ਹੁਣ ਬਿਨਾਂ ਇੰਟਰਨੈੱਟ ਚੱਲੇਗਾ AI
ਨਵੀਂ ਦਿੱਲੀ, 9 ਮਈ – ਹੁਣ ਤਕ ਜਦੋਂ ਵੀ AI ਦੀ ਵਰਤੋਂ ਦੀ ਗੱਲ ਹੁੰਦੀ ਸੀ ਤਾਂ ਇੰਟਰਨੈੱਟ ਜ਼ਰੂਰੀ ਹੁੰਦਾ ਸੀ। ChatGPT, Gemini ਜਾਂ Claude ਵਰਗੇ ਟੂਲਜ਼ ਇੰਟਰਨੈੱਟ ਕਲਾਊਡ ‘ਤੇ ਚੱਲਦੇ ਹਨ, ਜਿਸ ਦਾ ਮਤਲਬ ਹੈ ਕਿ ਤੁਹਾਡਾ ਸਵਾਲ ਸਰਵਰ ‘ਤੇ ਜਾਂਦਾ ਹੈ ਤੇ ਜਵਾਬ ਉੱਥੋਂ ਆਉਂਦਾ ਹੈ। ਪਰ ਟੈੱਕ ਦੀ ਦੁਨੀਆ ‘ਚ Local AI ਤੇਜ਼ੀ ਨਾਲ ਉੱਭਰ ਰਿਹਾ ਹੈ, ਜਿੱਥੇ ਤੁਸੀਂ ਆਪਣੇ ਲੈਪਟਾਪ ਜਾਂ ਡੈਸਕਟਾਪ ‘ਤੇ ਹੀ AI ਮਾਡਲ ਚਲਾ ਸਕਦੇ ਹੋ। ਉਹ ਵੀ ਬਿਨਾਂ ਇੰਟਰਨੈੱਟ ਦੇ। ਇਸ ਦਾ ਮਤਲਬ ਹੈ ਕਿ ਡੇਟਾ ਤੁਹਾਡੇ ਸਿਸਟਮ ‘ਚ ਰਹੇਗਾ, ਇੰਟਰਨੈੱਟ ਨਾ ਹੋਣ ‘ਤੇ ਵੀ AI ਕੰਮ ਕਰੇਗਾ ਅਤੇ ਤੁਸੀਂ AI ‘ਤੇ ਜ਼ਿਆਦਾ ਕੰਟਰੋਲ ਰੱਖ ਸਕੋਗੇ।
ਲੋਕਲ AI ਕੀ ਹੈ?
ਲੋਕਲ LLM ਦਾ ਮਤਲਬ ਹੈ ਕਿ ਪੂਰਾ AI ਮਾਡਲ ਤੁਹਾਡੇ ਆਪਣੇ ਕੰਪਿਊਟਰ ‘ਤੇ ਚੱਲਦਾ ਹੈ ਨਾ ਕਿ ਕਿਸੇ ਬਾਹਰੀ ਸਰਵਰ ‘ਤੇ। ਲੋਕਲ AI ਦੀ ਵਜ੍ਹਾ ਨਾਲ ਡੇਟਾ ਬਾਹਰ ਨਹੀਂ ਜਾਂਦਾ, ਤੁਸੀਂ ਆਫ਼ਲਾਈਨ ਵੀ ਕੰਮ ਕਰ ਸਕਦੇ ਹੋ ਅਤੇ ਬਿਨਾਂ ਕਿਸੇ ਵਾਧੂ ਫੀਸ ਦੇ AI ਦੀ ਵਰਤੋਂ ਕਰ ਸਕਦੇ ਹੋ। ਇਹ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਉਪਯੋਗੀ ਹੈ ਜੋ ਰਿਸਰਚ ਡੌਕੂਮੈਂਟਸ ‘ਤੇ ਕੰਮ ਕਰਦੇ ਹਨ, ਆਫਿਸ ਫਾਈਲਾਂ ਪ੍ਰੋਸੈਸ ਕਰਦੇ ਹਨ ਜਾਂ ਪ੍ਰਾਈਵੇਟ ਡੇਟਾ ਨਾਲ ਕੰਮ ਕਰਦੇ ਹਨ।
ਇਹ ਟੂਲਜ਼ ਲੋਕਲ AI ਨੂੰ ਆਸਾਨ ਬਣਾ ਰਹੇ ਹਨ
Ollama: ਇਸ ਨੂੰ ਲੋਕਲ AI ਚਲਾਉਣ ਲਈ ਸਭ ਤੋਂ ਆਸਾਨ ਟੂਲਜ਼ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ Windows, Mac ਅਤੇ Linux ‘ਤੇ ਕੰਮ ਕਰਦਾ ਹੈ। ਇਸ ਦਾ ਇੰਟਰਫੇਸ ChatGPT ਵਰਗਾ ਮਹਿਸੂਸ ਹੁੰਦਾ ਹੈ। ਸਿਰਫ਼ ਇੱਕ ਕਮਾਂਡ ਦੇ ਕੇ ਮਾਡਲ ਡਾਊਨਲੋਡ ਕੀਤਾ ਜਾ ਸਕਦਾ ਹੈ।
LM Studio: ਇਹ ਥੋੜ੍ਹੇ ਐਡਵਾਂਸਡ ਯੂਜ਼ਰਸ ਅਤੇ ਡਿਵੈਲਪਰਾਂ ਲਈ ਹੈ। ਇਸ ਵਿੱਚ ਤੁਹਾਨੂੰ ਮਾਡਲ ਮੈਨੇਜਮੈਂਟ, ਪਰਫਾਰਮੈਂਸ ਮਾਨੀਟਰਿੰਗ ਅਤੇ ਟੋਕਨ ਯੂਸੇਜ ਟ੍ਰੈਕਿੰਗ ਵਰਗੇ ਫੀਚਰਸ ਮਿਲਦੇ ਹਨ।
ਲੈਪਟਾਪ ‘ਚ ਕੀ ਹੋਣਾ ਜ਼ਰੂਰੀ ਹੈ?
AI ਮਾਡਲ ਕਾਫ਼ੀ ਵੱਡੇ ਹੁੰਦੇ ਹਨ, ਇਸ ਲਈ ਬੇਸਿਕ ਜ਼ਰੂਰਤਾਂ ਇਸ ਪ੍ਰਕਾਰ ਹਨ:
ਘੱਟੋ-ਘੱਟ 8GB RAM (ਬਿਹਤਰ ਅਨੁਭਵ ਲਈ 16GB ਜਾਂ ਵੱਧ)। SSD ਸਟੋਰੇਜ (ਫਾਸਟ ਐਕਸੈਸ ਲਈ ਜ਼ਰੂਰੀ)। ਲਗਪਗ 100GB ਤੱਕ ਖਾਲੀ ਸਪੇਸ।
ਮਾਡਲ ਦੀਆਂ ਕੁਝ ਸੀਮਾਵਾਂ:
ਵੱਡੇ ਮਾਡਲ ਸਿਸਟਮ ‘ਤੇ ਹੌਲੀ ਚੱਲ ਸਕਦੇ ਹਨ। ਸ਼ੁਰੂਆਤੀ ਸੈੱਟਅੱਪ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਕੁਝ ਐਡਵਾਂਸਡ ਫੀਚਰਸ ਹਾਲੇ ਵੀ ਕਲਾਊਡ ਵਿੱਚ ਬਿਹਤਰ ਕੰਮ ਕਰਦੇ ਹਨ।
Share this content:



Post Comment