Loading Now

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ ਦਾ ਸਫਲ ਆਯੋਜਨ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ ਦਾ ਸਫਲ ਆਯੋਜਨ

*ਫਿਰਕਾਪ੍ਰਸਤੀ ਤੋਂ ਉੱਪਰ ਉੱਠਕੇ ਸਾਂਝੇ ਘੋਲ ਉਸਾਰਨ ਦਾ ਸੱਦਾ
ਮੋਗਾ, 1 ਅਕਤੂਬਰ (ਏ.ਡੀ.ਪੀ ਨਿਊਜ਼) – ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੀ ਯੂਨਿਟ ਮੋਗਾ ਵੱਲੋਂ ਸੂਬਾ ਕਮੇਟੀ ਦੇ ਦਿਸਾ ਨਿਰਦੇਸ਼ ਤਹਿਤ ਜਿਲਾ ਪ੍ਰਧਾਨ ਜਸਵੀਰ ਸਿੰਘ ਸਹਿਗਲ, ਜਿਲਾ ਚੇਅਰਮੈਨ ਬਲਦੇਵ ਸਿੰਘ ਧੂੜਕੋਟ ਦੀ ਅਗਵਾਈ ਹੇਠ ਸਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਜੱਥੇਬੰਦਕ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਸੁਰੂਆਤ ਸਮੇਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਝੰਡਾ ਲਹਿਰਾਉਣ ਦੀ ਰਸਮ ਸੂਬਾ, ਜਿਲਾ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਅਕਾਸ਼ ਗੁਜਾਉ ਨਾਅਰਿਆਂ ਨਾਲ ਕੀਤੀ ਗਈ। ਹੜ੍ਹਾਂ ਨਾਲ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੇ ਸਾਥੀਆਂ ਨੂੰ ਮੋਨ ਧਾਰਨ ਕਰਕੇ ਸਰਧਾਂਜਲੀ ਭੇਂਟ ਕੀਤੀ। ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਹਿਗਲ ਵੱਲੋਂ ਕਨਵੈਨਸ਼ਨ ਵਿੱਚ ਪਹੁੰਚੇ ਮਹਿਮਾਨਾਂ ਅਤੇ ਸਮੂਹ ਸਾਥੀਆ ਦਾ ਸਵਾਗਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ, ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਅਤੇ ਸੂਬਾ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਅੰਦਰ ਸਦੀਆਂ ਤੋਂ ਆਯੁਰਵੇਦ ਪ੍ਰਣਾਲੀ ਮੁਤਾਬਕ ਗੁਰੂ ਚੇਲਾ ਪ੍ਰਚਲਿਤ ਸੀ। ਪਰ, 1963 ਤੋਂ ਬਾਅਦ ਇਹ ਪਰਣਾਲੀ ਵਿੱਚ ਰਜਿਸਟਰੇਸ਼ਨ ਬੰਦ ਕਰ ਦਿੱਤੀ ਗਈ। ਸਰਕਾਰ ਵੱਲੋਂ ਇਸ ਉੱਪਰ ਨਾ ਕੋਈ ਰੋਕ ਲਗਾਈ ਅਤੇ ਨਾ ਹੀ ਇਸ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ।

ਜੱਥੇਬੰਦੀ ਵੱਲੋਂ ਪਿਛਲੇ, 29 ਸਾਲਾਂ ਦੇ ਸ਼ਾਨਾਮੱਤੀ ਇਤਹਾਸ ਵਿੱਚ ਜਿੱਥੇ ਵੱਖ ਵੱਖ ਕੋਰਟਾਂ ਦੇ ਪਾਬੰਦੀ ਦੇ ਫੈਸਲਿਆਂ ਦੇ ਬਾਵਜੂਦ ਵੀ ਆਪਣੇ ਕਿੱਤੇ ਨੂੰ ਬਰਕਰਾਰ ਰੱਖਿਆ ਹੈ ਉੱਥੇ ਕਿੱਤੇ ਨੂੰ ਉਜਾੜਨ ਦੀ ਹਰ ਕੋਝੀ ਚਾਲ ਦਾ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲ ਸੂਬਾ ਆਗੂਆਂ ਖਿਲਾਫ਼ ਜਥੇਬੰਦੀ ਦੀ ਰਜਿਸਟ੍ਰੇਸ਼ਨ ਅਤੇ ਏਕਤਾ ਸਬੰਧੀ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਸੁਚੇਤ ਹੋਣ ਦੀ ਜਰੂਰਤ ਹੈ ਅਤੇ ਨਿੱਜਤਾ ਤੋਂ ਉੱਪਰ ਉੱਠ ਜਥੇਬੰਦੀ ਦੇ ਜ਼ਾਬਤੇ ਵਿੱਚ ਰਹਿੰਦਿਆਂ ਜਥੇਬੰਦੀ ਦੀ ਪਿਰਤ ਅਨੁਸਾਰ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ , ਸਾਂਝੇ ਅਤੇ ਲੋਕਪੱਖੀ ਵਿਸ਼ਾਲ ਸੰਘਰਸ਼ਾਂ ਅਜੋਕੇ ਸਮੇਂ ਅਣਸਰਦੀ ਜ਼ਰੂਰਤ ਹੈ ਅਤੇ ਸਾਫ਼ ਸੁਥਰੀ ਪ੍ਰੈਕਟਿਸ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਅੱਜ ਮੋਗਾ ਵਿਖੇ ਸੂਬਾਈ ਫੈਸਲੇ ਅਨੁਸਾਰ ਹੋ ਰਹੀ ਛੇਵੀਂ ਕਨਵੈਨਸ਼ਨ ਹੈ। ਇਹ ਸਿਲਸਿਲਾ ਪੂਰੇ ਪੰਜਾਬ ਅੰਦਰ ਜਾਰੀ ਰਹੇਗਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ 26 ਨਵੰਬਰ ਦੀ ਪੈਨਲ ਮੀਟਿੰਗ ਦੇ ਫੈਸਲੇ ਮੁਤਾਬਿਕ ਸਾਰਟ ਟਾਈਮ ਟਰੇਨਿੰਗ ਕੋਰਸ਼ ਕਰਵਾ ਕੇ ਕਾਨੂੰਨੀ ਮਾਨਤਾ ਦਿੱਤੀ ਜਾਵੇ । ਵਿਸ਼ੇਸ਼ ਤੌਰ ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਅਤੇ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਪਟਿਆਲਾ, ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਮਾਸਟਰ ਸੁਖਦੇਵ ਸਿੰਘ ਕੋਕਰੀ , ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਡਾ. ਜੁਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਦੇਸ਼ ਦੇ ਹਾਕਮ ਦੇਸ ਅੰਦਰ ਨਿੱਜੀਕਰਨ, ਨਿਗਮੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਦੇਸ ਦੇ ਕੁਦਰਤੀ ਖਜ਼ਾਨੇ ਜਲ , ਜੰਗਲ ਅਤੇ ਜ਼ਮੀਨ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਲੁਟਾ ਰਹੇ ਹਨ। ਦੇਸ਼ ਦੇ ਲੋਕ ਮੁੱਢਲੀਆਂ ਲੋੜਾਂ ਨੂੰ ਤਰਸ ਰਹੇ ਹਨ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸ਼ਲਾਘਾ ਕਰਦਿਆਂ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਸੰਘਰਸ਼ ਵਿੱਚ ਅਤੇ ਮੌਜੂਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਮੈਡੀਕਲ ਕੈਂਪ ਲਾ ਕੇ ਅਹਿਮ ਯੋਗਦਾਨ ਪਾਇਆ ਹੈ, ਖੇਤੀ ਕਾਨੂੰਨਾਂ ਖਿਲਾਫ਼ ਜਿੱਤ ਹਰ ਸੰਘਰਸ਼ੀ ਤਬਕੇ ਦੀ ਜਿੱਤ ਹੈ ਜੇ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤਾਂ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੋਲਾ ਨੂੰ ਲੀਹੋਂ ਲਾਉਣ ਲਈ ਸਰਕਾਰੀ ਸ਼ਹਿ ‘ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਭਰਾ ਮਾਰੂ ਲਹਿਰ ਨੂੰ ਉਭਾਰਿਆ ਜਾ ਰਿਹਾ ਹੈ। ਜਿਸ ਤੋਂ ਸੁਚੇਤ ਹੋਣ ਦੀ ਜਰੂਰਤ ਹੈ। ਕਾਰਪੋਰੇਟ ਪੱਖੀ ਨੀਤੀਆਂ ਨੂੰ ਹਾਰ ਦੇਣ ਲਈ ਸਾਝੇ ਸੰਘਰਸ਼ ਨੂੰ ਉਸਾਰਨ ਦੀ ਵੱਡੀ ਲੋੜ ਹੈ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਜ਼ਿਲ੍ਹਾ ਕਮੇਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ ਅਤੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਤੋਂ ਬਾਅਦ ਜੋਨ ਅਤੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਨਾ ਕੀਤਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਵਿਕਰਾਲ ਰੂਪ ਨੂੰ ਝੱਲਣ ਲਈ ਤਿਆਰ ਰਹੇ। ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਸਮੂਹ ਸੰਸਥਾਵਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਧੰਨਵਾਦ ਕਰਦਿਆਂ ਹਾਲਤ ਸੁਖਾਵੇਂ ਹੋਣ ਤੱਕ ਜ਼ਾਰੀ ਰੱਖਣ ਵੀ ਅਪੀਲ ਕੀਤੀ ਅਤੇ ਜਥੇਬੰਦੀ ਦਾ ਬੈਜ ਅਤੇ ਹੱਥ ਪਰਚਾ ਵੀ ਰਲੀਜ਼ ਕੀਤਾ ਗਿਆ ਅਤੇ ਮਤੇ ਪਾਸ ਕੀਤੇ ਗਏ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਜ਼ਿਲ੍ਹਾ ਚੇਅਰਮੈਨ ਡਾ. ਬਲਦੇਵ ਸਿੰਘ ਧੂਰਕੋਟ ਨੇ ਆਏ ਮਹਿਮਾਨਾਂ ਅਤੇ ਵੱਡੀ ਗਿਣਤੀ ਪਹੁੰਚੇ ਮੈਬਰਾਂ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੇ ਕਾਰਵਾਈ ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋ , ਕੈਸੀਅਰ ਬਲਜਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਸਮੇਂ ਦਲਿਤ ਮਜਦੂਰ ਮੁਕਤੀ ਮੋਰਚਾ ਦੇ ਆਗੂ ਜੀਵਨ ਸਿੰਘ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਪਾਲ ਸਿੰਘ ਅਤੇ ਸਵਰਨ ਸਿੰਘ ਮੋਗਾ ਰਿਟਾਇਰਡ ਡੀ ਪੀ ਆਰ ੳ ਗਿਆਨ ਸਿੰਘ ਜ਼ਿਲ੍ਹਾ ਸਰਪ੍ਰਸਤ ਭਗਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਮਾਣੂਕੇ, ਅਜੀਤ ਸਿੰਘ , ਜਸਵੰਤ ਸਿੰਘ ਸੇਖਾ, ਗੁਰਪਿਆਰ ਮੱਲਕੇ , ਹਰਜੀਤ ਸਿੰਘ ਸਲੀਣਾ , ਨਿਰਮਲ ਸਿੰਘ ਜਲਾਲਾਬਾਦ , ਕਸ਼ਮੀਰ , ਬਲਵਿੰਦਰ ਕੌਰ , ਹਰਦੀਪ ਸਿੰਘ ਮਾਣੂਕੇ , ਪ੍ਰੈਸ ਸਕੱਤਰ ਰਾਕੇਸ਼ ਕੁਮਾਰ , ਸ੍ਰੀ ਕਿ੍ਸਨ ਮੋਗਾ , ਅਵਤਾਰ ਸਿੰਘ , ਗੁਲਸ਼ਨ , ਅਮਨਦੀਪ ਦੌਧਰ , ਸਿਟੀ ਪਰਧਾਨ ਦਰਸ਼ਨ ਲਾਲ , ਕੇਵਲ ਸਿੰਘ ਖੋਟੇ, ਅਵਤਾਰ ਸਿੰਘ , ਹਰਮੀਤ ਸਿੰਘ ਲਾਡੀ, ਗੁਰਚਰਨ ਸਿੰਘ ਸਾਹੋਕੇ , ਗੁਰਮੇਲ ਸਿੰਘ ਬਾਘਾਪੁਰਾਣਾ , ਪਰਮਜੀਤ ਸਿੰਘ ,ਡਾ ਕੁਲਵਿੰਦਰ ਕੌਰ , ਡਾਕਟਰ ਬਲਵਿੰਦਰ ਕੋਰ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਤਜਿੰਦਰ ਸਿੰਘ ਭੇਖਾ ਆਦਿ ਆਗੂ ਹਾਜ਼ਰ ਸਨ।

Share this content:

Post Comment