Loading Now

ਹੁਣ Claude ਖੁਦ ਸੰਭਾਲੇਗਾ ਤੁਹਾਡਾ ਕੰਪਿਊਟਰ

ਹੁਣ Claude ਖੁਦ ਸੰਭਾਲੇਗਾ ਤੁਹਾਡਾ ਕੰਪਿਊਟਰ

ਹੈਦਰਾਬਾਦ, 26 ਮਾਰਚ – Anthropic ਨੇ ਆਪਣੇ ਮਸ਼ਹੂਰ ਚੈਟਬਾਟ Claude ਵਿੱਚ ਇੱਕ ਅਜਿਹਾ ਫੀਚਰ ਜੋੜ ਦਿੱਤਾ ਹੈ, ਜੋ ਕਾਫ਼ੀ ਹੈਰਾਨ ਕਰਨ ਵਾਲਾ ਹੈ। ਹੁਣ Claude ਤੁਹਾਡੇ ਕੰਪਿਊਟਰ ‘ਤੇ ਖੁਦ ਕੰਮ ਵੀ ਕਰ ਸਕਦਾ ਹੈ। Anthropic ਦਾ ਚੈਟਬਾਟ ਹੁਣ ਆਪਣੇ ਯੂਜ਼ਰਸ ਦੇ ਕੰਪਿਊਟਰ ‘ਤੇ ਫਾਈਲਾਂ ਖੋਲ੍ਹਣਾ, ਬ੍ਰਾਊਜ਼ਰ ਵਿੱਚ ਘੁੰਮਣਾ, ਐਪਾਂ ਇਸਤੇਮਾਲ ਕਰਨਾ ਅਤੇ ਡਿਵੈਲਪਮੈਂਟ ਟੂਲ ਚਲਾਉਣ ਵਰਗੇ ਕੰਮਾਂ ਨੂੰ ਖੁਦ ਹੈਂਡਲ ਕਰ ਸਕਦਾ ਹੈ ਅਤੇ ਇਸ ਲਈ ਤੁਹਾਨੂੰ ਕੰਪਿਊਟਰ ਦੇ ਕੋਲ੍ਹ ਹੋਣ ਦੀ ਵੀ ਲੋੜ ਨਹੀਂ ਹੈ।

ਕੰਪਨੀ ਨੇ ਇਸਨੂੰ ਰਿਸਰਚ ਪ੍ਰੀਵਿਊ ਦੇ ਤੌਰ ‘ਤੇ ਲਾਂਚ ਕੀਤਾ ਹੈ, ਜੋ ਮੁੱਖ ਰੂਪ ਨਾਲ Claude ਪ੍ਰੋ ਅਤੇ ਮੈਕਸ ਸਬਸਕ੍ਰਾਈਬਰਸ ਲਈ ਉਪਲਬਧ ਹੈ। ਇਸ ਫੀਚਰ ਨੂੰ ਫਿਲਹਾਲ ਸਿਰਫ਼ macOS ਡਿਵਾਈਸ ‘ਤੇ ਉਪਲਬਧ ਕਰਵਾਇਆ ਗਿਆ ਹੈ। ਇਸ ਨਵੀਂ ਸਮਰੱਥਾ ਨੂੰ ਕੰਪਨੀ ਨੇ Claude ਕੋਡ ਅਤੇ ਕੋਵਰਕ ਏਆਈ ਟੂਲਾਂ ਨਾਲ ਜੋੜਿਆ ਹੈ। ਪਹਿਲਾ 2024 ਵਿੱਚ Claude 3.5 Sonnet ਮਾਡਲ ਵਿੱਚ ਕੁਝ ਫੀਚਰਸ ਆਏ ਸੀ ਪਰ ਹੁਣ ਇਨ੍ਹਾਂ ਨੂੰ ਪ੍ਰੋਗਰਾਮਰਾਂ ਲਈ ਖਾਸ ਏਜੰਟਾਂ ਵਿੱਚ ਹੋਰ ਬਿਹਤਰ ਬਣਾ ਦਿੱਤਾ ਗਿਆ ਹੈ।

 

Share this content:

Post Comment