Loading Now

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਵੱਲੋਂ ਵਿਸ਼ੇਸ਼ ਵਾਤਾਵਰਣੀ ਜਾਗਰੂਕਤਾ ਸਮਾਰੋਹ

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਵੱਲੋਂ ਵਿਸ਼ੇਸ਼ ਵਾਤਾਵਰਣੀ ਜਾਗਰੂਕਤਾ ਸਮਾਰੋਹ

IMG-20250728-WA0071-300x225 ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਵੱਲੋਂ ਵਿਸ਼ੇਸ਼ ਵਾਤਾਵਰਣੀ ਜਾਗਰੂਕਤਾ ਸਮਾਰੋਹ
ਸ.ਲਸ਼ਕਰ ਢੰਡਵਾੜਵੀ,ਸ.ਪਿਆਰਾ ਸਿੰਘ ਜੀ,ਸਕੂਲ ਇੰਚਾਰਜ ਕਮਲੇਸ਼ ਸੰਧੂ, ਸਟਾਫ਼ ਮੈਂਬਰ ਸਹਿਬਾਨ ਅਤੇ ਵਿਦਿਆਰਥੀਆਂ ਨਾਲ

ਖੇੜਾ, 28 ਜੁਲਾਈ 2025 – ਵਾਤਾਵਰਣ ਸੰਭਾਲ਼ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਅੱਜ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਸ.ਲਸ਼ਕਰ ਸਿੰਘ ਢੰਡਵਾੜਵੀ ਅਤੇ ਖ਼ਜਾਨਚੀ ਸ.ਪਿਆਰਾ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਪਹੁੰਚੇ।ਚੇਅਰਮੈਨ ਲਸ਼ਕਰ ਸਿੰਘ ਢੰਡਵਾੜਵੀ ਅਤੇ ਖ਼ਜਾਨਚੀ ਸ. ਪਿਆਰਾ ਸਿੰਘ (ਰਿਟਾਇਰਡ ਸਾਇੰਸ ਮਾਸਟਰ) ਵੱਲੋਂ ਸਕੂਲ ਦੇ ਵਿਹੜੇ ਵਿੱਚ ਮਨੀ ਪਲਾਂਟ, ਕੜੀ ਪੱਤਾ, ਡੇਕ, ਤੋੜ, ਸੁਹੰਜਨਾ, ਪੱਥਰ ਚੱਟ, ਲਾਜਵੰਤੀ, ਜੇਡ,ਕੁੱਕੜ ਕਲਗੀ,ਨਿੰਮ ਆਦਿ ਦੇ ਲਾਭਦਾਇਕ ਪੌਦੇ ਲਗਾਏ ਗਏ।

IMG-20250728-WA0133-169x300 ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਵੱਲੋਂ ਵਿਸ਼ੇਸ਼ ਵਾਤਾਵਰਣੀ ਜਾਗਰੂਕਤਾ ਸਮਾਰੋਹ
ਲਸ਼ਕਰ ਢੰਡਵਾੜਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ

ਲਸ਼ਕਰ ਸਿੰਘ ਢੰਡਵਾੜਵੀ ਨੇ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਸਮਝਾਇਆ ਕਿ ਭਾਰਤ ਦੇ 47% ਲੋਕ ਖੇਤੀ ‘ਤੇ ਨਿਰਭਰ ਹਨ, ਪਰ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਉਨ੍ਹਾਂ ਨੇ ਮਿੱਟੀ, ਪਾਣੀ, ਰੁੱਖਾਂ ਅਤੇ ਹਵਾ ਦੀ ਮਹੱਤਤਾ ਉਤੇ ਵਿਗਿਆਨਕ ਤੱਥਾਂ ਸਹਿਤ ਰੋਸ਼ਨੀ ਪਾਈ। ਉਨ੍ਹਾਂ ਦੁਬਈ ਅਤੇ ਰਾਜਸਥਾਨ ਦੀਆਂ ਉਦਾਹਰਣਾਂ ਦੇ ਕੇ ਦੱਸਿਆ ਕਿ ਕਿਵੇਂ ਉਥੇ ਥੋੜ੍ਹੇ ਜਿਹੇ ਪਾਣੀ ਨਾਲ ਵੀ ਹਰੇ-ਭਰੇ ਇਲਾਕੇ ਬਣਾਏ ਜਾ ਰਹੇ ਹਨ।ਉਹਨਾਂ ਨੇ ਬੱਚਿਆਂ ਨੂੰ ਘਰ,ਖੇਤ,ਧਰਤੀ ਅਤੇ ਗਮਲਿਆਂ ਵਿੱਚ ਲਗਾਏ ਜਾਣ ਵਾਲੇ ਛਾਂਦਾਰ,ਫਲਦਾਰ ਅਤੇ ਦਵਾਈ ਦੇ ਕੰਮ ਆਉਣ ਵਾਲੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰੁੱਖਾਂ ਦੀ ਸੰਭਾਲ਼, ਦੇਸੀ ਖਾਦ ਅਤੇ ਇਸ ਦੀ ਉਪਯੋਗਤਾ ਬਾਰੇ ਵਿਸਥਾਰ ਨਾਲ ਦੱਸਿਆ।ਸਕੂਲ ਇੰਚਾਰਜ ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਲਗਾਤਾਰ ਵੱਧ ਰਹੇ ਤਾਪਮਾਨ, ਬੇਮੌਸਮੀ ਮੀਂਹ ਅਤੇ ਪ੍ਰਦੂਸ਼ਣ ਦੇ ਵਾਧੇ ਦੀ ਇਕ ਵੱਡੀ ਵਜ੍ਹਾ ਪੌਦਿਆਂ ਦੀ ਕਮੀ ਹੈ।” ਉਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਖ਼ਾਲੀ ਪਈਆਂ ਸਭ ਥਾਵਾਂ ‘ਤੇ ਪੌਦੇ ਲਗਾ ਕੇ ਉਹਨਾਂ ਦੇ ਵੱਡੇ ਰੁੱਖ ਬਣਨ ਤੱਕ ਉਹਨਾਂ ਦੀ ਦੇਖਭਾਲ਼ ਵੀ ਕਰਨ ਅਤੇ ਆਪੋ-ਆਪਣੇ ਪਰਿਵਾਰ ਨੂੰ ਵੀ ਇਸ ਮਿਸ਼ਨ ਵਿੱਚ ਸ਼ਾਮਲ ਕਰਨ।ਬੱਚਿਆਂ ਵੱਲੋਂ ਵੀ ਪੌਦੇ ਲਗਾ ਕੇ ਇਹ ਪ੍ਰਣ ਕੀਤਾ ਗਿਆ ਕਿ ਉਹ ਨਾ ਸਿਰਫ਼ ਨਵੇਂ ਰੁੱਖ ਲਗਾਉਣਗੇ, ਸਗੋਂ ਉਨ੍ਹਾਂ ਦੀ ਸੰਭਾਲ ਵੀ ਕਰਦੇ ਰਹਿਣਗੇ।ਸਭ ਪੌਦੇ ਲਸ਼ਕਰ ਸਿੰਘ ਢੰਡਵਾੜਵੀ ਅਤੇ ਸ. ਪਿਆਰਾ ਸਿੰਘ ਵੱਲੋਂ ਹੀ ਲਿਆਂਦੇ ਗਏ ਸਨ। ਇਸ ਉਪਰਾਲੇ ਲਈ ਕਮਲੇਸ਼ ਸੰਧੂ ਵੱਲੋਂ ਫ਼ਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਅਸੈਸੋਸੀਏਸ਼ਨ ਦੇ ਸਮੂਹ ਮੈਂਬਰ ਸਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ,ਜਿਹਨਾਂ ਕਰਕੇ ਇਹ ਸਮਾਰੋਹ ਸਿਰਫ਼ ਰੁੱਖ ਲਗਾਉਣ ਦੀ ਰਸਮ ਨਹੀਂ ਸਗੋਂ ਘਰ-ਘਰ ਰੁੱਖ ਲਗਾਉਣ ਦਾ ਸੰਦੇਸ਼ ਰਵਾਨਾ ਕਰਨ ਦਾ ਸਾਧਨ ਬਣ ਗਿਆ। ਸਟੇਜ ਸੰਚਾਲਨ ਕੁਲਦੀਪ ਰਾਮ ਵੱਲੋਂ ਬਾਖ਼ੂਬੀ ਕੀਤਾ ਗਿਆ। ਸਮਾਰੋਹ ਵਿੱਚ ਬਿੰਦਰਪਾਲ,ਮਨਿੰਦਰ ਢੇਰਾ, ਸੀਮਾ, ਕੁਲਵਿੰਦਰ ਕੌਰ, ਪਰਮਜੀਤ ਕੌਰ, ਭਾਵਨਾ, ਲੱਛਮੀ, ਸੰਗੀਤਾ, ਹਰਮਨਜੀਤ ਸਿੰਘ,ਰੋਹਿਤ,ਸਾਹਿਲ ਆਦਿ ਦੀ ਵੀ ਸ਼ਲਾਘਾਯੋਗ ਹਿੱਸੇਦਾਰੀ ਰਹੀ।

Share this content:

Post Comment