Loading Now

ਸਾਂਝਾ ਪੰਜਾਬ ਪਾਰਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ

ਸਾਂਝਾ ਪੰਜਾਬ ਪਾਰਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ

WhatsApp-Image-2026-04-10-at-3.36.53-PM ਸਾਂਝਾ ਪੰਜਾਬ ਪਾਰਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ
ਲੇਖਿਕਾ ਸ੍ਰੀਮਤੀ ਦਵਿੰਦਰਜੀਤ ਕੌਰ ਆਪਣੀਆਂ ਲਿਖੀਆਂ ਪੰਜ ਪੁਸਤਕਾਂ ਸ੍ਰੀਮਤੀ ਮਨਧੀਰ ਕੌਰ ਮਨੂੰ ਨੂੰ ਭੇਟ ਕਰਦੇ ਹੋਏ ।

*ਰਾਜ ਪੱਧਰ, ਲ਼ੋਕ ਸਭਾ ਹਲਕੇ, ਵਿਧਾਨ ਸਭਾ ਹਲਕੇ , ਸ਼ਹਿਰੀ/ਪੇੰਡੂ ਵਾਰਡਵਾਈਜ ਕਮੇਟੀਆਂ ਬਣਾਵਾਂਗੇ- ਪ੍ਰਧਾਨ ਪਰਮਿੰਦਰਪਾਲ ਸਿੰਘ
*ਸਮਾਜ ਦੇ ਹਰ ਵਰਗ ਨੂੰ ਸਾਮਲ ਕਰਕੇ ਦੇਵਾਂਗੇ ਨੁਮਾਂਇੰਦਗੀ – ਕੁਲਦੀਪ ਸਿੰਘ
*ਮਨਧੀਰ ਕੌਰ ਮਨੂੰ ਨੂੰ ਕੀਤਾ ਸਨਮਾਨਿਤ
ਐਸ ਏ ਐਸ ਨਗਰ (ਮੋਹਾਲੀ) 10 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਸ ਪਰਮਿੰਦਰਪਾਲ ਸਿੰਘ, ਸਾਬਕਾ ਜਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਧਾਨ ਸਾਂਝਾ ਪੰਜਾਬ ਪਾਰਟੀ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰੀਜੀਡੀਅਮ ਕਨਵੀਨਰ ਸ ਹਰਦੇਵ ਸਿੰਘ, ਸਾਬਕਾ ਐਡੀਸ਼ਨਲ ਐਡਮਨਿਸਟੇਟਰ ਪੁੱਡਾ, ਵਾਈਸ ਪ੍ਰੈਜੀਡੈਂਟ ਠੇਕੇਦਾਰ ਸ ਹਰਭਜਨ ਸਿੰਘ ਸੈਣੀ, ਜਨਰਲ ਸਕੱਤਰ ਸਾਬਕਾ ਤਹਿਸੀਲਦਾਰ ਕੁਲਦੀਪ ਸਿੰਘ, ਮੈਂਬਰਾਨ ਸ੍ਰੀ ਐਸ ਕੇ ਸ਼ਰਮਾ, ਰਿਟਾਇਰਡ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਸ੍ ਦਰਸ਼ਨ ਸਿੰਘ ਸਾਹੀ, ਸਾਬਕਾ ਸੁਪਰਡੰਟ ਇੰਜਨੀਅਰ, ਪੀ ਡਬਲਿਊ ਡੀ ਬੀ ਐਂਡ ਆਰ, ਡਾਕਟਰ ਰਣਜੀਤ ਸਿੰਘ, ਸਾਬਕਾ ਜੁਆਇੰਟ ਡਾਇਰੈਕਟਰ,ਪਸੂ ਪਾਲਣ ਵਿਭਾਗ ਪੰਜਾਬ ਅਤੇ ਸ੍ਰੀਮਤੀ ਦਵਿੱਦਰਜੀਤ ਕੌਰ ਸਾਮਲ ਹੋਏ। ਇਸ ਮੀਟਿੰਗ ਵਿਚ ਰੇਡੀਓ ਆਪਣਾ/ਟੀ ਵੀ ਆਪਣਾ ਵਿੰਨੀਪੈੱਗ ਕੈਨੇਡਾ ਦੇ ਮਾਲਕ/ਸੰਚਾਲਕ ਸ੍ਰੀਮਤੀ ਮਨਧੀਰ ਕੌਰ ਮਨੂੰ ਬਤੌਰ ਵਿਸ਼ੇਸ਼ ਮਹਿਮਾਨ ਵਜੋ ਸਾਮਲ ਹੋਏ।

ਪਾਰਟੀ ਪ੍ਰਧਾਨ ਸ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਵਿਧਾਨ ਅਨੁਸਾਰ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਾਲ ਕਾਰਵਾਈ ਆਰੰਭ ਕਰ ਦਿੱਤੀ ਹੈ। ਉਹਨਾਂ ਦੱਸਿਆ ਪਾਰਟੀ ਦੇ ਸੰਵਿਧਾਨ ਅਨੁਸਾਰ ਪਾਰਟੀ ਦੇ ਆਹੁਦੇਦਾਰਾਂ ਦੇ ਰਾਜਪੱਧਰ ਤੋ ਲੈਕੇ ਪਿੰਡ ਪੱਧਰ ਤੱਕ ਅਹੁਦੇਦਾਰਾਂ ਦੇ ਛੇ ਸਤਰ ਹੋਣਗੇ ਜੋ ਵੋਟਰਾਂ ਨਾਲ ਰਾਫਤਾ ਕਾਇਮ ਕਰਨਗੇ। ਸਭ ਤੋਂ ਉੱਤੇ ਪ੍ਰੀਜੀਡੀਅਮ,ਇੱਕ ਰਾਜ ਪੱਧਰੀ ਕਮੇਟੀ, 9 ਲੋਕ ਸਭਾ ਹਲਕਾ ਕਮੇਟੀਆਂ, 23 ਜਿਲ੍ਹਾ ਕਮੇਟੀਆਂ,117 ਵਿਧਾਨ ਸਭਾ ਹਲਕਾ ਕਮੇਟੀਆਂ ਅਤੇ ਲੱਗਭੱਗ 16000 ਸ਼ਹਿਰੀ ਤੇ ਪੇਡੂ ਵਾਰਡ ਕਮੇਟੀਆਂ ਹੋਣਗੀਆਂ। ਹਰ ਕਮੇਟੀ ਵਿੱਚ ਸਮਾਜ ਦੇ ਹਰ ਵਰਗ ਵਿੱਚੋਂ ਘੱਟੋ ਘੱਟ 11 ਮੈਂਬਰ ਨਿਯੁਕਤ ਕੀਤੇ ਜਾਣਗੇ। ਇਹਨਾਂ ਕਮੇਟੀਆਂ ਵਿੱਚ ਔਰਤਾਂ, ਸਾਬਕਾ ਫੌਜੀਆਂ, ਸਾਬਕਾ ਮੁਲਾਜ਼ਮਾਂ ਤੇ ਅੰਗਹੀਣਾਂ ਨੂੰ ਵੀ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਇੱਕ ਅੰਦਾਜ਼ੇ ਮੁਤਾਬਕ ਪ੍ਰੀਜੀਡੀਅਮ ਨੂੰ ਛੱਡ ਕੇ ਸਾਰੀਆਂ ਕਮੇਟੀਆਂ ਵਿੱਚ 1,78 000 ਮੈਬਰ ਨਿਯੁਕਤ ਕੀਤੇ ਜਾਣਗੇ। ਸਾਰੀਆਂ ਨਿਯੁਕਤੀਆਂ ਲੋਕਤੰਤਰਿਕ ਤਰੀਕੇ ਨਾਲ ਕੀਤੀਆਂ ਜਾਣਗੀਆਂ ।

ਸਪੈਸ਼ਲ ਇਨਵਾਇਟੀ ਸ੍ਰੀ ਮਤੀ ਮਨਧੀਰ ਕੌਰ ਮਨੂੰ ਨੇ ਪਾਰਟੀ ਦੀ ਅਗਜ਼ੈਕਟਿਵ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈਜ਼ ਵਿੱਚ ਪਾਰਟੀ ਦੇ ਪ੍ਰਚਾਰ ਲਈ ਰੇਡੀਓ/ਟੀਵੀ ਤੇ ਢੁਕਵਾਂ ਸਮਾਂ ਦੇਣਗੇ ਅਤੇ ਪਾਰਟੀ ਨਾਲ ਜੁੜਨ ਵਾਸਤੇ ਵਿਦੇਸੀਆਂ ਨੂੰ ਜਾਗਰਤ ਕਰਨ ਵਿਚ ਮਦੱਦ ਕਰਨਗੇ। ਪਾਰਟੀ ਦੇ ਜਨਰਲ ਸਕੱਤਰ ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਰਟੀ ਸੂਬੇ ਨੂੰ ਨਸ਼ਾ ਮੁਕਤ, ਕਰਜਾ ਮੁਕਤ, ਗੈੰਗਸਟਰ ਮੁਕਤ ਕਰਨ ਲਈ ਵਚਨਬੱਧ ਹੈ।ਸਾਡੀ ਪਾਰਟੀ ਵਲੋਂ ਮੁਫਤ ਸਹੂਲਤਾਂ ਦੇਣ ਦੀ ਬਿਜਾਏ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਸਾਡੀ ਪਾਰਟੀ ਵਲੋੰ ਸਭ ਲਈ ਇਨਸਾਫ, ਬੇਰੁਜ਼ਗਾਰਾਂ ਲਈ ਰੁਜ਼ਗਾਰ ਤੇ ਸਮਾਜ ਦੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਅਸੀਂ ਹਰ ਵਰਗ ਦੇ ਪੜ੍ਹੇ ਲਿਖੇ, ਇਮਾਨਦਾਰ ਅਤੇ ਸੁਹਿਰਦ ਲੋਕਾਂ ਨੂੰ ਪਾਰਟੀ ਵਿਚ ਸਾਮਲ ਕਰਾਂਗੇ। ਹਰਿਆਣਾ ਸਿੱਖ ਗੂਰਦੁਆਰਾ ਮੈਨੇਜਮੈਂਟ ਕਮੇਟੀ ਮੈਂਬਰ ਸ ਦੀਦਾਰ ਸਿੰਘ ਨਲਵੀ ਨੇ ਸ਼ਾਲ ਦੇ ਕੇ ਮੈਡਮ ਮਨਧੀਰ ਕੌਰ ਮਨੂੰ ਅਤੇ ਲੇਖਿਕਾ ਸ੍ਰੀਮਤੀ ਦਵਿੰਦਰਜੀਤ ਕੌਰ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਅਤੇ ਅਹੁਦੇਦਾਰਾਂ ਨੇ ਸਿਰੋਪੇ ਪਾਏ । ਇਸ ਮੌਕੇ ਲੇਖਿਕਾ ਸ੍ਰਮਤੀ ਦਵਿੰਦਰਜੀਤ ਕੌਰ ਨੇ ਆਪਣੀਆਂ ਛੱਪੀਆਂ ਪੰਜ ਸਾਹਿਤਕ ਕਿਤਾਬਾਂ ਦਾ ਸੈਟ ਮਨਧੀਰ ਕੌਰ ਮਨੂੰ ਨੂੰ ਭੇਂਟ ਕੀਤਾ।

Share this content:

Post Comment