Loading Now

ਸੀਆਰਪੀਐੱਫ ਦੇ ਸੇਵਾ ਮੁਕਤ ਮੁਲਾਜ਼ਮ ਨੇ ਪਰਿਵਾਰਕ ਮੈਂਬਰਾਂ ’ਤੇ ਚਲਾਈ ਗੋਲੀ

ਸੀਆਰਪੀਐੱਫ ਦੇ ਸੇਵਾ ਮੁਕਤ ਮੁਲਾਜ਼ਮ ਨੇ ਪਰਿਵਾਰਕ ਮੈਂਬਰਾਂ ’ਤੇ ਚਲਾਈ ਗੋਲੀ

ਅੰਮ੍ਰਿਤਸਰ, 4 ਜੁਲਾਈ – ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੋਲੀਆਂ ਚੱਲਣ ਦੀ ਸੂਚਨਾ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਰੂਹ ਕੰਬਾਊ ਇਸ ਮਾਮਲੇ ‘ਚ ਗੁਰੂ ਨਗਰੀ ਦੇ ਮਜੀਠਾ ਰੋਡ ਵਿਖੇ ਸਥਿਤ ਸਦਰ ਥਾਣੇ ਦੇ ਬਾਹਰ ਇੱਕ ਵਿਅਕਤੀ ਵੱਲੋਂ ਆਪਣੇ ਪੂਰੇ ਪਰਿਵਾਰ ‘ਤੇ ਗੋਲੀਆਂ ਚਲਾਈਆਂ ਗਈਆਂ। ਹਮਲੇ ਵਿੱਚ ਮੁਲਜ਼ਮ ਦੀ ਪਤਨੀ, ਮੁੰਡਾ ਤੇ ਨੂੰਹ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੌਰਾਨ ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਤੇ ਨੂੰਹ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਸੀਆਰਪੀਐਫ ਦੇ ਇੱਕ ਸਾਬਕਾ ਫੌਜੀ ਵੱਲੋਂ ਕੀਤੀ ਗਈ, ਜਿਸ ਦੀ ਪਛਾਣ ਸਾਬਕਾ ਅਸਿਸਟੈਂਟ ਕਮਾਂਡੈਂਟ ਸੀਆਰਪੀਐਫ ਤਰਸੇਮ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੇ ਆਪਣੀ ਲਾਇਸੈਂਸੀ 32 ਬੋਰ ਦੇ ਪਿਸਟਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਪਿੱਛੇ ਘਰੇਲੂ ਵਿਵਾਦ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਪੁਲਿਸ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਤਰਸੇਮ ਸਿੰਘ ਦੇ ਦੋ ਵਿਆਹ ਹੋਏ ਸਨ ਅਤੇ ਉਹ ਆਪਣੀ ਪਹਿਲੀ ਘਰਵਾਲੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਜਦਕਿ ਰਹਿਦਾ ਦੂਜੀ ਘਰਵਾਲੀ ਨਾਲ ਸੀ। ਸ਼ੁੱਕਰਵਾਰ ਮੁਲਜ਼ਮ ਨੇ ਸਦਰ ਥਾਣੇ ਦੇ ਆਪਣੀ ਪਹਿਲੀ ਘਰਵਾਲੀ, ਮੁੰਡੇ ਬਚਿੱਤਰ ਸਿੰਘ ਅਤੇ ਨੂੰਹ ਪਰਮਜੀਤ ਕੌਰ ‘ਤੇ ਕਿਸੇ ਘਰੇਲੂ ਵਿਵਾਦ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਮੁੰਡੇ ਨੂੰ 3 ਗੋਲੀਆਂ ਵੱਜਣ ਕਾਰਨ ਮੌਕੇ ‘ਤੇ ਮੌਤ ਹੋ ਗਈ, ਜਦਕਿ ਨੂੰਹ ਦੀ ਲੱਤ ਅਤੇ ਘਰਵਾਲੀ ਦੇ ਗਲੇ ‘ਚੋਂ ਗੋਲੀ ਆਰ ਪਾਰ ਹੋ ਗਈ।

Share this content:

Post Comment