Loading Now

ਸਮਾਜ ਸੇਵਾ ਦੀ ਭਾਵਨਾ ਵਾਲੇ ਨੌਜਵਾਨਾਂ ਵੱਲੋਂ 100 ਫੁੱਟੀ ਰੋਡ, ਬਠਿੰਡਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ

ਸਮਾਜ ਸੇਵਾ ਦੀ ਭਾਵਨਾ ਵਾਲੇ ਨੌਜਵਾਨਾਂ ਵੱਲੋਂ 100 ਫੁੱਟੀ ਰੋਡ, ਬਠਿੰਡਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ

ਬਠਿੰਡਾ, 14 ਜਨਵਰੀ (ਏ.ਡੀ.ਪੀ ਨਿਊਜ਼) – ਲੋਹੜੀ ਅਤੇ ਮਾਘੀ ਦੇ ਸ਼ੁਭ/ਪਵਿੱਤਰ ਮੌਕੇ ‘ਤੇ 100 ਫੁੱਟੀ ਰੋਡ ਬਠਿੰਡਾ ਵਿਖੇ ਪੁੱਡਾ ਮਾਰਕੀਟ ਵਿੱਚ ਅੱਜ ਬਠਿੰਡਾ ਦੇ ਸਮਾਜ ਸੇਵਾ ਦੀ ਭਾਵਨਾ ਵਾਲੇ ਨੌਜਵਾਨਾਂ ਵੱਲੋਂ “ਖੂਨਦਾਨ ਸੇਵਾ ਕੈਂਪ” ਲਾਇਆ ਗਿਆ।ਇਸ ਮੌਕੇ ਠੰਢ੍ਹ ਦੇ ਵਧ ਰਹੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਚਾਹ ਪਾਣੀ ਅਤੇ ਬਿਸਕੁਟਾਂ ਦੇ ਲੰਗਰ ਲਾਉਣ ਤੋਂ ਇਲਾਵਾ; ਜਰੂਰਤਮੰਦ ਲੋਕਾਂ ਨੂੰ ਬੂਟ, ਜਰਾਬਾਂ ਅਤੇ ਹੋਰ ਵਸਤਰ ਵੀ ਦਿੱਤੇ ਗਏ। ਇਸੇ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਖਾਣ ਪੀਣ ਦਾ ਸਮਾਨ ਭਾਵ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਲਾਏ ਗਏ ਖੂਨ ਦਾਨ ਕੈਂਪ ਵਿੱਚ ਗੁਰੂ ਨਾਨਕ ਚੈਰੀਟੇਬਲ ਬਲੱਡ ਸੈਂਟਰ, ਬਠਿੰਡਾ ਦੀ ਟੀਮ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ,ਜਿਸ ਵਿੱਚ ਫਤਿਹ ਸਿੰਘ,ਮੁਸਕਾਨ, ਜਗਤਾਰ ਸਿੰਘ, ਜਗਦੀਪ ਸਿੰਘ ਆਦਿ ਪੈਰਾ ਮੈਡੀਕਲ ਸਟਾਫ ਵੱਲੋਂ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਆਪੋ ਆਪਣੀ ਸੇਵਾ ਨਿਭਾਈ ਗਈ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਹਾਜ਼ਰ ਇਕੱਠ ਦੀ ਅਤੇ ਹੋਰਨਾਂ ਦੀ ਕੀਤੀ ਗਈ ਟਹਿਲ ਸੇਵਾ ਦੀ ਲੋਕਾਂ ਵੱਲੋਂ ਖੂਬ ਪ੍ਰਸੰਸਾ ਕਰੀ ਗਈ। ਇਸ ਮੋਕੇ ਹਾਜ਼ਰ ਨੌਜਵਾਨਾਂ ਸਲੀਮ ਖਾਨ,ਸ਼ੌਂਕ ਜੋਸ਼ੀ,ਹੈਨਸੀ ਨਾਗਪਾਲ, ਮਨੀਸ਼ ਭੰਬਰੀ, ਗੁਰਪ੍ਰਤਾਪ ਸਿੰਘ ਢਿੱਲੋਂ, ਅਮਰਿੰਦਰ ਸਿੰਘ,ਵਸੀਮ ਖਾਨ,ਸੰਦੀਪ ਸਨੀ,ਇਸਾਨ ਗੁਪਤਾ, ਸੁਖਦੀਪ ਸਿੰਘ, ਮਨਪ੍ਰੀਤ ਵਾਲੀਆ ਨੇ ਦੱਸਿਆ ਕੀ ਕਿ ਅਜਿਹੇ ਖੂਨਦਾਨ ਕੈਂਪ ਅਤੇ ਹੋਰ ਸੇਵਾ ਭਾਵਨਾ ਵਾਲੇ ਕੈਂਪ ਲਾਉਣ ਨਾਲ ਸਮਾਜ ਨੂੰ ਸਹੀ ਅਰਥਾਂ ਵਿੱਚ ਸਹੀ ਸੇਧ ਦੇ ਕੇ ਤਰੱਕੀ ਦੇ ਰਾਹ ‘ਤੇ ਤੋਰਿਆ ਜਾ ਸਕਦਾ ਹੈ, ਕਿਉਂਕਿ ਦਾਨ ਭਾਵੇਂ ਕੋਈ ਵੀ ਹੋਵੇ ਆਪਣੇ ਵਿੱਤ ਅਨੁਸਾਰ ਹੀ ਹੁੰਦਾ ਹੈ।

blood-donate-1 ਸਮਾਜ ਸੇਵਾ ਦੀ ਭਾਵਨਾ ਵਾਲੇ ਨੌਜਵਾਨਾਂ ਵੱਲੋਂ 100 ਫੁੱਟੀ ਰੋਡ, ਬਠਿੰਡਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ

ਸੱਚ ਤਾਂ ਇਹ ਕਿ “ਖੂਨ ਦਾਨ” ਇੱਕ ਅਜਿਹਾ ਦਾਨ ਹੈ, ਉਹ ਵੀ ਸਭ ਤੋਂ ਵੱਡਾ ਅਣਮੁੱਲਾ ਦਾਨ ਹੈ,ਜਿਸ ਨਾਲ ਕਿਸੇ ਵੀ ਲੋੜਵੰਦ ਦੀ ਜਾਂ ਫਿਰ ਬਿਮਾਰ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ, ਜਿਵੇਂ ਕਿ ਸਿਆਣਿਆਂ ਦਾ ਕਹਿਣਾ ਹੈ-” ਕਿ ਜਾਨ ਨਾਲ ਹੀ ਜਾਨ ਹੈ। ਉਹਨਾਂ ਇਹ ਵੀ ਦੱਸਿਆ ਕਿ ਖੂਨ ਦਾਨ ਕਰਨ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਮ ਵਗੈਰਾ ਨਹੀਂ ਹੁੰਦੀ ਸਗੋਂ, ਸੱਚ ਤਾਂ ਇਹ ਕਿ ਸਾਨੂੰ ਖੂਨਦਾਨ ਨਾਲ ਜੁੜੇ ਹਰ ਤਰ੍ਹਾਂ ਦੇ ਵਹਿਮ ਭਰਮ ਛੱਡ ਕੇ ਖੂਨਦਾਨ ਦੇ ਮਹੱਤਵ ਨੂੰ ਸਮਝਦਿਆਂ ਜਿੱਥੇ ਖੂਨਦਾਨ ਲਹਿਰ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ, ਉਥੇ ਸਾਨੂੰ ਖੁਦ ਵੀ ਖੂਨਦਾਨ ਕਰਨਾ ਚਾਹੀਦਾ ਹੈ,ਤਾਂ ਜੋ ਲੋੜ ਵੇਲੇ ਕਿਸੇ ਵੀ ਮਰੀਜ਼ ਦੀ ਜਾਂ ਫਿਰ ਕਿਸੇ ਵੀ ਹੋਰ ਲੋੜਵੰਦ ਦੀ ਜਾਨ ਹੋਣ ਦੀ ਘਾਟ ਕਾਰਨ ਅਣ ਆਈ ਮੌਤ ਦੇ ਮੂੰਹ ਨਾ ਜਾਵੇ।

Share this content:

Post Comment