Loading Now

ਸ. ਸੰਤੋਖ ਸਿੰਘ ਕੋ-ਆਪ ਅਤੇ ਸ. ਮਨਜੀਤ ਸਿੰਘ ਬਿੱਲਾ ਬਲੂਅ ਬੱਬਲ ਦੇ ਚੇਅਰਮੈਨ ਬਣੇ

ਸ. ਸੰਤੋਖ ਸਿੰਘ ਕੋ-ਆਪ ਅਤੇ ਸ. ਮਨਜੀਤ ਸਿੰਘ ਬਿੱਲਾ ਬਲੂਅ ਬੱਬਲ ਦੇ ਚੇਅਰਮੈਨ ਬਣੇ

*ਟੈਕਸੀ ਕਾਰੋਬਾਰ: ਭਾਰਤੀਆਂ ਦਾ ਅਧਾਰ
*ਔਕਲੈਂਡ ਕੋ-ਆਪ ਟੈਕਸੀਜ਼ ਦੇ ਦੋਹਾਂ ਅਦਾਰਿਆਂ ਦੇ ਚੇਅਰਮੈਨ ਪੰਜਾਬੀ
ਔਕਲੈਂਡ, 19 ਜੂਨ 2025 (ਹਰਜਿੰਦਰ ਸਿੰਘ ਬਸਿਆਲਾ)  – ‘ਔਕਲੈਂਡ ਕੋ-ਆਪ ਟੈਕਸੀ’ ਦੀ ਸਾਲਾਨਾ ਆਮ ਮੀਟਿੰਗ ਬੀਤੇ ਕੱਲ੍ਹ ਫਰੀਮੈਨਜ਼ ਬੇਅ ਕਮਿਊਨਿਟੀ ਸੈਂਟਰ ਵਿਖੇ ਹੋਈ। ਪੰਜਾਬੀ ਭਾਈਚਾਰੇ ਦੇ 2 ਮੈਂਬਰਾਂ ਨੂੰ ਮਹੱਤਵਪੂਰਨ ਪੋਰਟਫੋਲੀਓ (ਕਾਰਜ ਸੰਗ੍ਰਿਹ) ਲਈ ਚੁਣਿਆ ਗਿਆ ਹੈ। ‘ਔਕਲੈਂਡ ਕੋ-ਆਪ’ ਕੰਪਨੀ ਲਗਪਗ 700 ਸ਼ੇਅਰਧਾਰਕਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਹ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਟੈਕਸੀ ਕੰਪਨੀਆਂ ਵਿੱਚੋਂ ਇੱਕ ਹੈ। ਪ੍ਰਬੰਧ ਜ਼ਿੰਮੇਵਾਰੀ: ਸ. ਸੰਤੋਖ ਸਿੰਘ ਨੂੰ ‘ਔਕਲੈਂਡ ਕੋ-ਆਪ ਟੈਕਸੀ’ ਕੰਪਨੀ ਦਾ ਚੇਅਰਮੈਨ ਚੁਣਿਆ ਗਿਆ ਜਦ ਕਿ ਸਹਿਯੋਗੀ ਕੰਪਨੀ ‘ਬਲੂਅ ਬੱਬਲ’ ਦੇ ਲਈ ਸ. ਮਨਜੀਤ ਸਿੰਘ (ਬਿੱਲਾ) ਨੂੰ ਚੇਅਰਮੈਨ ਅਤੇ ਇਕ ਹੋਰ ਜ਼ਿੰਮੇਵਾਰੀ ਦਿੰਦਿਆ ‘ਆਕਲੈਂਡ ਕੋ-ਆਪ ਟੈਕਸੀ’ ਦਾ ਸਕੱਤਰ ਵੀ ਚੁਣਿਆ ਗਿਆ। ਇਸ ਤੋਂ ਇਲਾਵਾ ਸ੍ਰੀ ਚਿਤਰੰਜਨ ਅੰਚਾ ਨੂੰ ਉਪ-ਪ੍ਰਧਾਨ, ਕਾਸ਼ਿਫ ਚੌਧਰੀ ਨੂੰ ਭਲਾਈ ਅਧਿਕਾਰੀ, ਸ੍ਰੀ ਜੈਕਬ ਪਟੇਲ ਅਤੇ ਸ੍ਰੀ ਮੁਹੰਮਦ ਸਾਹਿਦ ਨੂੰ ਡਾਇਰੈਕਟਰ ਚੁਣਿਆ ਗਿਆ। ਟੈਕਸੀ ਚਾਲਕ ਭਾਈਚਾਰੇ ਅਤੇ ਪ੍ਰਬੰਧਕ ਅਧਿਕਾਰੀਆਂ ਵੱਲੋਂ ਦੋਹਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਗਈ। ਵਰਨਣਯੋਗ ਹੈ ਕਿ ਅੱਜ ਦੀ ਆਧੁਨਿਕ ਟੈਕਸੀ ਹਾਇਰ ਪ੍ਰਣਾਲੀ ਦੇ ਵਿਚ ‘ਕੋ-ਆਪ’ ਟੈਕਸੀ ਦਾ ਕਾਰੋਬਾਰ ਨਿਰੰਤਰ ਜਾਰੀ ਹੈ, ਇਸਦਾ ਕਾਰਨ ਦੇਸ਼ ਦੇ ਲੋਕਾਂ ਦਾ ‘ਕਸਟਮਰ ਸਰਵਿਸ’ ਦੇ ਵਿਚ ਇਕ ਭਰੋਸਾ ਹੈ ਅਤੇ ਕੰਪਨੀ ਇਸ ਨੂੰ ਉਚ ਸਤਰ ਬਣਾਈ ਰੱਖਣ ਦੇ ਲਈ ਹਰ ਉਦਮ ਕਰਦੀ ਹੈ ਅਤੇ ਕਮਿਊਨਿਟੀ ਕਾਰਜਾਂ ਵਿਚ ਯੋਗਦਾਨ ਪਾਉਂਦੀ ਹੈ।

Share this content:

Post Comment