ਸਿੱਖ ਲਾਇਬ੍ਰੇਰੀ ਨੂੰ ਸੁਰਜੀਤ ਕਰਨ ਦਾ ਮੁੱਦਾ ਚੁੱਕਿਆ
ਖਰੜ, 14 ਮਾਰਚ – ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਦਨ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ 1946 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਣਾਈ ਗਈ ਸੀ ਅਤੇ ਇਸ ਵਿਚ 20,000 ਦੇ ਕਰੀਬ ਦੁਰਲੱਭ ਹੱਥ ਲਿਖਤਾਂ ਮੌਜੂਦ ਹਨ। ਇਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਅਦ ਦੇ ਸਿੱਖ ਇਤਿਹਾਸ ਨਾਲ ਜੁੜਿਆ ਸਾਹਿਤਕ ਸਰਮਾਇਆ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜਦ 1984 ਵਿੱਚ ‘ਅਪਰੇਸ਼ਨ ਬਲੂ ਸਟਾਰ’ ਹੋਇਆ ਤਾਂ ਅਕਾਲ ਤਖ਼ਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਸਾੜ ਦਿੱਤਾ ਗਿਆ ਸੀ।
ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਤਕਸ਼ਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀ ਵਿੱਚ ਸਾਡਾ ਇਤਿਹਾਸ ਸਾੜਿਆ ਗਿਆ ਸੀ। ਸੰਸਦ ਮੈਂਬਰ ਸੰਧੂ ਨੇ ਇਹ ਵਿਚਾਰ ‘ਨੈਸ਼ਨਲ ਮਿਸ਼ਨ ਆਨ ਲਾਇਬ੍ਰੇਰੀਜ਼’ ’ਤੇ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੁੱਛੇ ਇੱਕ ਪੂਰਕ ਸਵਾਲ ਵਿੱਚ ਪ੍ਰਗਟਾਏ। ਉਨ੍ਹਾਂ ਆਧੁਨਿਕ ਏ ਆਈ ਤਕਨੀਕਾਂ ਅਤੇ ‘ਮਲਟੀਸਪੈਕਟਰਲ ਇਮੇਜਿੰਗ’ ਦੇ ਨਾਲ ‘ਡਿਜੀਟਲ ਰਿਕਵਰੀ ਪ੍ਰਾਜੈਕਟ’ ਤਹਿਤ ਹੱਥ-ਲਿਖਤਾਂ ਅਤੇ ਸਿੱਖ ਸਾਹਿਤ ਨੂੰ ਠੀਕ ਕਰਨ ਦੀ ਮੰਗ ਕੀਤੀ।
Share this content:



Post Comment