Loading Now

ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਤੋੜਿਆ ਵਰਤ

ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਤੋੜਿਆ ਵਰਤ

ਨਵੀਂ ਦਿੱਲੀ, 24 ਜੁਲਾਈ – ਸੀਜੇਪੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕਾਰਕੁਨ ਸੋਨਮ ਵਾਂਗਚੁਕ ਨੇ ਆਪਣਾ ਅਨਸ਼ਨ ਤੋੜ ਦਿੱਤਾ। ਸੋਨਮ ਵਾਂਗਚੁਕ ਨੇ ਵੀਰਵਾਰ ਰਾਤ ਨੂੰ 26 ਦਿਨਾਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਸੋਨਮ ਵਾਂਗਚੁਕ ਨੇ ਵੀਰਵਾਰ ਅੱਧੀ ਰਾਤ ਤੋਂ ਬਾਅਦ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿਚ ਆਪਣਾ ਅਨਸ਼ਨ ਤੋੜਿਆ। ਕੇਂਦਰੀ ਮੰਤਰੀ ਜੇ. ਪੀ. ਨੱਡਾ ਅਤੇ ਜਿਤੇਂਦਰ ਸਿੰਘ ਖੁਦ ਹਸਪਤਾਲ ਗਏ, ਉਨ੍ਹਾਂ ਨੂੰ ਮਨਾਇਆ, ਤਦ ਜਾ ਕੇ ਸੋਨਮ ਵਾਂਗਚੁਕ ਨੇ ਆਪਣਾ ਅਨਸ਼ਨ ਤੋੜਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗੀਤਾਂਜਲੀ ਵੀ ਉਨ੍ਹਾਂ ਨਾਲ ਸਨ।
ਹੁਣ ਸਵਾਲ ਹੈ ਕਿ ਆਖ਼ਿਰ ਸੋਨਮ ਵਾਂਗਚੁਕ ਨੇ ਆਪਣਾ ਅਨਸ਼ਨ ਕਿਉਂ ਤੋੜਿਆ? ਤਾਂ ਇਸ ਦਾ ਜਵਾਬ ਵੀ ਉਨ੍ਹਾਂ ਨੇ ਖੁਦ ਦੇ ਦਿੱਤਾ ਹੈ। ਅਨਸ਼ਨ ਖ਼ਤਮ ਕਰਨ ਤੋਂ ਬਾਅਦ ਸੋਨਮ ਵਾਂਗਚੁਕ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ। ਅਨਸ਼ਨ ਖ਼ਤਮ ਕਰਨ ਤੋਂ ਬਾਅਦ ਸੋਨਮ ਵਾਂਗਚੁਕ ਨੇ ਐਕਸ (ਪਹਿਲਾਂ ਟਵਿਟਰ) ‘ਤੇ ਆਪਣਾ ਪਹਿਲਾ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਹਸਪਤਾਲ ਦੇ ਮੰਜੇ ‘ਤੋਂ ਜੇ. ਪੀ. ਨੱਡਾ, ਜਿਤੇਂਦਰ ਸਿੰਘ ਅਤੇ ਹੋਰ ਨੇਤਾਵਾਂ ਨਾਲ ਇਕ ਤਸਵੀਰ ਵੀ ਪੋਸਟ ਕੀਤੀ। ਇਸ ਪੋਸਟ ਵਿਚ ਸੋਨਮ ਵਾਂਗਚੁਕ ਨੇ ਲਿਖਿਆ, ‘ਹੁਣੇ-ਹੁਣੇ ਕੇਂਦਰੀ ਮੰਤਰੀ ਜੇ. ਪੀ. ਨੱਡਾ ਅਤੇ ਡਾ. ਜਿਤੇਂਦਰ ਸਿੰਘ ਅਤੇ ਲੇਹ-ਲੱਦਾਖ ਦੀ ਏਪੈਕਸ ਬਾਡੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਮੈਂ ਆਖ਼ਿਰਕਾਰ 26 ਦਿਨਾਂ ਬਾਅਦ ਆਪਣਾ ਅਨਸ਼ਨ ਤੋੜਿਆ।

Share this content:

Post Comment