Loading Now

ਸ਼ਹੂਰ ਟੀਵੀ ਅਦਾਕਾਰ ਹੋਇਆ ਸਾਇਬਰ ਠੱਗੀ ਦਾ ਸ਼ਿਕਾਰ

ਸ਼ਹੂਰ ਟੀਵੀ ਅਦਾਕਾਰ ਹੋਇਆ ਸਾਇਬਰ ਠੱਗੀ ਦਾ ਸ਼ਿਕਾਰ

ਮੁੰਬਈ, 22 ਦਸੰਬਰ – ਮਸ਼ਹੂਰ ਟੀਵੀ ਲੜੀ ‘ਮਹਾਂਭਾਰਤ’ ਵਿੱਚ ਯੁਧਿਸ਼ਠਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਗਜੇਂਦਰ ਚੌਹਾਨ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਨਾਲ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰੀ। ਹਾਲਾਂਕਿ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਪੈਸੇ ਬਚਾ ਲਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਓਸ਼ੀਵਾਰਾ ਪੁਲੀਸ ਸਟੇਸ਼ਨ ਦੇ ਅਧਿਕਾਰੀ ਅਨੁਸਾਰ, ਉਹ ਠੱਗੀ ਗਈ ਰਕਮ ਨੂੰ ਫ੍ਰੀਜ਼ (ਰੋਕਣ) ਕਰਨ ਵਿੱਚ ਕਾਮਯਾਬ ਰਹੇ ਅਤੇ ਸਫਲਤਾਪੂਰਵਕ ਪੈਸੇ ਅਦਾਕਾਰ ਦੇ ਖਾਤੇ ਵਿੱਚ ਵਾਪਸ ਕਰਵਾ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਚੌਹਾਨ ਨੇ ਹਾਲ ਹੀ ਵਿੱਚ ਪੁਲੀਸ ਸਟੇਸ਼ਨ ਜਾ ਕੇ ਸਟਾਫ ਦੀ ਤੁਰੰਤ ਕਾਰਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਕੁੱਝ ਦਿਨ ਪਹਿਲਾਂ ਚੌਹਾਨ ਨੇ ਫੇਸਬੁੱਕ ‘ਤੇ ਇੱਕ ਵਿਗਿਆਪਨ ਦੇਖਿਆ ਸੀ ਜਿਸ ਵਿੱਚ ਸਸਤੇ ਭਾਅ ‘ਤੇ ਡਰਾਈ ਫਰੂਟਸ (ਸੁੱਕੇ ਮੇਵੇ) ਦੇਣ ਦਾ ਆਫਰ ਸੀ। ਆਰਡਰ ਦੇਣ ਲਈ ਜਿਵੇਂ ਹੀ ਉਨ੍ਹਾਂ ਨੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕੀਤਾ, ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਇੱਕ OTP ਪ੍ਰਾਪਤ ਹੋਇਆ।

ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਰਡਰ ਦੀ ਪੁਸ਼ਟੀ ਕਰਨ ਲਈ OTP ਦਰਜ ਕੀਤਾ, ਉਨ੍ਹਾਂ ਨੂੰ ਬੈਂਕ ਖਾਤੇ ਵਿੱਚੋਂ 98,000 ਰੁਪਏ ਕੱਟੇ ਜਾਣ ਦਾ ਮੈਸੇਜ ਮਿਲਿਆ। ਇਹ ਅਹਿਸਾਸ ਹੋਣ ‘ਤੇ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ, ਅਦਾਕਾਰ ਤੁਰੰਤ ਓਸ਼ੀਵਾਰਾ ਪੁਲੀਸ ਸਟੇਸ਼ਨ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ।

ਪੁਲੀਸ ਨੇ ਉਨ੍ਹਾਂ ਦੇ ਬੈਂਕ ਸਟੇਟਮੈਂਟ ਦੀ ਜਾਂਚ ਕੀਤੀ ਅਤੇ ਉਸ ਖਾਤੇ ਦਾ ਪਤਾ ਲਗਾਇਆ ਜਿੱਥੇ ਪੈਸੇ ਭੇਜੇ ਗਏ ਸਨ। ਪੁਲੀਸ ਨੇ ਤੁਰੰਤ ਸਬੰਧਤ ਬੈਂਕਾਂ ਦੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਅਤੇ ਲੈਣ-ਦੇਣ ਨੂੰ ਰੁਕਵਾ ਦਿੱਤਾ। ਬਾਅਦ ਵਿੱਚ ਪੈਸੇ ਅਦਾਕਾਰ ਦੇ ਖਾਤੇ ਵਿੱਚ ਵਾਪਸ ਆ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this content:

Post Comment