ਸੀਬੀਐਸਈ ਨੇ ਵੀ ਐਲਾਨੇ 12ਵੀਂ ਜਮਾਤ ਦੇ ਨਤੀਜੇ
ਨਵੀਂ ਦਿੱਲੀ, 13 ਮਈ – ਸੀਬੀਐਸਈ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਤਿੰਨ ਵੱਖ-ਵੱਖ ਤਰੀਕਿਆਂ ਨਾਲ ਆਪਣਾ ਪ੍ਰੀਖਿਆ ਨਤੀਜਾ ਦੇਖ ਸਕਦੇ ਹਨ। ਆਓ ਜਾਣਦੇ ਹਾਂ ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਰਾਹੀਂ ਰਿਜ਼ਲਟ ਚੈੱਕ ਕਰਨ ਦੇ ਨਾਲ-ਨਾਲ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਇਸ ਸਾਲ ਸੀਬੀਐਸਈ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 10 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਦੇਸ਼ ਭਰ ਦੇ 17 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ। ਬੋਰਡ ਨੇ ਇਸ ਵਾਰ ਉੱਤਰ ਪੱਤਰੀਆਂ ਦੇ ਮੁਲਾਂਕਣ ਵਿੱਚ ਵੱਡੇ ਪੱਧਰ ‘ਤੇ ਆਨ-ਸਕ੍ਰੀਨ ਮਾਰਕਿੰਗ ਸਿਸਟਮ ਅਪਣਾਇਆ, ਜਿਸ ਨਾਲ ਨਤੀਜੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਕੁਝ ਵਿਸ਼ਿਆਂ ਵਿੱਚ ਮੁਲਾਂਕਣ ਅਤੇ ਅੰਕ ਅਪਲੋਡ ਕਰਨ ਵਿੱਚ ਦੇਰੀ ਕਾਰਨ ਨਤੀਜੇ ਐਲਾਨਣ ਵਿੱਚ ਥੋੜਾ ਸਮਾਂ ਲੱਗਿਆ।
ਕਿਹੜੀਆਂ ਵੈੱਬਸਾਈਟਾਂ ‘ਤੇ ਮਿਲੇਗਾ ਰਿਜ਼ਲਟ?
ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਇਹਨਾਂ ਅਧਿਕਾਰਤ ਪੋਰਟਲ ‘ਤੇ ਆਪਣਾ ਸਕੋਰਕਾਰਡ ਦੇਖ ਸਕਣਗੇ:
CBSE Official Website: https://www.cbse.gov.in
CBSE Results Portal: https://results.cbse.nic.in
CBSE Results: https://cbseresults.nic.in
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ਼ ਅਧਿਕਾਰਤ ਵੈੱਬਸਾਈਟਾਂ ਦੀ ਹੀ ਵਰਤੋਂ ਕਰਨ ਅਤੇ ਆਪਣਾ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਪਹਿਲਾਂ ਤੋਂ ਤਿਆਰ ਰੱਖਣ।
ਇੰਝ ਚੈੱਕ ਕਰ ਸਕੋਗੇ CBSE 12ਵੀਂ ਦਾ ਰਿਜ਼ਲਟ 2026
ਵੈੱਬਸਾਈਟ ਰਾਹੀਂ:
ਅਧਿਕਾਰਤ CBSE ਰਿਜ਼ਲਟ ਵੈੱਬਸਾਈਟ ਖੋਲ੍ਹੋ।
‘Class 12 Result 2026’ ਲਿੰਕ ‘ਤੇ ਕਲਿੱਕ ਕਰੋ।
ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰੋ।
‘Submit’ ‘ਤੇ ਕਲਿੱਕ ਕਰਦੇ ਹੀ ਸਕੋਰਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਰਿਜ਼ਲਟ ਡਾਊਨਲੋਡ ਕਰਕੇ ਉਸ ਦਾ ਪ੍ਰਿੰਟ ਸੁਰੱਖਿਅਤ ਰੱਖੋ।
DigiLocker ਤੋਂ ਮਾਰਕਸ਼ੀਟ ਡਾਊਨਲੋਡ ਕਰਨ ਦੇ ਸਟੈੱਪ:
https://www.digilocker.gov.in ‘ਤੇ ਲੌਗਇਨ ਕਰੋ।
ਲਿੰਕ ਕੀਤੇ ਹੋਏ ਜਾਂ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਸਾਈਨ ਇਨ ਕਰੋ।
‘Education’ ਸੈਕਸ਼ਨ ਵਿੱਚ ਜਾਓ।
‘Central Board of Secondary Education’ ਚੁਣੋ।
‘Class XII Marksheet’ ‘ਤੇ ਕਲਿੱਕ ਕਰੋ।
ਪ੍ਰੋਵੀਜ਼ਨਲ ਮਾਰਕਸ਼ੀਟ ਡਾਊਨਲੋਡ ਕਰ ਲਓ।
Share this content:



Post Comment