Loading Now

ਹੁਣ ਸਕੂਲ ‘ਚ ਹੀ ਅਪਡੇਟ ਹੋਣਗੇ ਬੱਚਿਆਂ ਦੇ ਆਧਾਰ ਕਾਰਡ

ਹੁਣ ਸਕੂਲ ‘ਚ ਹੀ ਅਪਡੇਟ ਹੋਣਗੇ ਬੱਚਿਆਂ ਦੇ ਆਧਾਰ ਕਾਰਡ

ਨਵੀਂ ਦਿੱਲੀ, 21 ਜੁਲਾਈ – ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਇਕ ਨਵੀਂ ਯੋਜਨਾ ’ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਅਗਲੇ ਦੋ ਮਹੀਨਿਆਂ ’ਚ ਪੜਾਅਵਾਰ ਤਰੀਕੇ ਨਾਲ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕ ਅਪਡੇਟ ਕੀਤੇ ਜਾਣਗੇ। ਯੂਆਈਡੀਏਆਈ ਦੇ ਸੀਈਓ ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਸੱਤ ਕਰੋੜ ਤੋਂ ਵੱਧ ਬੱਚੇ ਪੰਜ ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਬਾਇਓਮੈਟ੍ਰਿਕ ਅਪਡੇਟ ਨਹੀਂ ਹੋਇਆ ਜੋ ਕਿ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲਾਂ ਜ਼ਰੀਏ ਬੱਚਿਆਂ ਦੇ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਵੇਲੇ ਤਕਨਾਲੋਜੀ ਦਾ ਟੈਸਟ ਕਰ ਰਹੇ ਹਾਂ ਅਤੇ ਇਹ 45-60 ਦਿਨਾਂ ਵਿਚ ਤਿਆਰ ਹੋ ਜਾਵੇਗੀ।’ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮਬੀਯੂ) ਦਾ ਸਮੇਂ ’ਤੇ ਪੂਰਾ ਹੋਣਾ ਬੱਚਿਆਂ ਦੇ ਬਾਇਓਮੈਟ੍ਰਿਕ ਡਾਟਾ ਦੀ ਸਟੀਕਤਾ ਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਜ਼ਰੂਰੀ ਹੈ।

ਜੇਕਰ ਸੱਤ ਸਾਲ ਦੀ ਉਮਰ ਤੋਂ ਬਾਅਦ ਵੀ ਐੱਮਬੀਯੂ ਪੂਰਾ ਨਹੀਂ ਕੀਤਾ ਜਾਂਦਾ ਤਾਂ ਨਿਯਮਾਂ ਮੁਤਾਬਕ ਆਧਾਰ ਨੰਬਰ ਨੂੰ ਇਨਐਕਟਿਵ ਕੀਤਾ ਜਾ ਸਕਦਾ ਹੈ। ਪੰਜ ਤੋਂ ਸੱਤ ਸਾਲ ਦੀ ਉਮਰ ਦਰਮਿਆਨ ਐੱਮਬੀਯੂ ਮੁਫ਼ਤ ਹੈ ਜਦਕਿ ਸੱਤ ਸਾਲ ਤੋਂ ਬਾਅਦ ਅਪਡੇਟ ਲਈ 100 ਰੁਪਏ ਦੀ ਫੀਸ ਲੱਗਦੀ ਹੈ। ਅਪਡੇਟ ਬਾਇਓਮੈਟ੍ਰਿਕ ਆਧਾਰ ਜ਼ਿੰਦਗੀ ਨੂੰ ਸੁਖਾਲਾ ਬਣਾਉਂਦਾ ਹੈ ਅਤੇ ਸਕੂਲ ’ਚ ਦਾਖ਼ਲਾ, ਦਾਖ਼ਲਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ, ਵਜ਼ੀਫਿਆਂ ਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਯੋਜਨਾਵਾਂ ਵਰਗੀਆਂ ਸੇਵਾਵਾਂ ਦਾ ਲਾਭ ਉਠਾਉਣ ’ਚ ਸਹੂਲਤ ਪ੍ਰਦਾਨ ਕਰਦਾ ਹੈ। ਭੁਵਨੇਸ਼ ਕੁਮਾਰ ਨੇ ਅੱਗੇ ਕਿਹਾ, ‘ਅਸੀਂ 15 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਲਈ ਦੂਜੇ ਐੱਮਬੀਯੂ ਲਈ ਸਕੂਲਾਂ ਤੇ ਕਾਲਜਾਂ ਜ਼ਰੀਏ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ।

Share this content:

Post Comment