Loading Now

ਹਾਸਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ : *ਸਿਆਸੀ, ਧਾਰਮਿਕ, ਸਮਾਜਸੇਵੀ ਸੰਸਥਾੰਵਾ ਦੇ ਮੈਬਰ’ ਸਾਹਿਤਕਾਰ ਲੇਖਕ ਤੇ ਪਾਠਕ ਹੋਏ ਸਾਮਲ

ਹਾਸਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ : *ਸਿਆਸੀ, ਧਾਰਮਿਕ, ਸਮਾਜਸੇਵੀ ਸੰਸਥਾੰਵਾ ਦੇ ਮੈਬਰ’ ਸਾਹਿਤਕਾਰ ਲੇਖਕ ਤੇ ਪਾਠਕ ਹੋਏ ਸਾਮਲ

IMG-20261004-WA0033-300x137 ਹਾਸਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ : *ਸਿਆਸੀ, ਧਾਰਮਿਕ, ਸਮਾਜਸੇਵੀ ਸੰਸਥਾੰਵਾ ਦੇ ਮੈਬਰ' ਸਾਹਿਤਕਾਰ ਲੇਖਕ ਤੇ ਪਾਠਕ ਹੋਏ ਸਾਮਲ

*ਹਾਸਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ : ਸਿਆਸੀ, ਧਾਰਮਿਕ, ਸਮਾਜਸੇਵੀ ਸੰਸਥਾੰਵਾ ਦੇ ਮੈਬਰ’ ਸਾਹਿਤਕਾਰ ਲੇਖਕ ਤੇ ਪਾਠਕ ਹੋਏ ਸਾਮਲ

ਮੋਗਾ 4 ਅਕਤੂਬਰ (ਗਿਆਨ ਸਿੰਘ/ਏ ਡੀ ਪੀ ਨਿਉਜ ) ਹਾਸਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਉਠਾਲਾ ਤੇ ਰਸਮ ਪਗੜੀ ਮੌਕੇ ਚੋਖਾ ਪੈਲੇਸ ਵਿਖੇ ਸਰਧਾਂਜਲੀ ਸਮਾਰੋਹ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ

ਵੱਖ ਵੱਖ ਵਰਗਾਂ ਦੇ ਲੋਕ ਪੂਰੇ ਪੰਜਾਬ ਵਿਚੋ ਸਾਮਲ ਹੋਏ। ਸ੍ਰੀ ਕੇ ਐਲ ਗਰਗ 30 ਸਤੰਬਰ ਨੂਂ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਸਦਾ ਲਈ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਚੋਖਾ ਪੈਲੇਸ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ।ਇਸ ਮੌਕੇ ਪੰਡਤ ਕੁਨਾਲ ਗਰਗ ਨੇ ਕਥਾ ਰਾਂਹੀ ਜਿੰਦਗੀ ਸਬੰਧੀ ਸੁਰੂ ਤੋ ਅੰਤ ਤੱਕ ਦੇ ਸਫਰ ਬਾਰੇ ਬਿਆਨ ਕਰਦਿਆਂ ਪ੍ਰੇਰਨਾ ਕੀਤੀ ਕਿ ਸਾਨੂੰ ਜਿਉਦੇ ਜੀ ਮਨੁੱਖਤਾ ਦੀ ਭਲਾਈ ਤੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ। ਇਸ ਤੋ ਪਹਿਲਾਂ ਰਾਮ ਸ਼ਰਨਮ ਮੰਦਰ ਦੀ ਭਜਨ ਮੰਡਲੀ ਅਲਕਾ ਗਰਗ, ਸੁਨੀਤਾ ਮਿੱਤਲ, ਬੌਬੀ ਨਰੂਲਾ ਤੇ ਵਿਨੋਦ ਮਿੱਤਲ ਨੇ ਰੂਹ ਦੀ ਸ਼ਾਂਤੀ ਲਈ ਭਜਨਾਂ ਦਾ ਗਾਇਨ ਕੀਤਾ।

 

ਸਵਰਗੀ ਸ੍ਰੀ ਕੇ ਐਲ ਗਰਗ ਦੇ ਸਾਥੀ ਰਹੇ ਸ ਗੁਰਚਰਨ ਸਿੰਘ ਚਾਹਲ ਨੇ ਮੰਚ ਦਾ ਸੰਚਾਲਨ ਕਰਦਿਆਂ ਗਰਗ ਦੀ ਜੀਵਨੀ ਬਾਰੇ ਵਿਸਥਾਰਸਾਹਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ

ਹਾਸ ਵਿਅੰਗ ਦੀ ਦੁਨੀਆ ਵਿੱਚ ਉਨ੍ਹਾਂ ਬਹੁਤ ਉੱਚਾ ਸਥਾਨ ਪ੍ਰਾਪਤ ਕੀਤਾ ਅਤੇ ਦੁਨੀਆਂ ਭਰ ਵਿੱਚ ਵੀ ਖੂਬ ਨਾਮ ਕਮਾਇਆ। ਉਸ ਨੇ ਹਾਸ ਵਿਅੰਗ ਦੀਆਂ 80 ਤੋ ਜਿਆਦਾ ਕਿਤਾਬਾਂ ਲਿਖੀਆਂ। ਮੋਗਾ ਹੀ ਨਹੀ ਦੇਸ਼ ਵਿਦੇਸ਼ ਤੱਕ ਅਖਬਾਰਾਂ ਰਾਂਹੀ ਹਾਸ ਵਿਅੰਗ ਦੀ ਖਸ਼ਬੂ ਵਿਖੇਰੀ।

ਉਹਨਾਂ ਬਤੌਰ ਅਧਿਆਪਕ ਬਹੁਤ ਦਿਆਨਦਾਰੀ ਨਾਲ ਕੰਮ ਕੀਤਾ। ਉਹਨਾਂ ਅਧਿਆਪਕ ਵਰਗ ਲਈ ਸੰਘਰਸ ਕੀਤਾ। ਉਹਨਾਂ ਨੇ

ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਵੀ ਕੀਤੀ।

ਉਹਨਾਂ ਮੋਗਾ ਵਿਖੇ ਪੰਜਾਬੀ ਹਾਸ ਵਿਅੰਗ ਅਕੈਡਮੀ ਪੰਜਾਬ ਸਥਾਪਿਤ ਕਰਵਾਈ। ਉਹ ਪਿਆਰਾ ਸਿੰਘ ਦਾਤਾ ਹਾਸ ਵਿਅੰਗ ਦੇ ਬਾਦਸ਼ਾਹ ਦੀ ਯਾਦ ਵਿਚ ਹਰ ਸਾਲ ਗੋਸ਼ਠੀ/ਸਮਾਗਮ ਕਰਵਾਉਂਦੇ ਸਨ।ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਤੇ ਸਾਹਿਤਕ ਪ੍ਰੇਮੀਆਂ ਨੂੰ ਬਹੁਤ ਵੱਡਾ ਘਾਟਾ ਪਿਆ।

ਉਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਧਰਮ ਪਤਨੀ ਜਨਕ ਰਾਣੀ ਗਰਗ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਆਪਣੇ ਪਿਛੇ ਪਤਨੀ, ਪੁੱਤਰ ਗਗਨਦੀਪ ਗਰਗ ਤੇ ਨੂੰਹ ਅਨੂ ਗਰਗ (ਅਮਰੀਕਾ), ਪੁੱਤਰੀ ਕਨੂਕਾ ਅਗਰਵਾਲ ਤੇ ਜਵਾਈ ਸਤੀਸ਼ ਅਗਰਵਾਲ (ਅਮਰੀਕਾ), ਪੁੱਤਰੀ ਵਿਸ਼ਵ ਜੋਤੀ ਤੇ ਜਵਾਈ ਸੁਭਾਸ ਬਾਂਸਲ, ਪੋਤਰੇ, ਦੋਹਤਰੇ ਤੇ ਦੋਹਤੀ ਛੱਡ ਗਏ ਹਨ।

ਅੱਜ ਸ਼ਰਧਾਂਜਲੀ ਸਮਾਰੋਹ ਵਿਚ ਪ੍ਰਮੁੱਖ ਹਸਤੀਆਂ ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਸਾਬਕਾ ਵਧਾਇਕ ਡਾ ਹਰਜੋਤ ਕੰਵਲ ਤੇ ਵਿਜੇ ਸਾਥੀ, ਮੋਗਾ ਹਲਕੇ ਤੋ ਕਾਂਗਰਸ ਦੇ ਇੰਨਚਾਰਜ ਸ੍ਰੀਮਤੀ ਮਾਲਵਿਕਾ ਸੂਦ ਤੇ ਸ੍ਰੋਮਣੀ ਅਕਾਲੀ ਦਲ ਦੇ ਇੰਨਚਾਰਜ ਸ ਸੰਜੀਤ ਸਿੰਘ ਸੰਨੀ ਗਿੱਲ ਤੋ ਇਲਾਵਾ ਸਮਾਜਸੇਵੀ ਤੇ ਧਾਰਮਿਕ ਸੰਸਥਾਂਵਾ, ਲੋਕਾਂ ਦੇ ਚੁਣੇ ਨਗਰ ਕੌਸਲਰ, ਸਰਪੰਚ ਤੇੋ ਪੰਚ ਤੇ ਵੱਖ ਵੱਖ ਸਾਹਿਤ ਸਭਾਵਾਂ ਦੇ ਮੈਂਬਰ ਹਾਜਰ ਸਨ।

ਇਸ ਮੌਕੇ ਤੇ ਡਾ ਹਰਜੋਤ ਕਮਲ, ਵਿਜੇ ਸਾਥੀ, ਡਾ ਸੁਰਜੀਤ ਬਰਾੜ ਤੇ ਨਾਟਕਕਾਰ ਅਮਰਜੀਤ ਮੋਹੀ ਨੇ ਸ਼ਰਧਾ ਦੇ ਫੁੱਲ ਭੇੰਟ ਕਰਦਿਆਂ ਕਿਹਾ ਕਿ ਕੇ ਐਲ ਗਰਗ

ਜਿਸਮਾਨੀ ਤੌਰ ਤੇ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਹਮੇਸਾ ਜਿੰਦਾ ਰਹਿਣਗੇ। ਅੱਜ ਦੇ ਸ਼ਰਧਾਂਜਲੀ ਸਮਾਰੋਹ ਵਿਚ ਡਾ ਅਜੀਤਪਾਲ ਸਿੰਘ ਜਟਾਣਾ ਜਿਲ੍ਹਾ ਭਾਸ਼ਾ ਅਫਸਰ, ਡਾ ਅਸੋਕ ਸਿੰਗਲਾ ਸਿਵਲ ਸਰਜਨ, ਡਾ ਪਵਨ ਥਾਪਰ, ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ ਬਲਦੇਵ ਸਿੰਘ ਢਿਲੋ ਪ੍ਰਧਾਨ ਲਿਖਾਰੀ ਸਭਾ, ਸੁਰਿੱਦਰ ਘਣੀਆ,ਦਵਿੰਦਰ ਸਿੰਘ ਗਿੱਲ, ਕਮਲਜੀਤ ਭੋਲਾ, ਹਰਜੀਤ ਵਿਦਿਆਰਥੀ, ਅਜੈ ਸੂਦ, ਕਿ੍ਸ਼ਨ ਕੁਮਾਰ ਸੂਦ, ਵਿਜੇ ਧੀਰ ਐਡਵੋਕੇਟ ਪ੍ਰਧਾਨ ਖੱਤਰੀ ਸਭਾ, ਜਤਿੰਦਰਪਾਲ ਖੰਨਾ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਰੱਖੜਾ, ਪ੍ਰੇਮ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਪਾਠਕ ਤੇ ਉਹਨਾਂ ਦੇ ਪਰਸੰਸਕ ਹਾਜਰ ਸਨ। ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ ਨੇ ਪਰਿਵਾਰ ਵਲੋ ਸ਼ਰਧਾਂਜਲੀ ਸਮਾਰੋਹ ਵਿਚ ਸਾਮਲ ਵਿਅਕਤੀਆਂ ਦਾ ਧੰਨਵਾਦ ਕੀਤਾ।

ਪਰਿਵਾਰ ਵਲੋ ਐਲਾਨ ਕੀਤਾ ਗਿਆ ਕਿ ਹਰ ਸਾਲ ਕੇ ਐਲ ਗਰਗ ਦੀ ਯਾਦ ਵਿਚ ਬੱਚਿਆਂ ਦਾ ਵਾਲੀਬਾਲ ਮੈਚ ਕਰਵਾਇਆ ਜਾਇਆ ਕਰੇਗਾ।

Share this content:

Post Comment