Loading Now

ਸਰਬ ਨੌਜਵਾਨ ਸਭਾ ਦੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਨੇ ਬਜੁਰਗ ਮਾਤਾ ਦੀਆਂ ਅੱਖਾਂ ਨੂੰ ਦਿੱਤੀ ਨਵੀਂ ਰੌਸ਼ਨੀ

ਸਰਬ ਨੌਜਵਾਨ ਸਭਾ ਦੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਨੇ ਬਜੁਰਗ ਮਾਤਾ ਦੀਆਂ ਅੱਖਾਂ ਨੂੰ ਦਿੱਤੀ ਨਵੀਂ ਰੌਸ਼ਨੀ

WhatsApp-Image-2026-02-21-at-3.23.35-PM-1024x593 ਸਰਬ ਨੌਜਵਾਨ ਸਭਾ ਦੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਨੇ ਬਜੁਰਗ ਮਾਤਾ ਦੀਆਂ ਅੱਖਾਂ ਨੂੰ ਦਿੱਤੀ ਨਵੀਂ ਰੌਸ਼ਨੀ
ਫਗਵਾੜਾ ਵਿਖੇ ਮਾਤਾ ਵਿਦਿਆ ਦੇਵੀ ਦੀ ਅੱਖ ਦੇ ਓਪਰੇਸ਼ਨ ਦੌਰਾਨ ਆਯੋਜਿਤ ਸਮਾਗਮ ਦੇ ਦ੍ਰਿਸ਼।

* ਅੱਖਾਂ ਦੇ ਫਰੀ ਓਪਰੇਸ਼ਨ ਕਰਾਉਣਾ ਮਨੁੱਖਤਾ ਦੀ ਮਿਸਾਲ – ਇੰਸ. ਅਮਨਪ੍ਰੀਤ ਕੌਰ
* ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ‘ਚ ਵੱਸਦਾ ਹੈ ਪੰਜਾਬ – ਜੱਸੀ ਬੰਗਾ
ਫਗਵਾੜਾ 21 ਫਰਵਰੀ ( ਏ.ਡੀ.ਪੀ. ਨਿਊਜ਼) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਮਨੁੱਖਤਾ ਦੀ ਇੱਕ ਹੋਰ ਮਿਸਾਲ ਪੇਸ਼ ਕਰਦਿਆਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਇੱਕ ਲੋੜਵੰਦ ਬਜ਼ੁਰਗ ਮਾਤਾ ਦੀ ਅੱਖ ਦਾ ਮੁਫ਼ਤ ਓਪਰੇਸ਼ਨ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਪ੍ਰਸਿੱਧ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਵੱਲੋਂ ਪ੍ਰਦਾਨ ਕੀਤੇ ਆਰਥਿਕ ਸਹਿਯੋਗ ਨਾਲ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਨੇ ਚਿੱਟੇ ਮੋਤੀਏ ਨਾਲ ਪੀੜਤ ਬਜ਼ੁਰਗ ਮਾਤਾ ਵਿਦਿਆ ਦੇਵੀ ਦੀ ਅੱਖ ਦਾ ਸਫਲ ਓਪਰੇਸ਼ਨ ਕਰਕੇ ਫੋਲਡੇਬਲ ਲੈਂਜ਼ ਪਾਇਆ ਅਤੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸ.ਐੱਚ.ਓ. ਸਤਨਾਮਪੁਰਾ ਇੰਸਪੈਕਟਰ ਅਮਨਪ੍ਰੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਮੈਡਮ ਮੀਨੂ ਗੁਪਤਾ ਜਦਕਿ ਗੈਸਟ ਆਫ ਆਨਰ ਦੇ ਤੌਰ ਤੇ ਪੰਜਾਬੀ ਸੱਭਿਆਚਾਰ ਪ੍ਰਮੋਟਰ (ਯੂ.ਐਸ.ਏ.) ਜੱਸੀ ਬੰਗਾ ਨੇ ਹਾਜਰੀ ਲਗਵਾਈ। ਇੰਸਪੈਕਟਰ ਅਮਨਪ੍ਰੀਤ ਕੌਰ ਨੇ ਨੇਤਰ ਰੋਗੀ ਨੂੰ ਦਵਾਈਆਂ ਭੇਂਟ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲੇ ਮਨੁੱਖਤਾ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਸਮਾਜ ਵਿੱਚ ਮਨੁੱਖਤਾ ਅਤੇ ਸੇਵਾ ਦੀ ਜੋਤ ਜਗਾਉਂਦੀਆਂ ਹਨ। ਪ੍ਰਿੰਸੀਪਲ ਮੀਨੂ ਗੁਪਤਾ ਨੇ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾਉਣਾ ਵੀ ਹਰ ਨਾਗਰਿਕ ਦਾ ਫਰਜ਼ ਹੈ ਅਤੇ ਲੋੜਵੰਦ ਮਰੀਜ਼ਾਂ ਦੀ ਸਿਹਤ ਸੰਭਾਲ ਲਈ ਅੱਗੇ ਆਉਣਾ ਵੱਡੀ ਸੇਵਾ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜੱਸੀ ਬੰਗਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਦਿਲਾਂ ‘ਚ ਪੰਜਾਬ ਵੱਸਦਾ ਹੈ। ਹਰੇਕ ਪ੍ਰਵਾਸੀ ਪੰਜਾਬੀ ਨੂੰ ਆਪਣੇ ਵਤਨ ਨਾਲ ਜੁੜ ਕੇ ਸਮਾਜਿਕ ਸੇਵਾ ਦੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਜਿੱਥੇ ਵੀ ਪੰਜਾਬੀ ਵੱਸਦੇ ਹਨ, ਉੱਥੇ ਉਹ ਆਪਣੀ ਮਿਹਨਤ ਨਾਲ ਸਫਲਤਾ ਦੀਆਂ ਬੁਲੰਦੀਆਂ ਹਾਸਲ ਕਰਦੇ ਹਨ, ਪਰ ਸੱਚੀ ਕਾਮਯਾਬੀ ਉਹ ਹੈ ਜੋ ਆਪਣੇ ਵਤਨ ਦੀ ਮਿੱਟੀ ਨਾਲ ਪਿਆਰ ਅਤੇ ਹਮਵਤਨਾਂ ਦੀ ਸੇਵਾ ਕਰਕੇ ਨਿਭਾਈ ਜਾਵੇ। ਡਾ. ਤੁਸ਼ਾਰ ਅਗਰਵਾਲ ਨੇ ਹਾਜਰੀਨ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੁਕ ਕਰਦਿਆਂ ਕਿਹਾ ਕਿ ਅੱਖਾਂ ਪਰਮਾਤਮਾ ਦੀ ਦਿੱਤੀ ਸਭ ਤੋਂ ਕੀਮਤੀ ਨੇਮਤ ਹਨ। ਜਦੋਂ ਕੋਈ ਵਿਅਕਤੀ ਦੁਬਾਰਾ ਰੌਸ਼ਨੀ ਵੇਖਦਾ ਹੈ ਤਾਂ ਉਹ ਸਿਰਫ਼ ਅੱਖ ਨਹੀਂ ਖੋਲ੍ਹਦਾ, ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਉਨ੍ਹਾਂ 50 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ ਲਈ ਵੀ ਕਿਹਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਸਿਹਤ ਸਹਾਇਤਾ ਕੈਂਪ ਅਤੇ ਸਮਾਜ ਭਲਾਈ ਦੇ ਪ੍ਰੋਗਰਾਮ ਜਾਰੀ ਰਹਿਣਗੇ। ਮਾਤਾ ਵਿਦਿਆ ਦੇਵੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਰਬ ਨੌਜਵਾਨ ਸਭਾ ਅਤੇ ਡਾ. ਤੁਸ਼ਾਰ ਅੱਗਰਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਪ੍ਰਿਤਪਾਲ ਕੌਰ ਤੁਲੀ (ਕੌਂਸਲਰ), ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਲੈਕਚਰਾਰ ਹਰਜਿੰਦਰ ਗੋਗਨਾ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਆਰ.ਪੀ. ਸ਼ਰਮਾ, ਜਗਜੀਤ ਸੇਠ ਮੈਨੇਜਰ, ਨਰਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਤੁਲੀ ਸੀਨੀਅਰ ਆਪ ਆਗੂ, ਵਿਨੋਦ ਭਾਸਕਰ ਆਪ ਆਗੂ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਅਨੂਪ ਦੁੱਗਲ, ਸੁਦਾ ਬੇਦੀ, ਗੁਰਜੀਤ ਕੌਰ, ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।

Share this content:

Post Comment