ਸੰਗਰੂਰ ਦੇ ਪਿੰਡ ਖਡਿਆਲ ਨੇੜੇ ਨਹਿਰ ’ਚ ਪਿਆ ਪਾੜ
ਸੰਗਰੂਰ, 19 ਜੂਨ – ਸੰਗਰੂਰ ਦੇ ਪਿੰਡ ਖਡਿਆਲ ਨੇੜੇ ਬੀਤੀ ਰਾਤ ਅਚਾਨਕ ਨਹਿਰ ’ਚ ਪਾੜ ਪੈ ਗਿਆ। ਇਹ ਪਾੜ ਵੱਧਦਾ ਵੱਧਦਾ ਕਰੀਬ 50 ਫੁੱਟ ਤੱਕ ਪਹੁੰਚ ਗਿਆ । ਜਿਸ ਨਾਲ ਨੜੇਲੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਮੋਹਤਬਰ ਵਿਅਕਤੀਆਂ ਨੇ ਇਸ ਦੀ ਜਾਣਕਾਰੀ ਨਹਿਰੀ ਵਿਭਾਗ ਨੂੰ ਦਿੱਤੀ। ਜਿਥੇ ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਆਮ ਲੋਕ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ । ਮੌਕੇ ’ਤੇ ਮੌਜੂਦ ਪੀੜਤ ਕਿਸਾਨਾ ਨੇ ਕਿਹਾ ਕਿ ਉਨ੍ਹਾਂ ਦੀ ਤਾਜ਼ਾ ਤਾਜ਼ਾ ਲਾਈ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਇਹ ਪਾਣੀ ਸੁੱਕੇਗਾ ਤਾਂ ਫ਼ਸਲ ਦੁਬਾਰਾ ਲਗਾਉਣੀ ਪਵੇਗੀ। ਪਰ ਇਥੇ ਸਮੱਸਿਆ ਇਹ ਹੈ ਕਿ ਹੁਣ ਝੋਨੇ ਦੀ ਪਨੀਰੀ ਮਿਲਣੀ ਔਖੀ ਹੋ ਜਾਵੇਗੀ।
Share this content:



Post Comment