ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਪਹੁੰਚੇ ਵਲੌਗਰ ਨੂੰ ਸੇਵਾਦਾਰਾਂ ਨੇ ਰੋਕਿਆ
ਅੰਮ੍ਰਿਤਸਰ, 13 ਅਕਤੂਬਰ – ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗਰ ਨੂੰ ਪਹਿਰੇਦਾਰਾਂ ਵਲੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਦੋਸ਼ ਲਗਾਇਆ ਗਿਆ ਵਲੌਗਰ ਵਲੋਂ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਬਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਬੀਤੀ ਰਾਤ ਇਕ ਵਲੌਗਰ ਨੂੰ ਪਹਿਰੇਦਾਰਾਂ ਵਲੋਂ ਰੋਕੇ ਜਾਣ ਦਾ ਜੋ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਦੋਸ਼ ਲਗਾਉਂਦਿਆਂ ਵਲੌਗਰ ਨੇ ਕਿਹਾ ਕਿ ਪਹਿਰੇਦਾਰਾਂ ਵਲੋਂ ਉਸਦਾ ਕੈਮਰਾ ਖੋਹ ਲਿਆ ਗਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਹੱਥ ਮਰੋੜਨ ਤੋ ਇਲਾਵਾ ਵੀਡੀਓ ਵੀ ਡਿਲੀਟ ਕਰ ਦਿੱਤੀਆਂ ਗਈਆਂ ਜਿਸਨੂੰ ਉਸ ਵਲੋਂ ਬੜੀ ਹੀ ਮਿਹਨਤ ਅਤੇ ਖਰਚਾ ਕਰਕੇ ਬਣਾਇਆ ਗਿਆ ਸੀ ।
ਹੋਰ ਕੀ ਕੀ ਦੋਸ਼ ਲਗਾਏ ਗਏ ਵਲੌਗਰ ਵਲੋਂ
ਪ੍ਰਾਪਤ ਸੂਚਨਾ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਵਲੌਗਰ ਜਿਸਨੂੰ ਪਹਿਰੇਦਾਰਾਂ ਵਲੋਂ ਵੀਡੀਓਜ ਬਣਾਉਣ ਤੋਂ ਰੋਕਿਆ ਗਿਆ ਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਪਰੋਕਤ ਲਗਾਏ ਦੋਸ਼ਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿਚ ਉਸ ਵਲੋ ਦੱਸਿਆ ਗਿਆ ਕਿ ਪਹਿਰੇਦਾਰਾਂ ਵਲੋਂ ਉਸ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਸਾਰੇ ਨਿਹੰਗਾਂ ਵਲੋਂ ਉਸ ਨੂੰ ਜ਼ਬਰਦਸਤੀ ਆਪਣੇ ਪੈਰਾਂ ਵਿੱਚ ਡੇਗਿਆ, ਸਾਰਿਆਂ ਨੇ ਉਸ ਨੂੰ ਪੈਰ ਛੂਹਣ ਲਈ ਮਜਬੂਰ ਕੀਤਾ ਗਿਆ ਸ਼ਾਮਲ ਹਨ ।
ਕੀ ਆਖਿਆ ਵਲੌਗਰ ਨੌਜਵਾਨ ਨੇ
ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨੌਜ਼ਵਾਨ ਵਲੌਗਰ ਨੇ ਕਿਹਾ ਕਿ ਉਸ ਦਾ ਇਹ ਤਜ਼ਰਬਾ ਬਹੁਤ ਹੀ ਮਾੜਾ ਰਿਹਾ ਪਰ ਉਸਨੇ ਇਹ ਵੀ ਕਿਹਾ ਕਿ ਗੋਲਡਨ ਟੈਂਪਪਲ ਬਹੁਤ ਹੀ ਖੂਬਸੂਰਤ ਹੈ ਪਰ ਅੰਮ੍ਰਿਤਸਰ ਆਉਣ ਵਾਲੇ ਟੂਰਿਸਟਾਂ ਨੂੰ ਚਿਤਾਵਨੀ ਦਿੰਦਿਆਂ ਦੱਸਿਆ ਕਿ ਗੋਲਡਨ ਟੈਂਪਲ ਵਿਚ ਮੌਜੂਦ ਪਹਿਰੇਦਾਰ ਬਹੁਤ ਹੀ ਮਾੜੇ ਹਨ ।
ਕੀ ਆਖਿਆ ਐਸ. ਜੀ. ਪੀ. ਸੀ. ਨੇ
ਅੰਮ੍ਰਿਤਸਰ ਵਿਖੇ ਵਾਪਰੇ ਉਕਤ ਘਟਨਾਕ੍ਰਮ ਸਬੰਧੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਆਖਿਆ ਕਿ ਗੋਲਡਨ ਟੈਂਪਲ ਵਿਚ ਵੀਡੀਓਗ੍ਰਾਫੀ ਦੀ ਮਨਾਹੀ ਹੈ ਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਪਹਿਰੇਦਾਰਾਂ ਵਲੋਂ ਉਸਨੂੰ ਰੋਕਿਆ ਜਾਂਦਾ ਹੈ ਪਰ ਮਾਰਕੁੱਟ ਨਹੀਂ ਕੀਤੀ ਜਾਂਦੀ ।
Share this content:



Post Comment