Loading Now

ਸਰਬ ਨੌਜਵਾਨ ਸਭਾ ਨੇ ਖੇੜਾ ਰੋਡ ’ਤੇ ਕਰਵਾਈ ਮਾਂ ਭਗਵਤੀ ਦੀ 35ਵੀਂ ਸਾਲਾਨਾ ਚੌਂਕੀ

ਸਰਬ ਨੌਜਵਾਨ ਸਭਾ ਨੇ ਖੇੜਾ ਰੋਡ ’ਤੇ ਕਰਵਾਈ ਮਾਂ ਭਗਵਤੀ ਦੀ 35ਵੀਂ ਸਾਲਾਨਾ ਚੌਂਕੀ

* ਧਾਰਮਿਕ ਤੇ ਸਮਾਜਿਕ ਖੇਤਰ ‘ਚ ਸਭਾ ਦੀ ਸਰਗਰਮੀ ਸ਼ਲਾਘਾਯੋਗ : ਹਰਜੀ ਮਾਨ
* ਭਜਨ ਗਾਇਕ ਲਖਵਿੰਦਰ ਲੱਖਾ ਨੇ ਝੂਮਣ ਲਾਏ ਸ਼ਰਧਾਲੂ
ਫਗਵਾੜਾ, 20 ਅਕਤੂਬਰ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਉਪਰੰਤ ਹਰ ਸਾਲ ਦੀ ਤਰ੍ਹਾਂ ਮਾਂ ਭਗਵਤੀ ਦੀ 35ਵੀਂ ਸਾਲਾਨਾ ਚੌਂਕੀ ਸਥਾਨਕ ਖੇੜਾ ਰੋਡ ’ਤੇ ਕਰਵਾਈ ਗਈ। ਸਭਾ ਦੇ ਸਰਪ੍ਰਸਤ ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਦੀ ਅਗਵਾਈ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਉਕਤ ਧਾਰਮਿਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਮੇਅਰ ਰਾਮ ਪਾਲ ਉੱਪਲ, ਹਲਕਾ ਵਿਧਾਇਕ ਧਾਲੀਵਾਲ ਦੇ ਪੁੱਤਰ ਕਮਲ ਧਾਲੀਵਾਲ, ਆਰ.ਪੀ.ਐਫ. ਇੰਚਾਰਜ ਗੁਰਬਚਨ ਸਿੰਘ, ਜੀ.ਆਰ.ਪੀ. ਇੰਚਾਰਜ ਸੁਖਵਿੰਦਰ ਸਿੰਘ ਤੋਂ ਇਲਾਵਾ ਮਲਕੀਅਤ ਸਿੰਘ ਰਘਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਫਗਵਾੜਾ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਗੁਰੂ ਮਾਂ ਸਵਰਨ ਦੇਵਾ ਜੀ ਦੇ ਪ੍ਰਤੀਨਿਧ ਬਲਿਹਾਰ ਚੰਦ ਨੇ ਵਿਸ਼ੇਸ਼ ਤੌਰ ’ਤੇ ਮਾਤਾ ਰਾਣੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਜਸਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੀ ਪਤਨੀ ਮਦਨਜੀਤ ਚੀਮਾ ਨੇ ਜੋਤੀ ਪੂਜਨ ਕਰਵਾਇਆ। ਚੁਨਰੀ ਦੀ ਰਸਮ ਮੇਅਰ ਰਾਮ ਪਾਲ ਉੱਪਲ ਵਲੋਂ ਨਿਭਾਈ ਗਈ। ਜਦਕਿ ਝੰਡੇ ਦੀ ਰਸਮ ਹਰਜੀ ਮਾਨ ਹਲਕਾ ਇੰਚਾਰਜ ਨੇ ਪੂਰੀ ਕਰਵਾਈ।

ਪੰਡਿਤ ਸ਼ੰਕਰ ਭਾਰਦਵਾਜ ਵੱਲੋਂ ਧਾਰਮਿਕ ਰਸਮਾਂ ਉਪਰੰਤ ਮਾਤਾ ਰਾਣੀ ਦੀ ਚੌਂਕੀ ਦਾ ਉਦਘਾਟਨ ਹੋਇਆ। ਉਪਰੰਤ ਭਜਨ ਗਾਇਕ ਲਖਵਿੰਦਰ ਲੱਖਾ ਐਂਡ ਮਿਊਜ਼ੀਕਲ ਗਰੁੱਪ ਨਵਾਂਸ਼ਹਿਰ ਵੱਲੋਂ ਸ਼੍ਰੀ ਗਣੇਸ਼ ਵੰਦਨਾ ਨਾਲ ਦੇ ਨਾਲ ਸੁੰਦਰ ਭੇਟਾਂ ਦੀ ਸ਼ੁਰੂਆਤ ਕੀਤੀ। ਹਲਕਾ ਇੰਚਾਰਜ ਹਰਜੀ ਮਾਨ ਨੇ ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪਿਛਲੇ 35 ਸਾਲ ਤੋਂ ਲਗਾਤਾਰ ਸਮੂਹਿਕ ਵਿਆਹ ਕਰਵਾਉਣ ਲਈ ਵਧਾਈ ਦੀ ਪਾਤਰ ਹੈ। ਸਮਾਗਮ ਦੌਰਾਨ ਨਵ-ਵਿਆਹੇ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਲਖਵਿੰਦਰ ਲੱਖਾ ਨੇ ਆਪਣੀਆਂ ਮਕਬੂਲ ਭੇਟਾਂ ਰਾਹੀਂ ਸ਼ਰਧਾਲੂਆਂ ਨੂੰ ਝੂਮਣ ਲਾਈ ਰੱਖਿਆ। ਪ੍ਰਬੰਧਕਾਂ ਨੇ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ।

ਜਲ ਦੀ ਸੇਵਾ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਅਮਰਜੀਤ ਪਹਿਲਵਾਨ ਡੇਅਰੀ , ਹਰਚਰਨ ਭਾਰਤੀ ਕਵੀ, ਸਰਬਜੀਤ ਕੌਰ ਭਗਤਪੁਰਾ, ਅਸ਼ੋਕ ਕੁਮਾਰ ਡੀ.ਪੀ., ਸਾਬਕਾ ਕੌਂਸਲਰ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਗੁਰਸ਼ਰਨ ਬਾਸੀ, ਜਸ਼ਨ ਮਹਿਰਾ, ਸਾਹਿਬਜੀਤ ਸਾਬੀ, ਰਾਜਕੁਮਾਰ ਕਨੌਜੀਆ, ਰਵਿੰਦਰ ਸਿੰਘ ਰਾਏ, ਸਵਰਨ ਸਿੰਘ, ਜੀਤ ਰਾਮ, ਸਮਾਜ ਸੇਵਕ ਗੁਰਦੀਪ ਸਿੰਘ ਤੁਲੀ, ਵਰਿੰਦਰ ਸਿੰਘ ਕੰਬੋਜ, ਆਰ.ਪੀ. ਸ਼ਰਮਾ, ਰਮਨ ਨਹਿਰਾ, ਹਰਚਰਨ ਭਾਰਤੀ, ਨਰਿੰਦਰ ਸੈਣੀ, ਅਸ਼ੋਕ ਕੁਮਾਰ ਡੀ. ਪੀ, ਮੈਡਮ ਸੁਖਪ੍ਰੀਤ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਗੁਰਜੀਤ ਕੌਰ, ਸ਼ਿਵ ਕੁਮਾਰ, ਮੈਨੇਜਰ ਜਗਜੀਤ ਸਿੰਘ ਸੇਠ, ਸ਼ੀਤਲ ਕੋਹਲੀ, ਚਰਨਪ੍ਰੀਤ ਸਿੰਘ, ਕਰਮਜੀਤ ਸਿੰਘ, ਸੌਰਵ ਮਲਹਣ, ਸ਼ੁਭਮ ਸ਼ਰਮਾ, ਸੌਰਵ, ਲਾਇਨ ਗੁਰਦੀਪ ਸਿੰਘ ਕੰਗ, ਰਾਕੇਸ਼ ਕੋਛੜ, ਕਮਲਦੀਪ ਸੈਣੀ, ਅੰਮ੍ਰਿਤਪਾਲ ਸਿੰਘ ਮਾਹਲ, ਮਨਿੰਦਰ ਸਿੰਘ ਜੌਹਲ, ਸੁਧਾ ਬੇਦੀ, ਜਸਵਿੰਦਰ ਬਸੰਤ ਨਗਰ, ਮੈਡਮ ਗੁਰਜੀਤ ਕੌਰ, ਸੁਰਿੰਦਰ ਬੱਧਣ, ਵਿਪਣ ਖੁਰਾਣਾ ਪ੍ਰਧਾਨ ਜਨਤਾ ਸੇਵਾ ਸੰਮਤੀ, ਕੌਂਸਲਰ ਪ੍ਰਿਤਪਾਲ ਕੌਰ ਤੁਲੀ, ਮਨੀਸ਼ ਕਨੌਜੀਆ, ਬੀ.ਐਮ. ਪੁਰੀ, ਮੋਹਨ ਲਾਲ, ਜਸਵਿੰਦਰ ਭਗਤਪੁਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Share this content:

Post Comment