Loading Now

ਸਰਬ ਨੌਜਵਾਨ ਸਭਾ ਨੇ ਫਗਵਾੜਾ ਦੇ ਪਿੰਡਾਂ ’ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਦੇ ਨਾਲ ਭੈਣਾਂ ਨੂੰ ਵੰਡੇ ਸੈਨਟਰੀ ਪੈਡ

ਸਰਬ ਨੌਜਵਾਨ ਸਭਾ ਨੇ ਫਗਵਾੜਾ ਦੇ ਪਿੰਡਾਂ ’ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਦੇ ਨਾਲ ਭੈਣਾਂ ਨੂੰ ਵੰਡੇ ਸੈਨਟਰੀ ਪੈਡ

WhatsApp-Image-2025-09-05-at-3.52.37-PM-1024x634 ਸਰਬ ਨੌਜਵਾਨ ਸਭਾ ਨੇ ਫਗਵਾੜਾ ਦੇ ਪਿੰਡਾਂ ’ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਦੇ ਨਾਲ ਭੈਣਾਂ ਨੂੰ ਵੰਡੇ ਸੈਨਟਰੀ ਪੈਡ
* ਹੜ੍ਹ ਪੀੜਤਾਂ ਦੀ ਮੱਦਦ ਲਈ ਦਿਲ ਖੋਲ੍ਹ ਕੇ ਅੱਗੇ ਆਉਣ ਪੰਜਾਬੀ – ਸੰਤੋਸ਼ ਗੋਗੀ
ਫਗਵਾੜਾ 5 ਸਤੰਬਰ (ਏ.ਡੀ.ਪੀ. ਨਿਊਜ਼) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਵੱਲੋਂ ਸੀ.ਡੀ.ਪੀ. ਓ. ਦਫ਼ਤਰ ਦੇ ਸਹਿਯੋਗ ਨਾਲ ਮੈਡਮ ਪਿ੍ਰਤਪਾਲ ਕੌਰ ਤੁੱਲੀ ਕੌਂਸਲਰ ਫਗਵਾੜਾ ਦੀ ਅਗਵਾਈ ‘ਚ ਪੇਂਡੂ ਇਲਾਕਿਆਂ ‘ਚ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਤਰਪਾਲਾਂ, ਦਵਾਈਆਂ ਦੇ ਨਾਲ-ਨਾਲ ਹੜ੍ਹ ਪੀੜਤ ਭੈਣਾਂ ਨੂੰ ਸੈਨਟਰੀ ਪੈਡ ਵੰਡੇ। ਇਸ ਮੌਕੇ ਕਰਮਜੀਤ ਕੌਰ ਸੁਪਰਵਾਇਜ਼ਰ ਸੀ.ਡੀ.ਪੀ. ਓ. ਫ਼ਿਤਰ ਫਗਵਾੜਾ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਰਤਾਂ ਦੀਆਂ ਜਰੂਰਤਾਂ ਨੂੰ ਸਮਝਣਾ ਸਾਡਾ ਮਨੁੱਖਤਾ ਵੱਲ ਮੁਢਲਾ ਫਰਜ ਹੈ। ਸਭਾ ਦੇ ਮੈਂਬਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਹਿਲਾਵਾਂ ਪਰਿਵਾਰ ਦੀ ਰੀੜ੍ਹ ਹੁੰਦੀਆਂ ਹਨ, ਇਸ ਲਈ ਉਹਨਾਂ ਦੀ ਸਿਹਤ ਦੀ ਸੰਭਾਲ ਕਰਨੀ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਹਰ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਹੜਾਂ ਦੇ ਰੂਪ ਵਿੱਚ ਆਈ ਇਸ ਕੁਦਰਤੀ ਕਰੋਪੀ ਵਿੱਚ ਪੀੜ੍ਹਤਾਂ ਦੀ ਮੱਦਦ ਕਰਨਾ ਸਾਰੇ ਸਮਾਜ ਦਾ ਸਾਂਝਾ ਫਰਜ਼ ਹੈ। ਉਹਨਾ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਰਬ ਨੌਜਵਾਨ ਸਭਾ ਹਰ ਔਖੀ ਘੜੀ ਵਿੱਚ ਲੋੜਵੰਦਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ। ਕੌਂਸਲਰ ਪਿ੍ਰਤਪਾਲ ਕੌਰ ਤੁੱਲੀ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਦਾ ਮੰਤਵ ਹਰ ਉਸ ਲੋੜਵੰਦ ਤੱਕ ਰਾਹਤ ਪਹੁੰਚਾਣਾ ਹੈ, ਜੋ ਇਹਨਾਂ ਹੜਾਂ ‘ਚ ਕਿਸੇ ਤਰ੍ਹਾਂ ਦੀ ਸਹਾਇਤਾ ਤੋਂ ਵਾਂਝਾ ਹੈ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਸੇਵਾ ਦਾ ਇਹ ਸਫਰ ਅੱਗੇ ਵੀ ਜਾਰੀ ਰਹੇਗਾ ਅਤੇ ਹਰੇਕ ਪੀੜਤਾਂ ਦੇ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਦੇ ਹੋਏ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। ਉਹਨਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਨ-ਮਨ-ਧਨ ਦੇ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭ ਸਿੰਘ ਅਤੇ ਅਮਨਪ੍ਰੀਤ ਕੌਰ ਸੋਸ਼ਲ ਮੀਡਿਆ ਸਟਾਰ, ਸਵਰਨ ਸਿੰਘ, ਡਾ: ਵਿਜੇ ਕੁਮਾਰ, ਡਾ: ਕੁਲਦੀਪ ਸਿੰਘ, ਮੈਨੇਜਰ ਜਗਜੀਤ ਸੇਠ, ਮੈਡਮ ਸਪਨਾ ਸ਼ਾਰਧਾ, ਮੈਡਮ ਗੁਰਜੀਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਲਕਸ਼ਮੀ, ਨਰਿੰਦਰ ਸਿੰਘ ਸੈਣੀ, ਲਾਲੀ ਢੱਕ ਪੰਡੋਰੀ, ਗੁਰਦੀਪ ਸਿੰਘ ਤੁਲੀ, ਅੰਜੂ ਬਾਲਾ ਚੈੜ, ਬੀਨਾ ਰਾਣੀ ਹੈਲਪਰ, ਦਵਿੰਦਰ ਕੌਰ ਵਰਕਰ ਬ੍ਰਹਮਪੁਰ, ਸਰਪੰਚ ਰਣਜੀਤ ਕੌਰ, ਬਲਬੀਰ ਸਿੰਘ ਸਰਪੰਚ, ਪਿ੍ਰੰਯਕਾ, ਰੀਤੂ, ਪੂਜਾ, ਮੋਨਿਕਾ, ਜਸਪ੍ਰੀਤ, ਮਹਿਕ, ਅੰਜਲੀ, ਟੀਨਾ, ਕਮਲਜੀਤ, ਸੁਮਨ, ਕਿਰਨ, ਦੀਪਿਕਾ, ਸਾਧਨਾ, ਮਨਦੀਪ, ਮੁਸਕਾਨ, ਯੋਗਿਤਾ, ਤਰਨਪ੍ਰੀਤ, ਜੋਤੀ, ਜਸਕਰਨ, ਅੰਜਨਾ, ਸੁਖਦੀਪ, ਸੁਨੇਹਾ ਆਦਿ ਹਾਜ਼ਰ ਸਨ।

Share this content:

Post Comment