ਸ੍ਰੀ ਅਨੰਦਪੁਰ ਸਾਹਿਬ ਵਿਖੇ ਚੜ੍ਹਦੀਕਲਾ ਸਕਾਲਰਸ਼ਿਪ ਵੰਡ ਸਮਾਰੋਹ 15 ਫਰਵਰੀ ਨੂੰ
ਸ੍ਰੀ ਆਨੰਦਪੁਰ ਸਾਹਿਬ, 10 ਫ਼ਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਕਟਰ ਪਰਮਜੀਤ ਸਿੰਘ ਡਾਇਰੈਕਟਰ ਕਮ ਚੇਅਰਮੈਨ ਕੇਅਰ ਵਨ ਕੇਅਰ ਆਲ ਗਰੁੱਪ (ਆਸਟ੍ਰੇਲੀਆ) ਪੰਜਾਬ ਅਤੇ ਬੀਬੀ ਹਰਜੀਤ ਕੌਰ ਪ੍ਰਧਾਨ ਮਾਤਾ ਜੀਤੋ ਜੀ ਜੱਚਾ-ਬੱਚਾ ਸੰਸਥਾ ਵੱਲੋਂ 15 ਫਰਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ, ਚੱਕ ਹੋਲਗੜ੍ਹ ਵਿਖੇ “ਚੜ੍ਹਦੀ ਕਲਾ ਸਕਾਲਰਸਿਪ” ਅਤੇ ਸਿਲਾਈ-ਕਢਾਈ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਈ ਸ਼ਮਸ਼ੇਰ ਸਿੰਘ,ਮੁੱਖ ਸੇਵਾਦਾਰ ਪ੍ਰਭ ਆਸਰਾ ਆਸ਼ਰਮ ਹੋਣਗੇ।

ਡਾ.ਪਰਮਜੀਤ ਸਿੰਘ ਨੇ ਦੱਸਿਆ ਚੜ੍ਹਦੀਕਲਾ ਸਕਾਲਰਸ਼ਿਪ ਟੈਸਟ ਲਈ 80 ਸਕੂਲਾਂ ਦੇ 650 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਉਹਨਾਂ ਵਿਚੋ ਜਿਹੜੇ ਸਕਾਲਰਸਿਪ ਲਈ ਯੋਗ ਪਾਏ ਗਏ ਹਨ ਉਹਨਾਂ ਦਾ ਨਤੀਜਾ ਤਿਆਰ ਕਰ ਲਿਆ ਹੈ। ਇਸ ਸਮਾਗਮ ਦੌਰਾਨ ਛੇ ਮਹੀਨੇ ਦਾ ਸਿਲਾਈ-ਕਢਾਈ ਕੋਰਸ ਸਫਲਤਾ ਪੂਰਵਕ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ, ਜਦ ਕਿ ਛੇ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਜਾਣੇ ਹਨ। ਇਥੇ ਵਰਨਣਯੋਗ ਹੈ ਕਿ ਇਹਨਾਂ ਸੰਸਥਾਵਾਂ ਵੱਲੋਂ ਸਮਾਜਸੇਵਾ/ਲੋੜਵੰਦਾਂ ਦੀ ਮਦੱਦ ਲਈ ਡਿਸਪੈਂਸਰੀ, ਮਹੀਨਾਵਾਰ ਰਾਸ਼ਨ, ਸਿਲਾਈ ਸੈਂਟਰ, ਕੰਪਿਊਟਰ ਸੈਂਟਰ, ਓਪਨ ਟਿਊਸ਼ਨ ਅਤੇ ਕੋਚਿੰਗ ਸੈਂਟਰ, ਵਜ਼ੀਫ਼ਾ ਸਕੀਮ ਅਤੇ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਸੰਸਥਾਵਾਂ ਵੱਲੋਂ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਮਾਗਮ ਵਿੱਚ ਪਹੁੰਚ ਕੇ ਲੋੜਵੰਦ ਵਿਦਿਆਰਥੀਆਂ ਦਾ ਹੌਸਲਾ ਅਫ਼ਜ਼ਾਈ ਕਰਨ।
Share this content:



Post Comment