ਹਰਿਆਣਾ ਕਾਂਡ ‘ਚ ਟਵਿੱਸਟ
ਰੋਹਤਕ, 15 ਅਕਤੂਬਰ – ਹਰਿਆਣਾ ਪੁਲਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏ ਐੱਸ ਆਈ) ਦੀ ਲਾਸ਼ ਮੰਗਲਵਾਰ ਨੂੰ ਰੋਹਤਕ ਵਿੱਚ ਲਾਧੌਤ-ਧਮਾਰ ਰੋਡ ‘ਤੇ ਸਥਿਤ ਉਸ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਅਤੇ ਕਥਿਤ ਤੌਰ ‘ਤੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਿਹਾ ਜਾ ਰਿਹਾ ਹੈ | ਏ ਐੱਸ ਆਈ ਸੰਦੀਪ ਕੁਮਾਰ ਰੋਹਤਕ ਵਿੱਚ ਤਾਇਨਾਤ ਸੀ ਅਤੇ ਉਸ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਰਿਵਾਲਵਰ ਨਾਲ ਗੋਲੀ ਮਾਰ ਲਈ | ਜਾਣਕਾਰੀ ਅਨੁਸਾਰ ਇੱਕ ਨੋਟ ਵੀ ਬਰਾਮਦ ਹੋਇਆ ਹੈ, ਹਾਲਾਂਕਿ ਪੁਲਸ ਨੇ ਅਜੇ ਇਸ ਦੇ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ | ਇਸ ਘਟਨਾ ਤੋਂ ਬਾਅਦ ਸੰਦੀਪ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ | ਵੀਡੀਓ ਵਿੱਚ ਉਹ ਹਰਿਆਣਾ ਦੇ ਡੀ ਜੀ ਪੀ ਸ਼ਤਰੂਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਸਾਬਕਾ ਐੱਸ ਪੀ ਨਰਿੰਦਰ ਬਿਜਾਰਨੀਆ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰ ਅਧਿਕਾਰੀਆਂ ਵਜੋਂ ਦੱਸ ਰਿਹਾ ਹੈ |
ਵੀਡੀਓ ਵਿੱਚ ਸੰਦੀਪ ਨੇ ਆਪਣੇ ਇਸ ਖਤਰਨਾਕ ਕਦਮ ਲਈ ਰੋਹਤਕ ਦੇ ਆਈ ਜੀ ਪੀ ਦਫ਼ਤਰ ‘ਚ ਤਾਇਨਾਤ ਕੁਝ ਪੁਲਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ | ਉਸ ਨੇ ਉਨ੍ਹਾਂ ‘ਤੇ ਭਿ੍ਸ਼ਟਾਚਾਰ ਫੈਲਾਉਣ, ਜਾਤੀ ਦੇ ਆਧਾਰ ‘ਤੇ ਭੇਦਭਾਵ ਰਾਹੀਂ ਸਾਥੀ ਅਧਿਕਾਰੀਆਂ ਨੂੰ ਪਰੇਸ਼ਾਨ ਕਰਨ ਅਤੇ ਇਮਾਨਦਾਰ ਪੁਲਸ ਕਰਮਚਾਰੀਆਂ ਵਿਰੁੱਧ ਅੱਤਿਆਚਾਰ ਕਰਨ ਦਾ ਦੋਸ਼ ਲਾਇਆ | ਉਸ ਨੇ ਇਸ ਸੰਦਰਭ ਵਿੱਚ ਮਰਹੂਮ ਸੀਨੀਅਰ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦਾ ਵੀ ਜ਼ਿਕਰ ਕੀਤਾ |
Share this content:


Post Comment