Loading Now

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਕਾਪੀ ਸਜਾਵਟ ਮੁਕਾਬਲਾ ਸਫਲਤਾਪੂਰਵਕ ਆਯੋਜਿਤ

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਕਾਪੀ ਸਜਾਵਟ ਮੁਕਾਬਲਾ ਸਫਲਤਾਪੂਰਵਕ ਆਯੋਜਿਤ

2025-07-30-17-11-29-351-300x135 ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਕਾਪੀ ਸਜਾਵਟ ਮੁਕਾਬਲਾ ਸਫਲਤਾਪੂਰਵਕ ਆਯੋਜਿਤ

ਖੇੜਾ, 30 ਜੁਲਾਈ 2025 – ਅੱਜ ਸਰਕਾਰੀ ਮਿਡਲ ਸਕੂਲ ਖੇੜਾ ਵਿੱਚ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਨਿੱਜੀ ਚੀਜ਼ਾਂ ਦੀ ਸਫ਼ਾਈ ਅਤੇ ਸੁਚੱਜੇਪਣ ਨੂੰ ਉਤਸ਼ਾਹਿਤ ਕਰਨ ਲਈ “ਕਾਪੀਆਂ ਉੱਤੇ ਜਿਲਦ ਚੜ੍ਹਾ ਕੇ ਕਾਪੀ ਸਜਾਉਣ ਮੁਕਾਬਲਾ” ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਭਰਪੂਰ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਰੰਗੀਨ ਅਤੇ ਰਚਨਾਤਮਕ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਕਾਪੀਆਂ ਨੂੰ ਨਵੇਂ ਅੰਦਾਜ਼, ਖ਼ੂਬਸੂਰਤ ਤਰਤੀਬ ਅਤੇ ਕਲਾਤਮਕ ਢੰਗ ਨਾਲ ਸਜਾਇਆ।ਸੱਤਵੀਂ ਜਮਾਤ ਵਿੱਚੋਂ ਮਾਨਵੀ, ਹਰਲੀਨ ਕੌਰ ਅਤੇ ਰੀਤਿਕਾ, ਜਦਕਿ ਅੱਠਵੀਂ ਜਮਾਤ ਵਿੱਚੋਂ ਭਾਵਨਾ, ਸਿਮਰਨਦੀਪ ਕੌਰ ਅਤੇ ਬਾਣੀ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਸਾਰੇ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੂਰੇ ਸਕੂਲ ਵਿੱਚੋਂ ਸਭ ਤੋਂ ਸੋਹਣੀਆਂ ਤੇ ਕਾਇਦੇ ਸਿਰੇ ਸਜਾਈਆਂ ਗਈਆਂ ਕਾਪੀਆਂ ਵਿੱਚੋਂ ਮਾਨਵੀ, ਹਰਲੀਨ, ਰੀਤਿਕਾ, ਅੰਸ਼ ਅਤੇ ਅਰਮਾਨ ਝੰਮਟ ਨੂੰ ਇਨਾਮ ਦਿੱਤੇ ਗਏ।ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੂੰ ਸਿੱਖਣ ਦੇ ਨਾਲ-ਨਾਲ ਸੁਚੱਜੀ ਪੜ੍ਹਾਈ, ਕਾਪੀਆਂ ਦੀ ਸੰਭਾਲ, ਅਤੇ ਜ਼ਿੰਮੇਵਾਰ ਵਿਦਿਆਰਥੀ ਬਣਨ ਦੀ ਪ੍ਰੇਰਨਾ ਮਿਲੀ।ਇਹ ਦਿਲਚਸਪ ਤੇ ਜਾਗਰੂਕਤਾ ਭਰਪੂਰ ਉਪਰਾਲਾ ਸਕੂਲ ਇੰਚਾਰਜ ਕਮਲੇਸ਼ ਸੰਧੂ ਵੱਲੋਂ ਕੀਤਾ ਗਿਆ। ਉਹਨਾਂ ਨੇ ਇਸ ਰਾਹੀਂ ਬੱਚਿਆਂ ਵਿੱਚ ਕਲਾਤਮਕਤਾ ਅਤੇ ਰਚਨਾਤਮਕਤਾ ਪੈਦਾ ਕਰਨ ਦਾ ਯਤਨ ਕੀਤਾ। ਉਨ੍ਹਾਂ ਨੇ ਭਵਿੱਖ ਵਿੱਚ ਹੋਰ ਅਜਿਹੇ ਉਪਰਾਲਿਆਂ ਦੀ ਵੀ ਘੋਸ਼ਣਾ ਕੀਤੀ।ਵਿਦਿਆਰਥੀਆਂ ਵਿੱਚ ਇਸ ਮੁਕਾਬਲੇ ਲਈ ਬਹੁਤ ਉਤਸਾਹ ਵੇਖਣ ਨੂੰ ਮਿਲਿਆ। ਜੇਤੂ ਵਿਦਿਆਰਥੀਆਂ ਤੋਂ ਇਲਾਵਾ ਵੀ ਸਰਗਮ, ਸਲੋਨੀ, ਰੀਤਿਕਾ, ਸਿਮਰਨ ਸੰਧੂ, ਕਾਜਲ, ਤਨੀਸ਼ਾ, ਮੁਸਕਾਨ ਅਤੇ ਇਸ਼ੀਕਾ ਚੌਹਾਨ ਵੱਲੋਂ ਬਹੁਤ ਖ਼ੂਬਸੂਰਤੀ ਨਾਲ ਕਾਪੀਆਂ ਨੂੰ ਸਜਾਇਆ ਗਿਆ।ਇਸ ਮੌਕੇ ਕੁਲਦੀਪ ਰਾਮ, ਮਨਿੰਦਰ ਢੇਰਾ, ਬਿੰਦਰ ਪਾਲ, ਲੱਛਮੀ, ਸੰਗੀਤਾ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸੀਮਾ ਅਤੇ ਨਛੱਤਰ ਕੌਰ ਆਦਿ ਅਧਿਆਪਕ ਵੀ ਹਾਜ਼ਰ ਸਨ।

Share this content:

Post Comment