ਸੈਂਸੈਕਸ ਤੇ ਨਿਫਟੀ ਦਿਨ ਦੀ ਸ਼ੁਰੂਆਤੀ ਚੜਾਅ ਤੋਂ ਬਾਅਦ ਦੇਖਣ ਨੂੰ ਮਿਲਿਆ ਵਿਕਰੀ ਦਾ ਦਬਾਅ
ਨਵੀਂ ਦਿੱਲੀ, 17 ਜੁਲਾਈ – ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਵੀਰਵਾਰ ਨੂੰ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ, ਪਰ ਮਗਰੋਂ ਉਨ੍ਹਾਂ ਵਿਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 119.05 ਅੰਕਾਂ ਦੇ ਉਛਾਲ ਨਾਲ 82,753.53 ’ਤੇ ਪਹੁੰਚ ਗਿਆ ਜਦੋਂ ਕਿ ਐੱਨਐੰਸਈ ਨਿਫਟੀ 18.7 ਅੰਕ ਵਧ ਕੇ 25,230.75 ਨੂੰ ਪਹੁੰਚ ਗਿਆ। ਹਾਲਾਂਕਿ ਮਗਰੋਂ ਬੀਐੱਸਈ ਸੈਂਸੈਕਸ 71.51 ਅੰਕ ਡਿੱਗ ਕੇ 82,554.47 ’ਤੇ ਅਤੇ ਨਿਫਟੀ 30.30 ਅੰਕ ਡਿੱਗ ਕੇ 25,182.55 ’ਤੇ ਆ ਗਿਆ। ਸੈਂਸੈਕਸ ’ਤੇ ਸੂਚੀਬੱਧ 30 ਕੰਪਨੀਆਂ ਵਿੱਚੋਂ ਸਨ ਫਾਰਮਾ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਟਰੈਂਟ, ਐਨਟੀਪੀਸੀ ਅਤੇ ਭਾਰਤ ਇਲੈਕਟ੍ਰਾਨਿਕਸ ਦੇ ਸ਼ੇਅਰ ਲਾਭ ਵਿੱਚ ਸਨ।
ਟੈਕ ਮਹਿੰਦਰਾ ਦੇ ਸ਼ੇਅਰ ਇੱਕ ਪ੍ਰਤੀਸ਼ਤ ਤੋਂ ਵੱਧ ਡਿੱਗ ਗਏ। ਆਈਸੀਆਈਸੀਆਈ ਬੈਂਕ, ਈਟਰਨਲ (ਪਹਿਲਾਂ ਜ਼ੋਮੈਟੋ), ਸਟੇਟ ਬੈਂਕ ਆਫ਼ ਇੰਡੀਆ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ਨੂੰ ਵੀ ਨੁਕਸਾਨ ਹੋਇਆ। ਏਸ਼ਿਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਮੁਨਾਫੇ ਵਿੱਚ ਸਨ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਘਾਟੇ ਵਿੱਚ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ।
Share this content:



Post Comment