Loading Now

ਸੁੱਖ ਸੰਘੇੜਾ ਦੀ ਨਵੀਂ ਪੰਜਾਬੀ ਫਿਲਮ ‘ਬੀ-ਟਾਊਨ’, ਜਲਦ ਹੋਏਗੀ ਰਿਲੀਜ਼

ਸੁੱਖ ਸੰਘੇੜਾ ਦੀ ਨਵੀਂ ਪੰਜਾਬੀ ਫਿਲਮ ‘ਬੀ-ਟਾਊਨ’, ਜਲਦ ਹੋਏਗੀ ਰਿਲੀਜ਼

ਚੰਡੀਗੜ੍ਹ, 27 ਅਗਸਤ – ਪੰਜਾਬੀ ਮਿਊਜ਼ਿਕ ਵੀਡੀਓਜ਼ ਉਦਯੋਗ ਦੇ ਸਫ਼ਲ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ ਸੁੱਖ ਸੰਘੇੜਾ, ਜੋ ਸਿਨੇਮਾ ਪਿੜ੍ਹ ‘ਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਬਰਾਬਰਤਾ ਨਾਲ ਵਧਾਏ ਜਾ ਰਹੇ ਕਦਮਾਂ ਦਾ ਹੀ ਪ੍ਰਗਟਾਅ ਕਰਵਾਉਣ ਜਾ ਰਹੀ ਉਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ‘ਬੀ-ਟਾਊਨ’, ਜੋ ਜਲਦ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਉਕਤ ਪ੍ਰੋਜੈਕਟ ਦੇ ਥੀਮ ਅਤੇ ਪਲਾਟ ਸੰਬੰਧੀ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਲਹਦਾ ਵਿਸ਼ਾ ਸਾਰ ਅਧਾਰਿਤ ਇਹ ਫਿਲਮ ਵਿਦੇਸ਼ੀ ਵਿਦਿਆਰਥੀ ਜੀਵਨ ਦੀਆਂ ਕੱਚੀਆਂ ਹਕੀਕਤਾਂ, ਸੰਘਰਸ਼ਾਂ ਅਤੇ ਸੁਪਨਿਆਂ ਦੀ ਪੜਚੋਲ ਕਰਦੀ ਹੈ। ਇਸੇ ਸੰਦਰਭ ਵਿੱਚ ਹੀ ਜਾਰੀ ਕੀਤੇ ਗਏ ਪ੍ਰੋਡੋਕਸ਼ਨ ਫੁਟੇਜ਼ ਅਨੁਸਾਰ ਇੱਕ ਤੀਬਰ ਐਕਸ਼ਨ ਭਰਪੂਰ ਤਾਣੇ-ਬਾਣੇ ਅਧੀਨ ਬੁਣੀ ਗਈ ਹੈ ਉਕਤ ਫਿਲਮ, ਜਿਸ ਦੇ ਲੇਖਣ ਅਤੇ ਨਿਰਦੇਸ਼ਨ ਦੀ ਦੋਹਰੀ ਜ਼ਿੰਮੇਵਾਰੀ ਨੂੰ ਸੁੱਖ ਸੰਘੇੜਾ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।

ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਇਸ ਅਰਥ-ਭਰਪੂਰ ਦੀ ਕਾਸਟ ਵਿੱਚ ਸਰਦਾਰ ਖਹਿਰਾ, ਰੁਪਿੰਦਰ ਹਾਂਡਾ ਅਤੇ ਸੁਖਮਨ ਚੀਮਾ ਸ਼ੁਮਾਰ ਹਨ। ਓਧਰ ਅਪਣੇ ਇਸ ਡ੍ਰੀਮ ਪ੍ਰੋਜੈਕਟ ਨੂੰ ਲੈ ਕੇ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ ਨਿਰਦੇਸ਼ਕ ਸੰਘੇੜਾ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਜਜ਼ਬਾਤ ਬਿਆਨ ਕਰਦਿਆਂ ਕਿਹਾ, “ਕਈ ਸਾਲਾਂ ਦੇ ਇੰਤਜ਼ਾਰ, ਸਖ਼ਤ ਮਿਹਨਤ ਅਤੇ ਉਤਰਾਅ ਚੜਾਅ ਤੋਂ ਬਾਅਦ ਵਾਹਿਗੁਰੂ ਦੀ ਕ੍ਰਿਪਾ ਸਦਕਾ ਉਹ ਦਿਨ ਆ ਹੀ ਗਿਆ ਹੈ, ਜਿਸਦੀ ਉਡੀਕ ਲੰਮੇਂ ਸਮੇਂ ਤੋਂ ਕਰ ਰਿਹਾ ਸਾਂ। ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਕਲਾ ਖਿੱਤੇ ‘ਚ ਕਾਰਜਸ਼ੀਲ ਇਸ ਹੋਣਹਾਰ ਨਿਰਦੇਸ਼ਕ, ਜਿੰਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਬਿਹਤਰੀਨ ਰੂਪ ਦੇਣ ਲਈ ਹਰ ਸਿਰਜਨਾਤਮਕ ਤਰੱਦਦ ਨੂੰ ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ ਕੀਤੀ ਹੈ, ਕਈ ਵਾਰ ਰਾਹ ਬਹੁਤ ਔਖਾ ਸੀ, ਪਰ ਕਦੇ ਅਪਣੇ ਡ੍ਰੀਮ ਅਤੇ ਮਿਹਨਤ ਦਾ ਪੱਲਾ ਨਹੀਂ ਛੱਡਿਆ, ਇਸ ਸਿਨੇਮਾ ਕਾਰਜ ਨੂੰ ਨੇਪਰੇ ਚੜ੍ਹਾਉਣ ‘ਚ ਮੇਰੀ ਪੂਰੀ ਟੀਮ ਦਾ ਵੀ ਬੇਹੱਦ ਸਹਿਯੋਗ ਰਿਹਾ, ਜਿਸ ਲਈ ਸਾਰਿਆਂ ਸਾਥੀਆਂ ਦਾ ਤਹਿ ਦਿਲ ਤੋਂ ਸ਼ੁਕਰੀਆ।

Share this content:

Post Comment