Loading Now

ਹਿਮਾਚਲ ਨੂੰ ਮੌਨਸੂਨ ’ਚ ਵੱਡੀ ਜਾਨੀ ਤੇ ਮਾਲੀ ਮਾਰ

ਹਿਮਾਚਲ ਨੂੰ ਮੌਨਸੂਨ ’ਚ ਵੱਡੀ ਜਾਨੀ ਤੇ ਮਾਲੀ ਮਾਰ

ਸ਼ਿਮਲਾ, 5 ਜੁਲਾਈ – ਹਿਮਾਚਲ ਵਿੱਚ 20 ਜੂਨ ਨੂੰ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 495 ਕਰੋੜ ਤੋਂ ਵੱਧ ਦਾ ਨੁਕਸਾਨ ਅਤੇ 69 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਥਿਤੀ ਰਿਪੋਰਟ ਅਨੁਸਾਰ ਸੜਕ ਹਾਦਸਿਆਂ ਵਿੱਚ 26 ਮੌਤਾਂ ਅਤੇ ਮੌਨਸੂਨ ਦੇ ਕਹਿਰ ਕਾਰਨ ਹੁਣ 43 ਮੌਤਾਂ ਹੋਈਆਂ ਹਨ।
ਇਸ ਦੌਰਾਨ 55 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 198 ਗਊਸ਼ਾਲਾਵਾਂ, ਕਈ ਜਨਤਕ ਸਹੂਲਤਾਂ ਜਿਵੇਂ ਕਿ ਸੜਕਾਂ, ਪਾਣੀ ਸਹੂਲਤਾਂ, ਬਿਜਲੀ ਦਾ ਬੁਨਿਆਦੀ ਢਾਂਚਾ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸੰਭਾਲ ਆਦਿ ਥਾਵਾਂ ਸ਼ਾਮਲ ਹਨ।

ਸਿਰਫ ਜਨਤਕ ਬੁਨਿਆਦੀ ਢਾਂਚੇ ਨੂੰ 287.80 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਲੋਕ ਨਿਰਮਾਣ ਵਿਭਾਗ ਦਾ ਸਭ ਤੋਂ ਵੱਧ ਹਿੱਸਾ ਹੈ। ਜਲ ਸ਼ਕਤੀ ਵਿਭਾਗ, ਬਿਜਲੀ, ਸਿਹਤ, ਸਿੱਖਿਆ, ਮੱਛੀ ਪਾਲਣ, ਪੇਂਡੂ ਵਿਕਾਸ, ਸ਼ਹਿਰੀ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ ਦੇ ਅਸਾਸਿਆਂ ਦਾ ਨੁਕਸਾਨ ਵੀ ਹੋਇਆ ਹੈ। ਨਿੱਜੀ ਸੰਪਤੀ ਨੂੰ 134.32 ਕਰੋੜ ਦਾ ਨੁਕਸਾਨ ਹੋਇਆ ਹੈ। ਮੰਡੀ ਜ਼ਿਲ੍ਹੇ ਵਿੱਚ 20 ਮੌਤਾਂ ਹੋਈਆਂ ਹਨ ਅਤੇ 80 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। ਜ਼ਿਲ੍ਹੇ ਦਾ ਵਿੱਤੀ ਨੁਕਸਾਨ 86.78 ਕਰੋੜ ਹੈ। ਕਾਂਗੜਾ ਜ਼ਿਲ੍ਹੇ ਵਿੱਚ 13 ਮੌਤਾਂ, 52 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ 84.93 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੁੱਲੂ, ਸ਼ਿਮਲਾ, ਸੋਲਨ ਅਤੇ ਚੰਬਾ ਵਿੱਚ ਵੀ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਨਿੱਜੀ ਸੰਪਤੀ ਦਾ ਨੁਕਸਾਨ ਦਰਜ ਕੀਤਾ ਗਿਆ ਹੈ।

Share this content:

Post Comment