ਸ੍ਰੀਲੰਕਾ ਟੂਰਿਜ਼ਮ ਵਧਾਉਣ ਲਈ 40 ਦੇਸ਼ਾਂ ਨੂੰ ਦੇਵੇਗਾ ਮੁਫ਼ਤ ਵੀਜ਼ਾ
ਕੋਲੰਬੋ, 26 ਜੁਲਾਈ – ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਤੇ ਆਰਥਿਕ ਸੁਧਾਰ ਨੂੰ ਬਣਾਈ ਰੱਖਣ ਲਈ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ੍ਰੀਲੰਕਾ 40 ਵਾਧੂ ਦੇਸ਼ਾਂ ਲਈ ਮੁਫਤ ਟੂਰਿਸਟ ਵੀਜ਼ਾ ਨੀਤੀ ਦਾ ਵਿਸਥਾਰ ਕਰਨ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਵਿਜੀਥਾ ਹੇਰਾਥ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਦਮ ਪਿਛਲੇ ਹਫ਼ਤੇ ਕੈਬਨਿਟ ਦੁਆਰਾ ਸੱਤ ਯੋਗ ਦੇਸ਼ਾਂ ਦੀ ਮੌਜੂਦਾ ਸੂਚੀ ਨੂੰ 40 ਤੱਕ ਵਧਾਉਣ ਦੀ ਮਨਜ਼ੂਰੀ ਤੋਂ ਬਾਅਦ ਚੁੱਕਿਆ ਗਿਆ ਹੈ।
ਚੀਨ, ਭਾਰਤ, ਇੰਡੋਨੇਸ਼ੀਆ, ਰੂਸ, ਥਾਈਲੈਂਡ, ਮਲੇਸ਼ੀਆ ਅਤੇ ਜਾਪਾਨ ਦੇ ਨਾਗਰਿਕਾਂ ਲਈ ਮਾਰਚ 2023 ਤੋਂ ਮੁਫਤ ਵੀਜ਼ਾ ਪ੍ਰਬੰਧ ਪਹਿਲਾਂ ਹੀ ਲਾਗੂ ਹੈ। ਹੁਣ 40 ਦੇਸ਼ਾਂ ਦੀ ਸੂਚੀ ਵਿਚ ਬ੍ਰਿਟੇਨ, ਅਮਰੀਕਾ, ਕੈਨੇਡਾ, ਪਾਕਿਸਤਾਨ, ਇਰਾਨ, ਸੰਯੁਕਤ ਅਰਬ ਅਮੀਰਾਤ ਅਤੇ ਆਸਟ੍ਰੇਲੀਆ ਸ਼ਾਮਲ ਹਨ। ਸਰਕਾਰ ਨੂੰ ਵੀਜ਼ਾ ਟੈਕਸ ਛੋਟ ਦੇ ਕਾਰਨ 6.6 ਕਰੋੜ ਡਾਲਰ ਦਾ ਸਾਲਾਨਾ ਮਾਲੀਏ ਦਾ ਨੁਕਸਾਨ ਹੋਵੇਗਾ।
Share this content:



Post Comment