ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਨੇ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ
ਬਰੈਂਪਟਨ, 8 ਨਵੰਬਰ – ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ (ਮਿਉਂਸਪੈਲਿਟੀ) ਵਲੋਂ ਨਵੰਬਰ 1984 ’ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲਕੁਸ਼ੀ ਦੇ ਨਾਂ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸਿਟੀ ਕੌਂਸਲ ਨਾਲ ਸਬੰਧਤ ਇਮਾਰਤਾਂ ’ਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ। ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ’ਤੇ ਲੱਗੇ ਝੰਡੇ ਅੱਜ ਸਤਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿਚ ਇਨ੍ਹਾਂ ਮਾੜੇ ਦਿਨਾਂ ਨੂੰ ਕਤਲੇਆਮ ਕਿਹਾ ਜਾਂਦਾ ਹੈ ਪਰ ਸਿਟੀ ਕੌਂਸਲ ਵਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ।
Share this content:



Post Comment