ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਉਪਰਾਲੇ ਕਰਕੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸਭ ਤੋਂ ਮਜ਼ਬੂਤ ਕੀਤਾ – ਬੈਂਸ
ਚੰਡੀਗੜ੍ਹ, 5 ਜਨਵਰੀ – ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ, ਸਾਡੇ ਆਮ ਆਦਮੀ ਪਾਰਟੀ ਦੇ ਵਰਕਰ, ਕੌਂਸਲਰ ਨਹੀ ਸਗੋਂ ਸੇਵਾਦਾਰ ਦੀ ਤਰ੍ਹਾਂ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨੰਗਲ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਲਈ ਜ਼ਮੀਨੀ ਪੱਧਰ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਲਦੀ ਹੀ ਨੰਗਲ ਵਿੱਚ ਕਦੰਬਾ ਟੂਰਿਜਮ ਕੰਪਲੈਕਸ ਨੂੰ ਕਾਰਜਸ਼ੀਲ ਕੀਤਾ ਜਾਵੇਗਾ ਅਤੇ ਇਸ ਇਲਾਕੇ ਨੂੰ ਸੈਰ ਸਪਾਟਾ ਸੰਨਤ ਵਜੋਂ ਪ੍ਰਫੁੱਲਤ ਕੀਤਾ ਜਾਵੇਗਾ, ਜਿਸ ਦੇ ਲਈ ਪਿਛਲੇ ਢਾਈ ਸਾਲ ਦੌਰਾਨ ਸਾਰੇ ਅੜਿੱਕੇ ਦੂਰ ਕਰ ਲਏ ਗਏ ਹਨ।
ਅੱਜ ਨੰਗਲ ਵਿੱਚ ਆਪਣੀ ਰਿਹਾਇਸ਼ 2 ਆਰ ਵੀ ਆਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਹੱਲ ਕਰਨ ਲਈ ਪਿਛਲੇ ਚਾਰ ਸਾਲ ਤੋਂ ਲਗਾਤਾਰ ਚੱਲ ਰਹੇ ਪ੍ਰੋਗਰਾਮ ਸਾਡਾ ਐਮਐਲਏ ਸਾਡੇ ਵਿੱਚ ਤਹਿਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਰ ਐਤਵਾਰ ਨੰਗਲ ਵਿੱਚ ਇਹ ਕੈਂਪ ਲਗਾਉਂਦੇ ਹਨ, ਜਿੱਥੇ ਲੋਕ ਆ ਕੇ ਆਪਣੀਆਂ ਮੁਸ਼ਕਿਲਾਂ ਸਮੱਸਿਆਵਾਂ ਦੱਸਦੇ ਹਨ। ਜਿਨ੍ਹਾਂ ਦਾ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਹੱਲ ਕੀਤਾ ਜਾਂਦਾ ਹੈ। 15 ਜਨਵਰੀ ਤੋਂ ਪੰਜਾਬ ਦੇ ਲੋਕਾਂ ਲਈ ਕੈਸ਼ਲੈਸ ਸਿਹਤ ਇਲਾਜ ਸਹੂਲਤ ਸ਼ੁਰੂ ਹੋ ਜਾਵੇਗੀ।
ਬੈਂਸ ਨੇ ਕਿਹਾ ਕਿ ਨੰਗਲ ਨੂੰ ਸੈਰ ਸਪਾਟਾ ਸੰਨਤ ਵਜੋਂ ਵਿਕਸਿਤ ਕਰਨ ਲਈ ਅਸੀਂ ਨੰਗਲ ਵਾਸੀਆਂ ਨਾਲ ਵਾਅਦਾ ਕੀਤਾ ਸੀ ਪ੍ਰੰਤੂ ਜਦੋਂ ਅਸੀਂ ਵੱਡੇ ਟੂਰਿਜ਼ਮ ਪ੍ਰੋਜੈਕਟਾਂ ਦਾ ਮਾਲ ਰਿਕਾਰਡ ਪੜਤਾਲਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਖਾਮੀਆਂ ਸਨ ਜਿਨਾਂ ਨੂੰ ਦੂਰ ਕਰਨ ਲਈ ਸਾਨੂੰ ਦੋ ਢਾਈ ਸਾਲ ਦਾ ਸਮਾਂ ਲੱਗ ਗਿਆ। ਇਹ ਹੁਣ ਸਾਰੇ ਅੜਿੱਕੇ ਦੂਰ ਹੋ ਚੁੱਕੇ ਹਨ ਨੰਗਲ ਦਾ ਕਦੰਬਾ ਟੂਰਿਜਮ ਕੰਪਲੈਕਸ ਹੁਣ ਕਾਰਜਸ਼ੀਲ ਬਣਾਇਆ ਜਾਵੇਗਾ, ਜਿੱਥੋਂ ਨੰਗਲ ਦੇ ਲੋਕਾਂ ਨੂੰ ਸੈਰ ਸਪਾਟਾ ਸੰਨਤ ਪ੍ਰਫੁੱਲਤ ਹੋਣ ਨਾਲ ਹੋਰ ਰਾਹਤ ਮਿਲੇਗੀ ਅਤੇ ਉਹਨਾਂ ਦੇ ਵਪਾਰ ਕਾਰੋਬਾਰ ਵੀ ਪ੍ਰਫੁੱਲਤ ਹੋਣਗੇ।ਜਿਸ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਬੀਤੇ ਸਮੇਂ ਦੌਰਾਨ ਹਜ਼ਾਰਾਂ ਨੌਕਰੀਆਂ ਮਿਲੀਆਂ ਹਨ।
ਉਸ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਸਾਰੇ ਅੜਿੱਕੇ ਦੂਰ ਕਰਕੇ ਹੀ ਇਹ ਭਰਤੀ ਕਰਵਾਈ ਜਾਂਦੀ ਹੈ ਤਾਂ ਜੋ ਬਾਅਦ ਦੇ ਵਿੱਚ ਜਿਹੜੇ ਨੌਜਵਾਨ ਨੌਕਰੀ ਪ੍ਰਾਪਤ ਕਰ ਲੈਂਦੇ ਹਨ। ਆਮ ਆਦਮੀ ਕਲੀਨਿਕ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਕੇ ਤੰਦਰੁਸਤ ਕਰਕੇ ਘਰ ਭੇਜ ਰਹੇ ਹਨ। ਸਾਡੀ ਸਰਕਾਰ ਦਾ ਜੋ ਵਾਅਦਾ ਲੋਕਾਂ ਨਾਲ ਸੀ ਉਸ ਦਾ ਇੱਕ ਇੱਕ ਸ਼ਬਦ ਪੂਰਾ ਕੀਤਾ ਜਾ ਰਿਹਾ ਹੈ, ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਪਹਿਲਾਂ ਵੀ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹ ਸਮੱਸਿਆਵਾਂ ਹੱਲ ਕੀਤੀਆਂ ਜੋ ਦਹਾਕਿਆਂ ਤੋਂ ਲਟਕਦੀਆਂ ਹੋਈਆਂ ਸਨ ਅਤੇ ਹੁਣ ਇਹ ਪ੍ਰਕਿਰਿਆ ਨੂੰ ਇਸ ਤਰ੍ਹਾਂ ਹੀ ਲਾਗੂ ਕੀਤਾ ਹੋਇਆ ਹੈ ਅਤੇ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।
Share this content:


Post Comment