Loading Now

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ਦੀਆਂ 150 ਸਿੱਖਿਆਰਥਣਾਂ ਦਾ ਕੀਤਾ ਸਨਮਾਨ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ਦੀਆਂ 150 ਸਿੱਖਿਆਰਥਣਾਂ ਦਾ ਕੀਤਾ ਸਨਮਾਨ

WhatsApp-Image-2026-08-19-at-3.01.45-PM-1024x968 ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ਦੀਆਂ 150 ਸਿੱਖਿਆਰਥਣਾਂ ਦਾ ਕੀਤਾ ਸਨਮਾਨ
ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਰਬ ਨੌਜਵਾਨ ਸਭਾ ਵੱਲੋਂ ਕਰਵਾਏ ਸਮਾਗਮ ਦੌਰਾਨ ਸਿੱਖਿਆਰਥਣਾਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਅਤੇ ਮੇਕਅਪ ਕਿੱਟਾਂ ਭੇਂਟ ਕਰਦੇ ਹੋਏ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਪਤਵੰਤੇ।

-ਹੁਨਰਮੰਦ ਬਣ ਕੇ ਧੀਆਂ ਆਪਣੇ ਸੁਨਹਿਰੇ ਭਵਿੱਖ ਦੀ ਖੁੱਦ ਨੀਂਹ ਰੱਖਣ : ਡਾ. ਰਾਜ ਕੁਮਾਰ ਚੱਬੇਵਾਲ
-ਟੇਲਰਿੰਗ ਤੇ ਬਿਊਟੀਸ਼ਨ ਦੇ ਕੋਰਸ ਪੂਰੇ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਤੇ ਮੇਕਅਪ ਕਿੱਟਾਂ ਕੀਤੀਆਂ ਭੇਂਟ
ਫਗਵਾੜਾ 19 ਅਗਸਤ ( ਏ.ਡੀ.ਪੀ. ਨਿਊਜ਼ ) ਸਰਬ ਨੌਜਵਾਨ ਸਭਾ (ਰਜਿ.) ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ 150 ਸਿੱਖਿਆਰਥਣਾਂ ਦੇ ਕੋਰਸ ਮੁਕੰਮਲ ਹੋਣ ’ਤੇ ਸਰਟੀਫਿਕੇਟ ਵੰਡ ਸਮਾਗਮ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਟੇਲਰਿੰਗ ਅਤੇ ਬਿਊਟੀਸ਼ਨ ਸਮੇਤ ਵੱਖ-ਵੱਖ ਕਿੱਤਾਮੁਖੀ ਕੋਰਸ ਪੂਰੇ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟਾਂ ਦੇ ਨਾਲ ਸਿਲਾਈ ਮਸ਼ੀਨਾਂ ਅਤੇ ਮੇਕਅਪ ਕਿੱਟਾਂ ਵੀ ਭੇਂਟ ਕੀਤੀਆਂ ਗਈਆਂ, ਤਾਂ ਜੋ ਉਹ ਆਪਣੇ ਹੁਨਰ ਨੂੰ ਰੁਜ਼ਗਾਰ ਦਾ ਸਾਧਨ ਬਣਾ ਕੇ ਆਤਮ-ਨਿਰਭਰ ਬਣ ਸਕਣ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ. ਰਾਜ ਕੁਮਾਰ ਚੱਬੇਵਾਲ, ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਫਗਵਾੜਾ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਮੇਅਰ ਰਾਮਪਾਲ ਉੱਪਲ, ਪ੍ਰਿੰਸੀਪਲ ਗੁਰਮੀਤ ਪਲਾਹੀ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤੋਂ ਇਲਾਵਾ ਸਮਾਜ ਸੇਵਕ ਰਾਜ ਕੁਮਾਰ ਮੱਟੂ, ਅਤੇ ਕੌਂਸਲਰ ਪ੍ਰਿਤਪਾਲ ਕੌਰ ਤੁੱਲੀ ਨੇ ਵੀ ਉਚੇਰੇ ਤੌਰ ਤੇ ਹਾਜਰੀ ਲਗਵਾਈ। ਡਾ. ਰਾਜ ਕੁਮਾਰ ਚੱਬੇਵਾਲ ਨੇ ਕੋਰਸ ਪੂਰਾ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸ਼ੁੱਭ ਇੱਛੀਵਾਂ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲਈ ਸਿੱਖਿਆ ਦੇ ਨਾਲ-ਨਾਲ ਕੋਈ ਹੁਨਰ ਸਿੱਖਣਾ ਵੀ ਬੇਹੱਦ ਜ਼ਰੂਰੀ ਹੈ। ਹੁਨਰਮੰਦ ਧੀਆਂ ਆਪਣੇ ਲਈ ਰੁਜ਼ਗਾਰ ਦੇ ਮੌਕੇ ਖੁਦ ਪੈਦਾ ਕਰਨ ਦੇ ਨਾਲ-ਨਾਲ ਪਰਿਵਾਰ ਦੀ ਆਰਥਿਕ ਮਜ਼ਬੂਤੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਿੱਖਿਆਰਥਣਾਂ ਨੂੰ ਮਿਹਨਤ ਅਤੇ ਹੌਂਸਲੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਗੁਰਮੀਤ ਪਲਾਹੀ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਉਸ ਸਮੇਂ ਹੀ ਸੰਭਵ ਹੈ, ਜਦੋਂ ਉਸ ਦੀਆਂ ਧੀਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ। ਵੋਕੇਸ਼ਨਲ ਸਿਖਲਾਈ ਲੜਕੀਆਂ ਨੂੰ ਆਪਣੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਸਰਬ ਨੌਜਵਾਨ ਸਭਾ ਨੂੰ ਅਜਿਹੇ ਲੋਕ-ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖਣ ਲਈ ਵਧਾਈ ਦਿੱਤੀ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਹੁਨਰ ਵਿਕਾਸ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿੱਚੋਂ ਇੱਕ ਹੈ। ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦ ਲੜਕੀਆਂ ਨੂੰ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਦਾ ਉਪਰਾਲਾ ਮਹਿਲਾ ਸਸ਼ਕਤੀਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿੱਚ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਕਟਿੰਗ-ਟੇਲਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ ਦੇ ਛੇ ਮਹੀਨਿਆਂ ਦੇ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ। ਸਾਲ ਵਿੱਚ ਦੋ ਵਾਰ ਕੋਰਸ ਮੁਕੰਮਲ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਅਤੇ ਟੇਲਰਿੰਗ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਭਾ ਦਾ ਮੁੱਖ ਮਕਸਦ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਹੁਨਰਮੰਦ ਬਣਾ ਕੇ ਆਤਮ-ਨਿਰਭਰ ਕਰਨਾ ਹੈ। ਉਨ੍ਹਾਂ ਯੋਗ ਲੜਕੀਆਂ ਨੂੰ ਵੋਕੇਸ਼ਨਲ ਸੈਂਟਰ ਵਿੱਚ ਦਾਖਲਾ ਲੈ ਕੇ ਇਨ੍ਹਾਂ ਕੋਰਸਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਸਭਾ ਵੱਲੋਂ ਮੁੱਖ ਮਹਿਮਾਨ ਡਾ. ਰਾਜ ਕੁਮਾਰ ਚੱਬੇਵਾਲ ਅਤੇ ਸਮੂਹ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਪੰਡੋਰੀ ਚੇਅਰਮੈਨ ਵੇਰਕਾ, ਅਮਨਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਰਾਕੇਸ਼ ਕੋਛੜ, ਗੁਰਦੀਪ ਸਿੰਘ ਤੁਲੀ, ਰਾਜ ਸੰਧੂ ਸੇਵਾਮੁਕਤ ਐੱਸ.ਡੀ.ਓ., ਜਗਜੀਤ ਸੇਠ ਮੈਨੇਜਰ, ਰਣਜੀਤ ਸਿੰਘ ਬੇਦੀ, ਡਾ. ਕੁਲਦੀਪ ਸਿੰਘ, ਰਮਨ ਨਹਿਰਾ, ਪਦਮ ਲਾਲ, ਰਘਬੀਰ ਕੌਰ ਹਲਕਾ ਕੋਆਰਡੀਨੇਟਰ, ਅਨੂਪ ਦੁੱਗਲ, ਗੁਲਸ਼ਨ ਕਪੂਰ, ਹਰਕਮਲ ਬਸਰਾ, ਸੁਖਵਿੰਦਰ ਸਿੰਘ ਸੱਲ ਪਲਾਹੀ, ਰਵੀ ਕੁਮਾਰ ਪੰਚ, ਅਮਨਦੀਪ ਕੌਰ ਬਲਾਕ ਪ੍ਰਧਾਨ ਆਪ, ਹਰਮਿੰਦਰ ਸਿੰਘ, ਮੈਡਮ ਆਸ਼ੂ ਬੱਗਾ, ਸੁੱਖਪ੍ਰੀਤ ਕੌਰ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਜਸਪ੍ਰੀਤ ਕੌਰ, ਸ਼ਿਵਾਨੀ, ਮੁਸਕਾਨ, ਪ੍ਰਿੰਯਕਾ, ਮੋਨਿਕਾ, ਅਰਾਧਨਾ, ਭਾਰਤੀ, ਜਸਮੀਨ ਕੌਰ, ਪ੍ਰੀਤਿ, ਜਸਪ੍ਰੀਤ, ਸਰਬਜੀਤ, ਗੁਰਪ੍ਰੀਤ, ਨਵਜੋਤ ਕੌਰ, ਖੁਸ਼ੀ, ਨਵਜੋਤ ਕੌਰ, ਸਮੀਨਾ, ਰਾਜਿੰਦਰ ਕੌਰ, ਪਲਵਿੰਦਰ ਕੌਰ, ਨੰਦਨੀ, ਬਲਜੀਤ ਕੌਰ, ਚਰਨਦੀਪ ਕੌਰ, ਨੇਹਾ, ਰਿਆ, ਰਜਨੀ ਅਤੇ ਮੁਨੀਸ਼ਾ ਆਦਿ ਹਾਜ਼ਰ ਸਨ।

Share this content:

Post Comment