਗੱਲ ਹੈ ਕਿ ਇਸ ਦੀ ਕੀਮਤ ਤੇ ਫੀਚਰ ਕਾਫ਼ੀ ਆਕਰਸ਼ਕ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤਕਨਾਲੋਜੀ ਬਾਜ਼ਾਰ ਵਿੱਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ। ਟਰੰਪ ਦੀ ਪਰਿਵਾਰਕ ਕੰਪਨੀ ਨੇ ਇੱਕ ਨਵਾਂ ਸਮਾਰਟਫੋਨ ਟਰੰਪ ਮੋਬਾਈਲ ਟੀ1 ਲਾਂਚ ਕੀਤਾ ਹੈ, ਜੋ ਐਪਲ ਆਈਫੋਨ ਤੇ ਗੂਗਲ ਪਿਕਸਲ ਨਾਲ ਸਿੱਧਾ ਮੁਕਾਬਲਾ ਕਰੇਗਾ। ਖਾਸ ਗੱਲ ਇਹ ਹੈ ਕਿ ਇਹ ਫੋਨ ਪੂਰੀ ਤਰ੍ਹਾਂ ਅਮਰੀਕਾ ਵਿੱਚ ਬਣਿਆ ਹੈ। ਯਾਨੀ ‘ਮੇਡ ਇਨ ਯੂਐਸਏ’ ਟੈਗ ਦੇ ਨਾਲ ਆਉਂਦਾ ਹੈ।

$499 ਵਿੱਚ ਪ੍ਰੀਮੀਅਮ ਐਕਸਪੀਰੀਅੰਸ

ਟਰੰਪ ਟੀ1 ਸਮਾਰਟਫੋਨ ਦੀ ਕੀਮਤ $499 (ਲਗਪਗ 42,800 ਰੁਪਏ) ਰੱਖੀ ਗਈ ਹੈ। ਇਸ ਦੇ ਨਾਲ ਹੀ ਉਪਭੋਗਤਾ ਇਸ ਨੂੰ $100 ਦੀ ਡਾਊਨ ਪੇਮੈਂਟ ਕਰਕੇ EMI ਵਿਕਲਪ ਰਾਹੀਂ ਵੀ ਖਰੀਦ ਸਕਦੇ ਹਨ। ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਤੇ ਜਲਦੀ ਹੀ ਇਸ ਦੀ ਵਿਕਰੀ ਅਮਰੀਕਾ ਵਿੱਚ ਸ਼ੁਰੂ ਹੋ ਜਾਵੇਗੀ।

ਟਰੰਪ T1 ਦੇ ਕਮਾਲ ਫੀਚਰ

ਰਿਪੋਰਟ ਅਨੁਸਾਰ ਡੋਨਾਲਡ ਟਰੰਪ ਦੀ ਕੰਪਨੀ ਦਾ ਇਹ ਸਮਾਰਟਫੋਨ 6.8-ਇੰਚ AMOLED ਡਿਸਪਲੇਅ ਦੇ ਨਾਲ ਆਵੇਗਾ। ਫੋਨ ਦੀ ਡਿਸਪਲੇਅ 120Hz ਹਾਈ ਰਿਫਰੈਸ਼ ਰੇਟ ਫੀਚਰ ਨੂੰ ਸਪੋਰਟ ਕਰੇਗੀ। ਇਸ ਫੋਨ ਦੇ ਪਿਛਲੇ ਹਿੱਸੇ ਵਿੱਚ ਟ੍ਰਿਪਲ ਕੈਮਰਾ ਸੈੱਟਅਪ ਉਪਲਬਧ ਹੋਵੇਗਾ, ਜਿਸ ਵਿੱਚ 50MP ਮੇਨ, 2MP ਡੈਪਥ ਤੇ 2MP ਮੈਕਰੋ ਕੈਮਰਾ ਸ਼ਾਮਲ ਹੈ। ਇਸ ਵਿੱਚ ਸੈਲਫੀ ਤੇ ਵੀਡੀਓ ਕਾਲਿੰਗ ਲਈ 16MP ਕੈਮਰਾ ਹੋਵੇਗਾ। ਟਰੰਪ ਮੋਬਾਈਲ T1 ਵਿੱਚ 5000mAh ਬੈਟਰੀ ਮਿਲੇਗੀ। ਇਸ ਦੇ ਨਾਲ ਫਾਸਟ ਚਾਰਜਿੰਗ ਫੀਚਰ ਦਿੱਤਾ ਜਾਵੇਗਾ। ਇਹ ਫੋਨ ਐਂਡਰਾਇਡ 15 ਓਪਰੇਟਿੰਗ ਸਿਸਟਮ ‘ਤੇ ਕੰਮ ਕਰੇਗਾ।

Share this content:

Post Comment