ਸੁਖਮੰਦਰ ਸਿੰਘ ਪੈਨਸ਼ਨਰ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਤਿੰਨ ਸਾਲ ਲਈ ਬਣੇ ਪ੍ਰਧਾਨ
*ਸਰਬਜੀਤ ਦੌਧਰ ਬਣੇ ਜਿਲ੍ਹਾ ਸਕੱਤਰ
*ਗਿਆਨ ਸਿੰਘ ਬਣੇ ਜਿਲ੍ਹਾ ਪ੍ਰੈਸ ਸਕੱਤਰ
ਮੋਗਾ, 16 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਜਿਲ੍ਹਾ ਮੋਗਾ ਦਾ ਚੋਣ ਇਜਲਾਸ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਦੇਖ – ਰੇਖ ਵਿੱਚ ਹੋਇਆ। ਜਿਸ ਵਿੱਚ ਬਾਅਪੁਰਾਣਾ , ਨਿਹਾਲ ਸਿੰਘ ਵਾਲਾ , ਧਰਮ ਕੋਟ , ਮੋਗਾ 1 ਅਤੇ 2 ਸਬ ਡਵੀਜਨਾਂ ਦੇ ਪ੍ਰਧਾਨ ਸਕੱਤਰ ਅਤੇ ਡੈਲੀਗੇਟ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਜ਼ਿਲਾ ਬਾਡੀ ਦੀ ਚੋਣ ਪ੍ਰਕ੍ਰਿਆ ਵਿੱਚ ਆਪਣਾ ਹਿੱਸਾ ਪਾਇਆ। ਮੀਟਿੰਗ ਦੇ ਸ਼ੁਰੂ ਵਿੱਚ ਸਰਬਜੀਤ ਦੌਧਰ ਨੇ ਪਿਛਲੇ ਤਿੰਨ ਸਾਲ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਮੁੱਚੇ ਹਾਊਸ ਵੱਲੋਂ ਸਰਬ – ਸੰਮਤੀ ਨਾਲ ਪਾਸ ਕੀਤਾ ਗਿਆ। ਪ੍ਰੇਮ ਕੁਮਾਰ ਵਿੱਤ ਸਕੱਤਰ ਨੇ ਤਿੰਨ ਸਾਲ ਦੇ ਹਿਸਾਬ ਕਿਤਾਬ ਦ ਬਿਓਰਾ ਪੇਸ਼ ਕੀਤਾ । ਪੁਰਾਣੀ ਜਿਲ੍ਹਾ ਕਮੇਟੀ ਨੂੰ ਭੰਗ ਕਰਨ ਉਪਰੰਤ ਜਿਲ੍ਹਾ ਮੋਗਾ ਦੀ ਟੀਮ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਦੀ ਚੋਣ ਕੀਤੀ ਗਈ।
ਜਿਲ੍ਹਾ ਵਿਤ ਸਕੱਤਰ ਪ੍ਰੇਮ ਕੁਮਾਰ , ਸਹਾਇਕ ਵਿੱਤ ਸਕੱਤਰ ਓਮਾਂ ਕਾਂਤ ਸ਼ਾਸ਼ਤਰੀ ,ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ. ਪੀ ਆਰ ਓ , ਸਹਾਇਕ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਗਿੱਲ , ਆਰਗੇਨਾਈਜਰ ਸਕੱਤਰ ਸੁਖਚੈਨ ਸਿੰਘ ਹੀਰਾ , ਕਾਨੂੰਨੀ ਸਲਾਹਕਾਰ ਸੁਰਿੰਦਰ ਰਾਮ ਕੁੱਸਾ ਨੂੰ ਬਣਾਇਆ ਗਿਆ। ਸੁਖਦੇਵ ਸਿੰਘ ਮੋਗਾ , ਚਮਕੌਰ ਸਿੰਘ ਸਰਾਂ ਬਚਿੱਤਰ ਸਿੰਘ ਕੋਟਲਾ, ਗੁਰਮੇਲ ਸਿੰਘ ਖੋਟੇ , ਜਗਜੀਤ ਸਿੰਘ ਮੋਗਾ , ਦਰਸ਼ਨ ਸਿੰਘ ਮੱਲ੍ਹੀ ਸੀਨੀਅਰ ਪ੍ਰਧਾਨ ਚੁਣੇ ਗਏ। ਜਸਪਾਲ ਸਿੰਘ ਕੰਡਾ, ਗੁਰਦੀਪ ਸਿੰਘ ਦੌਧਰ, ਸ਼ਮਸ਼ੇਰ ਸਿੱਧ ਮੋਗਾ , ਬਲਬੀਰ ਸਿੰਘ ਮੋਗਾ, ਕੇਹਰ ਸਿੰਘ ਕਿਸ਼ਨਪੁਰਾ ਅਤੇ ਨਾਇਬ ਸਿੰਘ ਮੋਗਾ ਮੀਤ ਪ੍ਰਧਾਨ ਚੁਣੇ ਗਏ 1 ਜਿਲ੍ਹਾ ਕਾਰਜ ਕਰਨੀ ਦੇ ਮੈਂਬਰ ਸਬ ਡਵੀਜਨ ਪ੍ਰਧਾਨ ਸਕੱਤਰ ਮੋਗਾ 1 ਦੇ ਪ੍ਰੇਮ ਕੁਮਾਰ ਮੋਗਾ ਪ੍ਰਧਾਨ ਜਗਜੀਤ ਸਿੰਘ ਰਖਰਾ ਸਕੱਤਰ , ਮੋਗਾ 2 ਦੇ ਤੇਜਾ ਸਿੰਘ ਘੱਲ ਕਲਾਂ ਪ੍ਰਧਾਨ ਭੁਪਿੰਦਰ ਸਿੰਘ ਜੋਗੇਵਾਲਾ ਸਕੱਤਰ , ਬਾਘਾ ਪੁਰਾਣਾ ਦੇ ਪ੍ਰਧਾਨ ਗੁਰਜੰਟ ਸਿੰਘ ਸੰਘਾ , ਸਕੱਤਰ ਅਮਰਜੀਤ ਸਿੰਘ ਮਾਣੂਕੇ , ਸਬ ਡਵੀਜਨ ਨਿਹਾਲ ਸਿੰਘ ਦੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ , ਸਕੱਤਰ ਰੂਪ ਸਿੰਘ ਦੀਨਾ , ਧਰਮਕੋਟ ਸਬ ਡਵੀਜਨ ਤੋਂ ਮੇਵਾ ਸਿੰਘ ਪ੍ਰਧਾਨ , ਸਕੱਤਰ ਮਨਜੀਤ ਸਿੰਘ ਦੇ ਨਾਲ ਬਖਸ਼ੀਸ਼ ਸਿੰਘ ਨੱਥੋਕੇ , ਗੁਰਮੇਲ ਸਿੰਘ ਦੌਧਰ , ਅਮਰ ਸਿੰਘ ਰਣੀਆਂ ਬਲੌਰ ਸਿੰਘ ਮੋਗਾ , ਜੋਰਾਵਰ ਸਿੰਘ ਬੱਧਨੀਕਲਾਂ , ਗੁਰਦੀਪ ਸਿੰਘ ਧਰਮਕੋਟ , ਸੁਖਮੰਦਰ ਸਿੰਘ ਗੱਜਣ ਵਾਲਾ ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਅੱਜ ਦੇ ਚੋਣ ਇਜਲਾਸ ਵਿੱਚ ਪ੍ਰੋ. ਮਲਕੀਤ ਸਿੰਘ ਖੋਂਟੇ , ਬਲਦੇਵ ਸਿੰਘ ਰੋਡੇ , ਇੰਦਰਜੀਤ ਸਿੰਘ ਮੋਗਾ , ਅੰਮ੍ਰਿਤ ਲਾਲ ਮੋਗਾ , ਸੁਰਿੰਦਰ ਸਿੰਘ ਸਾਬਕਾ ਅਧਿਆਪਕ ਆਗੂ , ਰਘਬੀਰ ਸਿੰਘ ਲੰਗੇਆਣਾ ਸਮੇਤ ਬਹੁਤ ਸਾਰੇ ਸਰਗਰਮ ਆਗੂ ਸ਼ਾਮਲ ਹੋਏ ।
Share this content:



Post Comment