ਸੋਨਾ 1200 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 12,000 ਰੁਪਏ ਪ੍ਰਤੀ ਕਿਲੋ ਹੋਈ ਸਸਤੀ
ਨਵੀਂ ਦਿੱਲੀ, 8 ਜਨਵਰੀ – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 8 ਜਨਵਰੀ ਨੂੰ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,232 ਰੁਪਏ ਡਿੱਗ ਕੇ 1,35,443 ਰੁਪਏ ਹੋ ਗਈ ਜਦਿਕ ਪਹਿਲਾਂ ਇਹ ਕੀਮਤ 1,36,675 ਰੁਪਏ ਸੀ। ਇਸੇ ਤਰ੍ਹਾਂ 1 ਕਿਲੋ ਚਾਂਦੀ ਦੀ ਕੀਮਤ ਵੀ 12,225 ਰੁਪਏ ਡਿੱਗ ਕੇ 2,35,775 ਰੁਪਏ ਹੋ ਗਈ। ਜਦਕਿ ਕਿ ਬੀਤੇ ਕੱਲ੍ਹ ਇਕ ਕਿਲੋ ਚਾਂਦੀ ਦੀ ਕੀਮਤ 2,48,000 ਰੁਪਏ ਸੀ, ਜੋ ਕਿ ਇਸ ਦਾ ਸਭ ਤੋਂ ਉੱਚੀ ਕੀਮਤ ਵੀ ਸੀ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਜ਼ਿਆਦਾ ਦੇਰ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਫਿਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਚਾਂਦੀ ਦੀ ਕੀਮਤ 2.75 ਲੱਖ ਰੁਪਏ ਕਿਲੋ ਤੱਕ ਪਹੁੰਚ ਸਕਦੀ ਹੈ। ਸੋਨੇ ਦੀ ਗੱਲ ਕਰੀਏ ਤਾਂ ਇਸ ਦੀ ਮੰਗ ਵੀ ਵੱਧ ਰਹੀ ਹੈ।
Share this content:



Post Comment