ਸੰਗਰੂਰ ‘ਚ ਹਜ਼ਾਰਾਂ ਕਿਸਾਨਾਂ ਨੇ ਕੀਤਾ DC ਦਫਤਰ ਦਾ ਘਿਰਾਓ
ਸੰਗਰੂਰ, 5 ਅਕਤੂਬਰ – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਅੱਜ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੌਰਾਨ ਡੀ.ਸੀ. ਦਫ਼ਤਰ ਦੇ ਬਾਜ਼ਾਰ ਵਾਲੇ ਗੇਟ ’ਤੇ ਕਿਸਾਨਾਂ ਦੀ ਪੁਲੀਸ ਨਾਲ ਖਿੱਚ-ਧੂਹ ਵੀ ਹੋਈ, ਪਰ ਮਾਮਲਾ ਸ਼ਾਂਤ ਹੋ ਗਿਆ। ਘਿਰਾਓ ਤੋਂ ਪਹਿਲਾਂ ਯੂਨੀਅਨ ਆਗੂਆਂ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਅਨਾਊਂਸਮੈਂਟ ਕੀਤੀ ਗਈ ਕਿ 11 ਵਜੇ ਪੱਕੇ ਤੌਰ ’ਤੇ ਡੀ.ਸੀ. ਕੰਪਲੈਕਸ ਦੇ ਤਿੰਨੋਂ ਗੇਟ ਅਤੇ ਚੋਰ-ਮੋਰੀ ਨੂੰ ਬੰਦ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਅਧਿਕਾਰੀ, ਮੁਲਾਜ਼ਮ ਜਾਂ ਆਮ ਲੋਕਾਂ ਨੇ ਆਪੋ-ਆਪਣੀਆਂ ਗੱਡੀਆਂ ਬਾਹਰ ਕੱਢਣੀਆਂ ਹਨ ਜਾਂ ਖ਼ੁਦ ਬਾਹਰ ਜਾਣ ਚਾਹੁੰਦੇ ਹਨ ਤਾਂ ਉਹ ਚਲੇ ਜਾਣ, ਉਸ ਤੋਂ ਬਾਅਦ 24 ਘੰਟੇ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਹ ਅਨਾਊਂਸਮੈਂਟ ਸੁਣਦਿਆਂ ਹੀ ਬਹੁਗਿਣਤੀ ਮੁਲਾਜ਼ਮਾਂ ਨੇ ਆਪਣੀਆਂ ਗੱਡੀਆਂ ਕੰਪਲੈਕਸ ਤੋਂ ਬਾਹਰ ਕੱਢ ਲਈਆਂ ਅਤੇ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਬਹਾਨੇ ਨਾਲ ਕੰਪਲੈਕਸ ਵਿੱਚੋਂ ਖਿਸਕ ਗਏ, ਜਿਸ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੁੰਨਸਾਨ ਪਸਰ ਗਈ।
Share this content:



Post Comment