Loading Now

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਾਇਰ ਮੌਕ ਡਰਿੱਲ ਰਾਹੀਂ ਵਿਦਿਆਰਥੀਆਂ ਨੂੰ ਆਫ਼ਤ-ਸੁਰੱਖਿਆ ਬਾਰੇ ਦਿੱਤੀ ਅਮਲੀ ਸਿੱਖਿਆ

ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਾਇਰ ਮੌਕ ਡਰਿੱਲ ਰਾਹੀਂ ਵਿਦਿਆਰਥੀਆਂ ਨੂੰ ਆਫ਼ਤ-ਸੁਰੱਖਿਆ ਬਾਰੇ ਦਿੱਤੀ ਅਮਲੀ ਸਿੱਖਿਆ

IMG_20250723_211113-300x219 ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਾਇਰ ਮੌਕ ਡਰਿੱਲ ਰਾਹੀਂ ਵਿਦਿਆਰਥੀਆਂ ਨੂੰ ਆਫ਼ਤ-ਸੁਰੱਖਿਆ ਬਾਰੇ ਦਿੱਤੀ ਅਮਲੀ ਸਿੱਖਿਆ

ਖੇੜਾ, 23 ਜੁਲਾਈ 2025 – ਮਾਣਯੋਗ ਸੁਪਰੀਮ ਕੋਰਟ ਦੀ ਮਿਤੀ 14.08.2017 ਅਤੇ ਐੱਨ.ਡੀ.ਐੱਮ.ਏ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਦਿਸ਼ਾ-ਨਿਰਦੇਸ਼ – 2016 ਦੇ ਅਧੀਨ, ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਅੱਜ ਇੱਕ ਵਿਸ਼ੇਸ਼ ਫ਼ਾਇਰ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਤੋਂ ਸੁਰੱਖਿਅਤ ਰਹਿਣ ਦੇ ਤਰੀਕੇ ਅਮਲੀ ਤੌਰ ‘ਤੇ ਸਿਖਾਏ ਗਏ।

ਸਮਾਜਿਕ ਵਿਗਿਆਨ ਦੇ ਅਧਿਆਪਕ ਕੁਲਦੀਪ ਰਾਮ ਵੱਲੋਂ ਵਿਦਿਆਰਥੀਆਂ ਨਾਲ਼ ਫ਼ਾਇਰ ਮੌਕ ਡਰਿੱਲ ਕੀਤੀ ਗਈ। ਉਹਨਾਂ ਨੇ ਵਿਦਿਆਰਥੀਆਂ ਨੂੰ ਫਾਇਰ ਐਕਸਟਿੰਗ੍ਵਿਸ਼ਰ ਦੀ ਵਰਤੋਂ, ਅੱਗ ਲੱਗਣ ਵੇਲੇ ਸ਼ਾਂਤ ਰਹਿਣਾ ਅਤੇ ਐਮਰਜੈਂਸੀ ਨਿਕਾਸ ਦੇ ਤਰੀਕੇ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ।

IMG_20250723_125633-300x225 ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਫ਼ਾਇਰ ਮੌਕ ਡਰਿੱਲ ਰਾਹੀਂ ਵਿਦਿਆਰਥੀਆਂ ਨੂੰ ਆਫ਼ਤ-ਸੁਰੱਖਿਆ ਬਾਰੇ ਦਿੱਤੀ ਅਮਲੀ ਸਿੱਖਿਆ
ਅਧਿਆਪਕ ਕੁਲਦੀਪ ਰਾਮ ਜੀ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਮੌਕ ਪ੍ਰਦਰਸ਼ਨ ਕਰਵਾਉਂਦੇ ਹੋਏ।

ਸਾਇੰਸ ਅਧਿਆਪਕਾ ਮਨਿੰਦਰ ਢੇਰਾ ਨੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀਆਂ ਵੱਖ-ਵੱਖ ਸਥਿਤੀਆਂ — ਜਿਵੇਂ ਕਿ ਬਿਜਲੀ ਦੀ ਤਾਰ, ਗੈਸ ਸਿਲੰਡਰ, ਕੱਪੜੇ ਜਾਂ ਘਰੇਲੂ ਵਸਤੂਆਂ ਨੂੰ ਲੱਗੀ ਅੱਗ ਨੂੰ ਬੁਝਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਵਿਦਿਆਰਥੀਆਂ ਨੇ ਇਸ ਫ਼ਾਇਰ ਮੌਕ ਡਰਿੱਲ ਵਿੱਚ ਉਤਸ਼ਾਹ, ਦਿਲਚਸਪੀ ਅਤੇ ਸੰਜੀਦਗੀ ਨਾਲ ਭਾਗ ਲਿਆ ਅਤੇ ਅਮਲੀ ਤੌਰ ‘ਤੇ ਸਿੱਖਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕਿਸੇ ਆਫ਼ਤ ਦੇ ਸਮੇਂ ਘਬਰਾਉਣ ਦੀ ਥਾਂ, ਸਹੀ ਅਤੇ ਜਵਾਬਦੇਹ ਰਵੱਈਆ ਅਪਣਾਉਣਾ ਚਾਹੀਦਾ ਹੈ।

ਸਕੂਲ ਇੰਚਾਰਜ ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਨੂੰ ਭੂਚਾਲ਼, ਅੱਗ, ਹੜ੍ਹ, ਤੂਫ਼ਾਨ, ਟ੍ਰੈਫਿਕ ਹਾਦਸਿਆਂ ਆਦਿ ਵਰਗੀਆਂ ਆਫ਼ਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਮੇਂ-ਸਿਰ ਸਹੀ ਫ਼ੈਸਲਾ ਲੈਣ ਅਤੇ ਸੰਗਠਿਤ ਤਰੀਕੇ ਨਾਲ਼ ਆਫ਼ਤਾਂ ਨਾਲ਼ ਨਿਪਟਣ ਦੀ ਪ੍ਰਕਿਰਿਆ ਬਾਰੇ ਸਮਝਾਇਆ। ਉਹਨਾਂ ਨੇ ਆਖ਼ਰ ‘ਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਆਤਮ-ਭਰੋਸਾ, ਸਮਝਦਾਰੀ,ਸਾਵਧਾਨੀ ਅਤੇ ਸੁਰੱਖਿਆ ਬਚਾਅ ਦੀ ਸੂਝ ਵਿਕਸਤ ਹੁੰਦੀ ਹੈ। ਸਕੂਲ ਸਟਾਫ਼ ਵੱਲੋਂ ਅਜਿਹੀਆਂ ਮੌਕ ਡਰਿੱਲਾਂ ਨਿਯਮਤ ਤੌਰ ‘ਤੇ ਜਾਰੀ ਰਹਿਣਗੀਆਂ।

Share this content:

Post Comment