ਸ਼ਿਵ ਸੈਨਾ ਹਿੰਦ ਦੇ ਪੰਜਾਬ ਸਕੱਤਰ ਰਾਜੇਸ਼ ਸ਼ਰਮਾ ਦੇ ਘਰ CGST ਦੀ ਰੇਡ
ਖੰਨਾ, 11 ਅਗਸਤ – ਖੰਨਾ ਦੇ ਰਹਿਣ ਵਾਲੇ ਅਤੇ ਸ਼ਿਵ ਸੈਨਾ ਹਿੰਦ ਦੇ ਪੰਜਾਬ ਸਕੱਤਰ ਰਾਜੇਸ਼ ਸ਼ਰਮਾ ਦੇ ਘਰ ਮੰਗਲਵਾਰ ਸਵੇਰੇ ਸੀ.ਜੀ.ਐੱਸ.ਟੀ. (CGST) ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਟੀਮ ਕਰੀਬ 10 ਵਜੇ ਉਨ੍ਹਾਂ ਦੇ ਘਰ ਪਹੁੰਚੀ। ਕਾਰਵਾਈ ਦੌਰਾਨ ਰਾਜੇਸ਼ ਸ਼ਰਮਾ ਘਰ ਵਿੱਚ ਮੌਜੂਦ ਨਹੀਂ ਸਨ। ਟੀਮ ਨੇ ਘਰ ’ਚ ਮੌਜੂਦ ਦਸਤਾਵੇਜ਼ਾਂ ਅਤੇ ਹੋਰ ਕਾਗਜ਼ਾਤ ਦੀ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੀ.ਜੀ.ਐੱਸ.ਟੀ. ਟੀਮ ਨੇ ਰਾਜੇਸ਼ ਸ਼ਰਮਾ ਨੂੰ ਉਨ੍ਹਾਂ ਦੇ ਵੱਖ-ਵੱਖ ਠਿਕਾਣਿਆਂ ‘ਤੇ ਵੀ ਲੱਭਿਆ ਪਰ ਉਹ ਕਿਤੇ ਨਹੀਂ ਮਿਲੇ। ਇਸ ਤੋਂ ਬਾਅਦ ਟੀਮ ਨੇ ਉਨ੍ਹਾਂ ਦੇ ਘਰ ’ਚ ਮੌਜੂਦ ਦਸਤਾਵੇਜ਼ਾਂ ਅਤੇ ਹੋਰ ਕਾਗਜ਼ਾਤ ਦੀ ਜਾਂਚ ਸ਼ੁਰੂ ਕੀਤੀ।
ਰਾਜੇਸ਼ ਸ਼ਰਮਾ ਦੇ ਘਰ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਮੀਡੀਆ ਕਰਮੀਆਂ ਨੂੰ ਵੀ ਮੌਕੇ ਤੋਂ ਦੂਰ ਰੱਖਿਆ। ਮੀਡੀਆ ਵੱਲੋਂ ਕਾਰਵਾਈ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਸੀ.ਜੀ.ਐੱਸ.ਟੀ. ਟੀਮ ਵੱਲੋਂ ਘਰ ’ਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰਵਾਈ ਕਿਸ ਮਾਮਲੇ ਨਾਲ ਸਬੰਧਤ ਹੈ ਅਤੇ ਜਾਂਚ ਵਿੱਚ ਕੀ ਸਾਹਮਣੇ ਆਇਆ ਹੈ, ਇਸਦਾ ਪਤਾ ਵਿਭਾਗ ਦੀ ਅਧਿਕਾਰਤ ਜਾਣਕਾਰੀ ਤੋਂ ਬਾਅਦ ਹੀ ਲੱਗ ਸਕੇਗਾ।
Share this content:



Post Comment