ਸਿੱਖ ਲੜਕੀਆਂ ਨੂੰ ਮੁਸਲਮਾਨ ਬਣਾਉਣ ਲਈ ਦਿੱਤੇ ਜਾ ਰਹੇ 10,000 ਪਾਊਂਡ
ਲੁਧਿਆਣਾ, 18 ਮਾਰਚ – ਬ੍ਰਿਟੇਨ ਵਿੱਚ ਕੌਰ-ਟੂ-ਖਾਨ ਮੂਵਮੈਂਟ ਚੱਲ ਰਿਹਾ ਹੈ । ਸਿੱਖ ਲੜਕੀਆਂ ਨੂੰ ਫਸਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ । ਇਸ ਲਈ ਯੂਕੇ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਸਰਗਰਮ ਹਨ । ਇੰਗਲੈਂਡ ਵਿੱਚ ਰਹਿਣ ਵਾਲੇ ਪੰਜਾਬੀ ਨਵਦੀਪ ਸਿੰਘ ਨੇ ਇੱਕ ਯੁਵਤੀ ਦਾ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਯੁਵਤੀ ਇਹ ਸਾਰੇ ਦਾਅਵੇ ਕਰ ਰਹੀ ਹੈ। ਜਦਕਿ ਰੋਜ਼ਾਨਾ ਸਪੋਕਸਮੈਨ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਸਿੱਖ ਲੜਕੀ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਯੂਕੇ ਵਿੱਚ ਗਰੂਮਿੰਗ ਗੈਂਗ ਨੂੰ ਕੌਰ (ਸਿੱਖ ਲੜਕੀ) ਨੂੰ ਖਾਨ (ਮੁਸਲਿਮ) ਬਣਾਉਣ ਤੇ 10 ਹਜ਼ਾਰ ਪਾਊਂਡ ਦਿੱਤੇ ਜਾਂਦੇ ਹਨ । ਸਿੱਖ ਲੜਕੀ ਦਾ ਕਹਿਣਾ ਹੈ ਕਿ ਪਾਕਿਸਤਾਨੀ ਮੂਲ ਦੇ ਗਰੂਮਿੰਗ ਗੈਂਗ ਸੋਚ-ਸਮਝ ਕੇ ਸਾਜ਼ਿਸ਼ ਅਧੀਨ ਗੈਰ-ਮੁਸਲਿਮ ਲੜਕੀਆਂ ਨੂੰ, ਖਾਸ ਕਰਕੇ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਸਿੱਖ ਲੜਕੀ ਨੇ ਗਰੂਮਿੰਗ ਗੈਂਗ ਦੀ ਨੀਤੀ ਦਾ ਵੀ ਖੁਲਾਸਾ ਕੀਤਾ। ਉਸ ਦਾ ਕਹਿਣਾ ਹੈ ਕਿ ਗਰੂਮਿੰਗ ਗੈਂਗ ਪਹਿਲਾਂ ਲੜਕੀਆਂ ਨੂੰ ਟਾਰਗੇਟ ਕਰਦੇ ਹਨ ਅਤੇ ਉਨ੍ਹਾਂ ਨਾਲ ਇਮੋਸ਼ਨਲੀ ਅਟੈਚ ਹੁੰਦੇ ਹਨ, ਫਿਰ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਰੈਸਟੋਰੈਂਟਾਂ ਵਿੱਚ ਘੁੰਮਾਉਂਦੇ ਹਨ ਅਤੇ ਜਦੋਂ ਲੜਕੀ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੀ ਹੈ ਤਾਂ ਉਸ ਦਾ ਧਰਮ ਪਰਿਵਰਤਨ ਕਰਵਾ ਦਿੰਦੇ ਹਨ। ਲੜਕੀ ਲੜਕੀ ਦਾ ਦਾਅਵਾ ਹੈ ਕਿ ਵੱਖ-ਵੱਖ ਧਰਮਾਂ ਦੀਆਂ ਲੜਕੀਆਂ ਨੂੰ ਫਸਾਉਣ ਦੇ ਰੇਟ ਵੀ ਵੱਖਰੇ ਹਨ। ਸਿੱਖ ਲੜਕੀ ਨੂੰ ਫਸਾ ਕੇ ਮੁਸਲਿਮ ਬਣਾਉਣ ਤੇ ਨੌਜਵਾਨ ਨੂੰ 10,000 ਪਾਊਂਡ (ਲਗਭਗ 11 ਲੱਖ ਰੁਪਏ) ਮਿਲਦੇ ਹਨ।
Share this content:



Post Comment